Health Tips : 6 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੈ 'ਸਰ੍ਹੋਂ ਦਾ ਸਾਗ', ਅੱਖਾਂ ਲਈ ਵੀ ਹੈ ਵਰਦਾਨ
Thursday, Nov 16, 2023 - 12:40 PM (IST)
ਜਲੰਧਰ (ਬਿਊਰੋ) : ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਹਰ ਕੋਈ ਸਰ੍ਹੋਂ ਦਾ ਸਾਗ ਖਾਣ ਦਾ ਸ਼ੌਕੀਨ ਹੁੰਦਾ ਹੈ। ਸਰਦੀਆਂ 'ਚ ਹਰ ਘਰ 'ਚ ਸਾਗ ਨਾਲ ਮੱਕੀ ਦੀ ਰੋਟੀ ਦਾ ਸੇਵਨ ਕੀਤਾ ਜਾਂਦਾ ਹੈ। ਸਰ੍ਹੋਂ ਦਾ ਸਾਗ ਜਿੰਨਾ ਖਾਣ 'ਚ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਰ੍ਹੋਂ ਦਾ ਸਾਗ ਸਿਰਫ਼ ਪੰਜਾਬ 'ਚ ਹੀ ਨਹੀਂ ਸਗੋਂ ਬਾਕੀ ਸੂਬਿਆਂ 'ਚ ਵੀ ਬੇਹੱਦ ਕੀਤਾ ਹੈ। ਸਾਗ 'ਚ ਪ੍ਰੋਟੀਨ, ਫਾਈਬਰ, ਲੌ ਕੈਲੋਰੀ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਵਿਟਾਮਿਨ ਏ. ਸੀ. ਡੀ. ਬੀ-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਨਾਲ ਤੁਸੀਂ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਇਲਾਵਾ ਇਸ ਮੌਸਮ 'ਚ ਹੋਣ ਵਾਲੀ ਸਰਦੀ-ਖਾਂਸੀ ਵਰਗੀਆਂ ਛੋਟੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਦੱਸ ਦੇਈਏ ਕਿ 113 ਗ੍ਰਾਮ ਸਾਗ 'ਚ 2ਜੀ ਪ੍ਰੋਟੀਨ, 59.9 ਕੈਲੋਰੀ, 499.5ਐੱਮ. ਜੀ. ਸੋਡੀਅਮ, 6ਜੀ ਕਾਰਬੋਹਾਈਡ੍ਰੇਟ, 3ਜੀ ਸ਼ੂਗਰ, 1ਜੀ ਫਾਈਬਰ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਏ. ਸੀ. ਡੀ. ਬੀ 12, ਮੈਗਨੀਸ਼ੀਅਮ, ਆਇਰਨ ਅਤੇ ਸੋਡੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸਰਦੀਆਂ 'ਚ ਸਰ੍ਹੋਂ ਦਾ ਸਾਗ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ -
ਕੈਂਸਰ ਤੋਂ ਕਰੇ ਬਚਾਅ
ਸਾਗ ਕੈਂਸਰ ਤੋਂ ਬਚਾਅ ਕਰਨ 'ਚ ਵੀ ਲਾਹੇਵੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਬਲੈਡਰ, ਢਿੱਡ, ਬ੍ਰੈਸਟ, ਪ੍ਰੋਸਟੇਟ, ਓਵਰੀ ਤੇ ਫੇਫੜੇ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ। ਗੁਣਾਂ ਨਾਲ ਭਰਪੂਰ ਹੋਣ ਕਰਕੇ ਸਾਗ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ।
ਅੱਖਾਂ ਦੀ ਰੌਸ਼ਨੀ ਵਧਾਏ
ਕਈ ਵਿਟਾਮਿਨਸ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨ ਤੁਸੀਂ ਅੱਖਾਂ 'ਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਦਿਲ ਦੇ ਰੋਗੀਆਂ ਲਈ ਫ਼ਾਇਦੇਮੰਦ
ਸਾਗ ਦਿਲ ਦੇ ਰੋਗੀਆਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਫੋਲੇਟ ਦਾ ਨਿਰਮਾਣ ਵੀ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਭਾਰ ਘਟਾਉਣ 'ਚ ਲਾਹੇਵੰਦ
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਮੇਟਾਬਾਲੀਜ਼ਮ ਵੱਧਦਾ ਹੈ ਅਤੇ ਪਾਚਨ ਕਿਰਿਆ ਦੁਰੱਸਤ ਰਹਿੰਦੀ ਹੈ, ਜਿਸ ਨਾਲ ਭਾਰ ਘਟਾਉਣ 'ਚ ਕਾਫ਼ੀ ਮਦਦ ਮਿਲਦੀ ਹੈ।
ਹੱਡੀਆਂ ਨੂੰ ਕਰੇ ਮਜ਼ਬੂਤ
ਸਰ੍ਹੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ। ਹੱਡੀਆਂ ਦੇ ਰੋਗੀਆਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।
ਗਠੀਆ ਤੋਂ ਮਿਲੇ ਰਾਹਤ
ਸਰ੍ਹੋਂ ਦਾ ਸਾਗ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਸ 'ਚ ਸੈਲੇਨੀਅਮ ਅਤੇ ਐਂਟੀ ਇੰਫਲੇਮੈਟਰੀ ਵੀ ਹੁੰਦਾ ਹੈ, ਜੋ ਗਠੀਆ 'ਚ ਰਾਹਤ ਦਿਵਾਉਂਦਾ ਹੈ। ਸਰੋਂ ਤੁਹਾਡੇ ਮਸਲਸ ਨੂੰ ਗਰਮਾਹਟ ਦੇਣ ਦਾ ਕੰਮ ਕਰਦੀ ਹੈ।
ਤਣਾਅ ਕਰੇ ਘੱਟ
ਸਾਗ ਤਣਾਅ ਨੂੰ ਘੱਟ ਕਰਨ 'ਚ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਡਿਪ੍ਰੈਸ਼ਨ ਦਾ ਖਤਰਾ 40 ਫੀਸਦੀ ਤੱਕ ਘੱਟ ਹੁੰਦਾ ਹੈ।
ਝੂਰੜੀਆਂ ਤੋਂ ਕਰੇ ਬਚਾਅ
ਸਰੋਂ 'ਚ ਕੈਰੋਟੀਨ ਬਹੁੰਤ ਹੁੰਦਾ ਹੈ। ਇਸ ਨਾਲ ਸਕਿਨ 'ਚ ਕੋਲੇਜ਼ਨ ਦਾ ਪੱਧਰ ਵੀ ਵੱਧਦਾ ਹੈ, ਜਿਸ ਨਾਲ ਤੁਸੀਂ ਵੱਧਦੀ ਉਮਰ ਦੀਆਂ ਸਮੱਸਿਆਵਾਂ, ਝੂਰੜੀਆਂ ਆਦਿ ਤੋਂ ਬਚੇ ਰਹਿੰਦੋ ਹੋ।