ਕੀ ਤੁਸੀਂ ਵੀ ਪਾਉਂਦੇ ਹੋ ਸੌਣ ਸਮੇਂ ਟੋਪੀ ਤਾਂ ਪੜ੍ਹੋ ਇਹ ਖ਼ਬਰ

Saturday, Dec 28, 2024 - 04:17 PM (IST)

ਕੀ ਤੁਸੀਂ ਵੀ ਪਾਉਂਦੇ ਹੋ ਸੌਣ ਸਮੇਂ ਟੋਪੀ ਤਾਂ ਪੜ੍ਹੋ ਇਹ ਖ਼ਬਰ

ਹੈਲਥ ਡੈਸਕ- ਠੰਡ ਵਿੱਚ ਲੋਕ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਬਚਣ ਲਈ ਗਰਮ ਕੱਪੜੇ ਪਾਉਂਦੇ ਹਨ। ਊਨੀ ਕੱਪੜੇ ਤੁਹਾਡੇ ਸਰੀਰ ਨੂੰ ਗਰਮ ਰੱਖਦੇ ਹਨ। ਉਂਝ ਤਾਂ ਮੌਸਮ ਠੰਡਾ ਹੋਵੇ ਤਾਂ ਲੋਕ ਗਰਮ ਕੱਪੜੇ ਪਾਉਣਗੇ, ਪਰ ਕੀ ਰਾਤ ਨੂੰ ਵੀ ਇਨ੍ਹਾਂ ਨੂੰ ਪਹਿਨ ਕੇ ਸੌਣਾ ਚਾਹੀਦਾ ਹੈ? ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਰਾਤ ਨੂੰ ਬਜ਼ੁਰਗਾਂ ਅਤੇ ਬੱਚਿਆਂ ਨੂੰ ਟੋਪੀ ਪਵਾ ਕੇ ਸੌਂਦੇ ਹਨ, ਜੋ ਸਿਹਤ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ। ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਇਸ ਦੇ ਮਾੜੇ ਅਸਰ ਨੂੰ ਵੀ ਜ਼ਰੂਰ ਜਾਣ ਲਓ...
ਕਿੰਨਾ ਖ਼ਤਰਨਾਕ ਹੈ ਟੋਪੀ ਪਾ ਕੇ ਸੌਣਾ ?
ਰਾਤ ਨੂੰ ਸੌਣਾ ਸਭ ਤੋਂ ਵੱਧ ਜ਼ਰੂਰੀ ਹੈ, ਇਸ ਸਮੇਂ ਨੀਂਦ ਲਈ ਆਰਾਮਦਾਇਕ ਅਤੇ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ, ਤਾਂ ਜੋ ਕਾਫ਼ੀ ਘੰਟੇ ਨੀਂਦ ਲਈ ਜਾ ਸਕੇ। ਅਜਿਹੇ 'ਚ ਜੇਕਰ ਤੁਸੀਂ ਆਪਣੇ ਸਿਰ 'ਤੇ ਟੋਪੀ ਪਾ ਕੇ ਸੌਂਦੇ ਹੋ ਤਾਂ ਤੁਹਾਡਾ ਸਰੀਰ ਇਕ ਤਰ੍ਹਾਂ ਦੀ ਉਲਝਣ 'ਚ ਫਸਿਆ ਰਹੇਗਾ, ਜਿਸ ਨਾਲ ਨੀਂਦ 'ਚ ਰੁਕਾਵਟ ਆਵੇਗੀ।
ਇਹ ਹਨ ਟੋਪੀ ਪਾ ਕੇ ਸੌਣ ਦੇ ਨੁਕਸਾਨ
ਹੈਟ-ਹੈੱਡ ਸਿੰਡਰੋਮ- ਜੇਕਰ ਤੁਸੀਂ ਟੋਪੀ ਨੂੰ ਬਹੁਤ ਜ਼ਿਆਦਾ ਕੱਸ ਕੇ ਪਹਿਨਦੇ ਹੋ, ਤਾਂ ਇਹ ਸਿਰ ਦੀ ਚਮੜੀ 'ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਸਿਰ ਦਰਦ ਜਾਂ ਬੇਅਰਾਮੀ ਹੋ ਸਕਦੀ ਹੈ।
ਪਸੀਨਾ- ਰਾਤ ਨੂੰ ਟੋਪੀ ਪਹਿਨ ਕੇ ਸੌਣ ਨਾਲ ਪਸੀਨਾ ਆ ਸਕਦਾ ਹੈ, ਜਿਸ ਨਾਲ ਤੁਸੀ ਬੇਆਰਾਮ ਹੋ ਸਕਦੇ ਹੋ, ਨੀਂਦ ਵਿੱਚ ਵਿਘਨ ਪੈ ਸਕਦਾ ਹੈ ਅਤੇ ਚਮੜੀ ਦੀ ਲਾਗ ਦਾ ਕਾਰਨ ਬਣ ਸਕਦਾ ਹੈ।
ਵਾਲਾਂ 'ਚ ਜਕੜਨ- ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਕੈਪ ਪਹਿਨ ਕੇ ਸੌਂਦੇ ਹੋ ਤਾਂ ਇਹ ਵਾਲਾਂ ਅਤੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਦਬਾ ਸਕਦਾ ਹੈ, ਜਿਸ ਨਾਲ ਵਾਲ ਟੁੱਟਣ, ਸੁੱਕੇ ਜਾਂ ਕਮਜ਼ੋਰ ਹੋ ਜਾਂਦੇ ਹਨ।
ਹਾਈ ਬਲੱਡ ਪ੍ਰੈਸ਼ਰ - ਜੇਕਰ ਤੁਸੀਂ ਰਾਤ ਨੂੰ ਟੋਪੀ ਪਾ ਕੇ ਸੌਂਦੇ ਹੋ, ਤਾਂ ਇਹ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ।
ਦਿਲ ਦੀਆਂ ਬਿਮਾਰੀਆਂ ਦਾ ਖਤਰਾ- ਰਾਤ ਨੂੰ ਸੌਂਣ ਲੱਗੇ ਟੋਪੀ ਪਹਿਨਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਚੰਗੀ ਨੀਂਦ ਲਈ ਅਪਣਾਓ ਇਹ ਟਿਪਸ
ਕਮਰੇ ਦਾ ਤਾਪਮਾਨ 18-20 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖੋ।
ਕਮਰੇ ਵਿੱਚ ਹਨੇਰਾ ਰੱਖੋ, ਇਸ ਨਾਲ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।
ਸੌਣ ਤੋਂ ਪਹਿਲਾਂ ਇਲੈਕਟ੍ਰਾਨਿਕ ਗੈਜੇਟਸ ਦੀ ਵਰਤੋਂ ਨਾ ਕਰੋ।
ਚੰਗੀ ਨੀਂਦ ਲਈ ਸਹੀ ਗੱਦਾ ਅਤੇ ਸਿਰਹਾਣਾ ਵੀ ਜ਼ਰੂਰੀ ਹੈ।
ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News