PCOD ਕਾਰਨ ਗਰਭ ਅਵਸਥਾ ਦੌਰਾਨ ਆਉਂਦੀਆਂ ਨੇ ਕਈ ਸਮੱਸਿਆਵਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Friday, Aug 26, 2022 - 04:46 PM (IST)

PCOD ਕਾਰਨ ਗਰਭ ਅਵਸਥਾ ਦੌਰਾਨ ਆਉਂਦੀਆਂ ਨੇ ਕਈ ਸਮੱਸਿਆਵਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਵੀਂ ਦਿੱਲੀ (ਬਿਊਰੋ) : ਅੱਜ ਦੇ ਦੌਰ ਵਿਚ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਟਾਪੇ ਅਤੇ ਜੀਵਨ ਸ਼ੈਲੀ ਕਾਰਨ ਹੋਣ ਵਾਲੀ ਇੱਕ ਹੋਰ ਬਿਮਾਰੀ ਪੀ. ਸੀ. ਓ. ਡੀ. (PCOD) ਹੈ। ਔਰਤਾਂ ਵਿਚ ਇਸ ਬੀਮਾਰੀ ਕਾਰਨ ਗਰਭ ਅਵਸਥਾ ਵਿਚ ਵੀ ਕਈ ਸਮੱਸਿਆਵਾਂ ਆਉਂਦੀਆਂ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿਚ ਇਹ ਸਵਾਲ ਆਉਂਦਾ ਹੈ ਕੀ ਪੀ. ਸੀ. ਓ. ਡੀ. ਵਿਚ ਗਰਭ ਅਵਸਥਾ ਹੋ ਸਕਦੀ ਹੈ। ਇਸ ਬੀਮਾਰੀ ਵਿਚ ਔਰਤਾਂ ਦੇ ਸਰੀਰ ਵਿਚ ਵੱਖ-ਵੱਖ ਤਰੀਕਿਆਂ ਨਾਲ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਐਂਡਰੋਜਨ ਹਾਰਮੋਨ ਵਧ ਜਾਂਦਾ ਹੈ। ਇਸ ਨਾਲ ਗਰਭ ਧਾਰਨ ਕਰਨਾ ਕਾਫ਼ੀ ਔਖਾ ਹੋ ਜਾਂਦਾ ਹੈ।

ਕੀ ਪੀ. ਸੀ. ਓ. ਡੀ. ਵਿਚ ਗਰਭ ਅਵਸਥਾ ਹੋ ਸਕਦੀ ਹੈ ?
ਪੀ. ਸੀ. ਓ. ਡੀ. ਤੋਂ ਪੀੜਤ ਔਰਤਾਂ ਦੇ ਸਰੀਰ ਵਿਚ ਐਸਟ੍ਰੋਜਨ ਦਾ ਪੱਧਰ ਘੱਟ ਹੁੰਦਾ ਹੈ ਅਤੇ ਐਂਡਰੋਜਨ ਦਾ ਪੱਧਰ ਵੱਧ ਜਾਂਦਾ ਹੈ। ਕੁਝ ਔਰਤਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਕੋਲ ਪੀ. ਸੀ. ਓ. ਡੀ. ਹੈ ਤਾਂ ਗਰਭ ਅਵਸਥਾ ਸੰਭਵ ਨਹੀਂ ਹੈ, ਅਜਿਹਾ ਨਹੀਂ ਹੈ ਕਿ ਤੁਸੀਂ ਹਾਰਮੋਨਸ ਨੂੰ ਕੰਟਰੋਲ ਕਰਕੇ ਅਤੇ ਦਵਾਈਆਂ ਨਾਲ ਆਸਾਨੀ ਨਾਲ ਗਰਭ ਧਾਰਨ ਕਰ ਸਕਦੇ ਹੋ।

ਪੀ. ਸੀ. ਓ. ਡੀ. ਨੂੰ ਕਿਵੇਂ ਕੀਤਾ ਜਾ ਸਕਦੈ ਕੰਟਰੋਲ :-
ਖੁਰਾਕ :- ਤੁਸੀਂ ਖੁਰਾਕ ਨਾਲ PCOD ਨੂੰ ਕੰਟਰੋਲ ਕਰ ਸਕਦੇ ਹੋ। ਭੋਜਨ ਵਿਚ ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਸ਼ਾਮਲ ਕਰੋ। ਇਸ ਤਰ੍ਹਾਂ ਖਾਣ ਨਾਲ ਸਰੀਰ ਸਿਹਤਮੰਦ ਰਹੇਗਾ ਅਤੇ ਭਾਰ ਵੀ ਕੰਟਰੋਲ ਵਿਚ ਰਹੇਗਾ।

ਭਾਰ ਘਟਾਓ :- PCOD ਦੀ ਸਮੱਸਿਆ ਹੋਣ 'ਤੇ ਮੋਟਾਪਾ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਡਾਕਟਰ ਸਭ ਤੋਂ ਪਹਿਲਾਂ ਭਾਰ ਘਟਾਉਣ ਦੀ ਸਲਾਹ ਦਿੰਦੇ ਹਨ। ਇਸ ਨਾਲ ਤੁਹਾਡਾ ਪੀਰੀਅਡਸ ਰੁਟੀਨ ਵਿਚ ਆਉਂਦਾ ਹੈ ਅਤੇ ਸਰੀਰ ਵਿਚ ਓਵੂਲੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਗਰਭ ਅਵਸਥਾ ਦੀ ਸੰਭਾਵਨਾ ਵੱਧ ਜਾਂਦੀ ਹੈ।

ਦਵਾਈਆਂ ਦਾ ਸੇਵਨ :- ਜੇਕਰ ਤੁਹਾਨੂੰ PCOD ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਨੂੰ ਦਿਖਾਓ। ਤੁਹਾਡੀ ਮਾਹਵਾਰੀ ਨੂੰ ਰੈਗੂਲਰ ਕਰਨ ਲਈ ਡਾਕਟਰ ਤੁਹਾਨੂੰ ਦਵਾਈ ਦਿੰਦੇ ਹਨ। ਇਸ ਦੇ ਲਈ ਗਰਭ ਨਿਰੋਧਕ ਗੋਲੀਆਂ ਲੈਣ ਲਈ ਕਿਹਾ ਜਾਂਦਾ ਹੈ।
 


author

sunita

Content Editor

Related News