Health Tips : ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ ਪਨੀਰ ਸਣੇ ਇਹ ਚੀਜ਼ਾਂ

06/01/2022 1:40:55 PM

ਨਵੀਂ ਦਿੱਲੀ—ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ, ਮਿਨਰਲਸ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਹਰੇਕ ਵਿਟਾਮਿਨ ਦਾ ਸਰੀਰ ਦੇ ਲਈ ਖ਼ਾਸ ਮਹੱਤਵ ਹੁੰਦਾ ਹੈ। ਅੱਜ ਅਸੀਂ ਵਿਟਾਮਿਨ 'ਡੀ' ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਵਿਟਾਮਿਨ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਮਅ ਦੇ ਨਾਲ ਜੇਕਰ ਵਿਟਾਮਿਨ 'ਡੀ' ਦੀ ਘਾਟ ਹੋ ਜਾਵੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਵਿਟਾਮਿਨ 'ਡੀ' ਦੀ ਘਾਟ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ:
1. ਹੱਡੀਆਂ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ।
2. ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ।
3. ਤਣਾਅ ਅਤੇ ਉਦਾਸੀ ਹੋ ਜਾਣਾ।
4. ਆਲਸ ਅਤੇ ਥਕਾਵਟ ਹੋ ਜਾਣਾ।

PunjabKesari
ਵਿਟਾਮਿਨ ਡੀ ਦੀ ਘਾਟ ਨਾਲ ਹੁੰਦੀਆਂ ਹਨ ਇਹ ਸਮੱਸਿਆਵਾਂ
ਸ਼ੂਗਰ ਦੀ ਸੰਭਾਵਨਾ

ਵਿਟਾਮਿਨ ਡੀ ਦੀ ਘਾਟ ਨਾਲ ਸ਼ੂਗਰ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀ ਹੈ । 70% ਸ਼ੂਗਰ ਦੇ ਮਰੀਜ਼ਾਂ ਵਿਚ ਵਿਟਾਮਿਨ ਡੀ ਦੀ ਘਾਟ ਦਰਜ ਕੀਤੀ ਜਾਂਦੀ ਹੈ ਕਿਉਂਕਿ ਵਿਟਾਮਿਨ ਡੀ ਇਨਸੁਲਿਨ ਹਾਰਮੋਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੇ ਕੰਮ ਨੂੰ ਵਧਾਉਂਦਾ ਹੈ। ਇਸ ਲਈ ਹਮੇਸ਼ਾ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਥੋੜ੍ਹਾ ਸਮਾਂ ਧੁੱਪ ਵਿਚ ਬੈਠਣ ਲਈ ਕਹਿੰਦੇ ਹਨ ਕਿਉਂਕਿ ਇਹ ਉਨ੍ਹਾਂ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।

PunjabKesari
ਸਰੀਰ ਦੀ ਇਮਿਊਨਟੀ
ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਦੀ ਇਮਊਨਿਟੀ ਘੱਟ ਜਾਂਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਫੇਫੜਿਆਂ ਦੇ ਰੋਗ
ਫੇਫੜਿਆਂ ਦੇ ਬਹੁਤ ਸਾਰੇ ਰੋਗ ਜਿਵੇਂ-ਦਮਾ, ਸੀ.ਓ.ਪੀ.ਡੀ. ਅਤੇ ਨਿਮੋਨੀਆ ਵੀ ਵਿਟਾਮਿਨ ਡੀ ਦੀ ਘਾਟ ਕਾਰਨ ਹੁੰਦੇ ਹਨ।

PunjabKesari
ਇਸ ਤਰ੍ਹਾਂ ਕਰੋ ਇਸ ਘਾਟ ਨੂੰ ਪੂਰਾ:
1. ਧੁੱਪ ਲੈਣਾ—ਵਿਟਾਮਿਨ 'ਡੀ' ਦੀ ਘਾਟ ਨੂੰ ਪੂਰਾ ਕਰਨ ਦੇ ਲਈ ਧੁੱਪ 'ਚ ਬੈਠਣਾ ਬਹੁਤ ਹੀ ਜ਼ਰੂਰੀ ਹੈ। ਸਵੇਰ ਦੇ ਸਮੇਂ ਧੁੱਪ ਲੈਣ ਨਾਲ ਸਰੀਰ 'ਚ ਵਿਟਾਮਿਨ 'ਡੀ' ਦੀ ਘਾਟ ਨਹੀਂ ਹੁੰਦੀ ਅਤੇ ਇਸ ਨਾਲ ਚਮੜੀ ਦੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
2. ਸਾਲਮਨ ਅਤੇ ਟੁਨਾ ਫਿਸ਼— ਮਾਸਾਹਾਰੀ ਖਾਣ ਦੇ ਸ਼ੌਕੀਨ ਹੈ ਤਾਂ ਸਾਲਮਨ ਅਤੇ ਟੁਨਾ ਫਿਸ਼ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਕਾਡ ਲਿਵਰ 'ਚ ਵੀ ਵਿਟਾਮਿਨ 'ਡੀ' ਦੀ ਭਰਪੂਰ ਮਾਤਰਾ ਹੁੰਦੀ ਹੈ।

3. ਅੰਡਾ— ਮੱਛੀ ਤੋਂ ਇਲਾਵਾ ਅੰਡੇ ਦੀ ਵਰਤੋਂ ਕਰਨ ਨਾਲ ਵੀ ਵਿਟਾਮਿਨ 'ਡੀ' ਦੀ ਘਾਟ ਦੂਰ ਹੋ ਜਾਂਦੀ ਹੈ।

4. ਡੇਅਰੀ ਪ੍ਰੋਡੈਕਟ— ਦੁੱਧ, ਮੱਖਣ ਅਤੇ ਪਨੀਰ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
5. ਗਾਜਰ— ਗਾਜਰ ਦਾ ਜੂਸ ਪੀਣ ਨਾਲ ਵਿਟਾਮਿਨ ਦੀ ਘਾਟ ਪੂਰੀ ਹੋ ਜਾਂਦੀ ਹੈ। ਰੋਜ਼ 2 ਗਿਲਾਸ ਗਾਜਰ ਦਾ ਜੂਸ ਜ਼ਰੂਰ ਪੀਓ।


Aarti dhillon

Content Editor

Related News