Health Tips: ਭਾਰ ਘਟਾਉਣ 'ਚ ਮਦਦ ਕਰਦੈ 'ਆਲੂ ਬੁਖਾਰਾ', ਜਾਣੋ ਹੋਰ ਵੀ ਬੇਮਿਸਾਲ ਫਾਇਦੇ

Tuesday, May 17, 2022 - 04:53 PM (IST)

Health Tips: ਭਾਰ ਘਟਾਉਣ 'ਚ ਮਦਦ ਕਰਦੈ 'ਆਲੂ ਬੁਖਾਰਾ', ਜਾਣੋ ਹੋਰ ਵੀ ਬੇਮਿਸਾਲ ਫਾਇਦੇ

ਨਵੀਂ ਦਿੱਲੀ -  ਫਲ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹਨ। ਸੁਆਦ ਫਲਾਂ 'ਚੋਂ ਇਕ ਫਲ ਹੈ ‘ਆਲੂ-ਬੁਖਾਰਾ’। ਇਹ ਸੁਆਦ ਹੋਣ ਦੇ ਨਾਲ-ਨਾਲ ਖੱਟਾ-ਮਿੱਠਾ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਆਲੂ-ਬੁਖਾਰਾ ਗਰਮੀ ਦੇ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਕਈ ਮਿਨਰਲਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੋ ਕਈ ਬੀਮਾਰੀਆਂ ਨਾਲ ਲੜਣ 'ਚ ਸਹਾਈ ਹੁੰਦੇ ਹਨ। ਆਲੂ-ਬੁਖਾਰੇ 'ਚ ਹੋਰ ਫਲਾਂ ਦੀ ਤੁਲਨਾ 'ਚ ਕੈਲੋਰੀ ਘੱਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਬਲੱਡ ਸ਼ੂਗਰ ਨਹੀਂ ਵਧਦੀ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ
1. ਦਿਲ ਲਈ ਫਾਇਦੇਮੰਦ
ਆਲੂ-ਬੁਖਾਰ ਦਿਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
2. ਕਬਜ਼ ਤੋਂ ਰਾਹਤ
ਆਲੂ-ਬੁਖਾਰੇ 'ਚ ਆਈਸਟੇਨ ਹੁੰਦਾ ਹੈ ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਸੁੱਕੇ ਆਲੂ-ਬੁਖਾਰੇ ਦੀ ਵਰਤੋਂ ਕਰ ਸਕਦੇ ਹੋ।

PunjabKesari
3. ਕੈਂਸਰ ਨੂੰ ਰੋਕਣ 'ਚ ਮਦਦ ਕਰੇ
ਆਲੂ-ਬੁਖਾਰੇ ਦਾ ਗਹਿਰਾ ਲਾਲ ਰੰਗ ਐਂਥੋਸਾਈਨਿਨ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ, ਕੈਵਿਟੀ ਅਤੇ ਮੂੰਹ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ।
4. ਕੋਲੈਸਟਰੋਲ ਲੈਵਲ ਕੰਟਰੋਲ ਕਰਦਾ ਹੈ
ਇਸ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਅਤੇ ਲੀਵਰ 'ਚ ਵਧਣ ਵਾਲੇ ਕੋਲੈਸਟਰੋਲ ਨੂੰ ਰੋਕਦਾ ਹੈ।
5. ਹੱਡੀਆਂ ਨੂੰ ਮਜ਼ਬੂਤ ਬਣਾਏ
ਆਲੂ-ਬੁਖਾਰਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਲੂ-ਬੁਖਾਰੇ 'ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ 'ਚ ਮਦਦਗਾਰ ਹੈ। ਇਸ 'ਚ ਫਲੇਵੋਨਾਈਡਸ ਯੌਗਿਕ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।
6. ਅੱਖਾਂ ਨੂੰ ਸਿਹਤਮੰਦ ਰੱਖੇ
ਆਲੂ-ਬੁਖਾਰੇ 'ਚ ਮੌਜੂਦ ਵਿਟਾਮਿਨ ਸੀ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਕੇ ਅਤੇ ਬੀ6 ਮੌਜੂਦ ਹੁੰਦਾ ਹੈ।

PunjabKesari
7. ਭਾਰ ਨੂੰ ਕੰਟਰੋਲ ਕਰੇ
ਆਲੂ-ਬੁਖਾਰੇ 'ਚ 100 ਗ੍ਰਾਮ 'ਚ ਲਗਭਗ 46 ਕੈਲੋਰੀ ਹੁੰਦੀ ਹੈ। ਇਸ 'ਚ ਹੋਰਾਂ ਫਲਾਂ ਦੀ ਤੁਲਨਾ 'ਚ ਕੈਲੋਰੀ ਕਾਫੀ ਘੱਟ ਹੁੰਦੀ ਹੈ ਇਸ ਕਾਰਨ ਇਹ ਤੁਹਾਡਾ ਭਾਰ ਕੰਟਰੋਲ 'ਚ ਰੱਖਣ 'ਚ ਸਹਾਈ ਹੁੰਦਾ ਹੈ।
8. ਦਿਮਾਗ ਨੂੰ ਰੱਖੇ ਸਿਹਤਮੰਦ
ਇਸ 'ਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਨੂੰ ਵੀ ਸਿਹਤਮੰਦ ਰੱਖਦਾ ਹੈ। ਇਹ ਤਣਾਅ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

9. ਪਾਚਣ ਤੰਤਰ ਕਰੇ ਮਜ਼ਬੂਤ
ਆਲੂ ਬੁਖਾਰਾ ਖਾਣ ਨਾਲ ਢਿੱਡ ਸਬੰਧਤ ਬਿਮਾਰੀਆਂ ਜਿਵੇਂ ਢਿੱਡ 'ਚ ਭਾਰਾਪਨ ਮਹਿਸੂਸ ਹੋਣਾ, ਕਬਜ ਅਤੇ ਇਸ ਦਾ ਸੇਵਨ ਕਰਨ ਨਾਲ ਅੰਤੜੀਆਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਪਾਚਣ ਤੰਤਰ ਨੂੰ ਵੀ ਦਰੁੱਸਤ ਰੱਖਣ 'ਚ ਮਦਦ ਕਰਦਾ ਹੈ।

PunjabKesari
10. ਗਰਭਅਵਸਥਾ ਵਿਚ ਲਾਭਕਾਰੀ
ਗਰਭਅਵਸਥਾ ਵਿਚ ਆਲੂ ਬੁਖ਼ਾਰਾ ਮਾਂ ਅਤੇ ਬੱਚੇ ਦੋਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੌਰਾਨ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਖਾਣਾ ਬਿਲਕੁਲ ਸਹੀ ਹੋਵੇਗਾ।
11. ਤਣਾਅ ਤੋਂ ਛੁਟਕਾਰਾ
ਇਸ ਦਾ ਸੇਵਨ ਕਰਨ ਨਾਲ ਦਿਨ ਭਰ ਦੇ ਕੰਮ ਧੰਦੇ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। 
12. ਸ਼ੂਗਰ ਵਿਚ ਫਾਇਦੇਮੰਦ
ਸ਼ੂਗਰ ਦੀ ਬਿਮਾਰੀ ਲਈ ਆਲੂ ਬੁਖ਼ਾਰਾ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣੇ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣ ਨਾਲ ਬਲਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ।  

 


author

Aarti dhillon

Content Editor

Related News