Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ

03/06/2021 6:38:31 PM

ਜਲੰਧਰ (ਬਿਊਰੋ) - ਗਰਮੀ ਦੇ ਮੌਸਮ ’ਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਮੁਸ਼ਕਲਾਂ ਦੇ ਨਾਲ-ਨਾਲ ਗਰਮੀ ’ਚ ਪਿੱਤ ਦੀ ਸਮੱਸਿਆ ਵੀ ਹੋ ਜਾਂਦੀ ਹੈ, ਜਿਸ ਤੋਂ ਹਰ ਕੋਈ ਪਰੇਸ਼ਾਨ ਹੈ। ਅਸਲ 'ਚ ਗਰਮੀ ਦੇ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਚਮੜੀ ਦੇ ਛਿੱਦਰ ਬੰਦ ਹੋ ਜਾਣ ਦੀ ਵਜ੍ਹਾ ਨਾਲ ਪਿੱਤ ਦੀ ਸਮੱਸਿਆ ਹੋ ਜਾਂਦੀ ਹੈ। ਉਂਝ ਤਾਂ ਇਹ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋ ਸਕਦੀ ਹੈ ਪਰ ਮੋਡੇ, ਛਾਤੀ ਆਦਿ 'ਤੇ ਇਸ ਦਾ ਜ਼ਿਆਦਾ ਅਸਰ ਦਿਖਾਈ ਦਿੰਦਾ ਹੈ। ਪਿੱਤ ਨਾਲ ਸਰੀਰ 'ਤੇ ਖਾਰਸ਼ ਅਤੇ ਚੁਬਣ ਹੋਣ ਲਗਦੀ ਹੈ। ਜੇ ਤੁਸੀਂ ਵੀ ਗਰਮੀ 'ਚ ਹੋਣ ਵਾਲੀ ਪਿੱਤ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਪਿੱਤ ਤੋਂ ਛੁਟਕਾਰਾ ਪਾ ਸਕਦੇ ਹੋ। 

1. ਮਹਿੰਦੀ
ਪਿੱਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਮਹਿੰਦੀ ਦਾ ਲੇਪ ਬਣਾ ਕੇ ਪਿੱਤ ਵਾਲੀ ਜਗ੍ਹਾ ਉਪਰ ਲਗਾ ਦਿਓ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਿੱਤ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਨਹਾਉਣ ਵਾਲੇ ਪਾਣੀ 'ਚ ਮਹਿੰਦੀ ਦੇ ਪੱਤੇ ਪਾ ਕੇ ਪੀਸ ਲਓ ਅਤੇ ਉਸ ਪਾਣੀ ਨਾਲ ਨਹਾਓ। 

PunjabKesari

2. ਮੁਲਤਾਨੀ ਮਿੱਟੀ ਦਾ ਲੇਪ 
ਮੁਲਤਾਨੀ ਮਿੱਟੀ ਸਰੀਰ ਨੂੰ ਠੰਡਕ ਦਿੰਦੀ ਹੈ ਅਤੇ ਮੁਲਤਾਨੀ ਮਿੱਟੀ 'ਚ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਉਸ ਪੇਸਟ ਨੂੰ ਪਿੱਤ ਵਾਲੀ ਥਾਂ 'ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਓ। ਇਸ ਨਾਲ ਪਿੱਤ ਤੋਂ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ- ਕੀ ਤੁਹਾਡਾ ਪਿਆਰ ਭਰਿਆ ਰਿਸ਼ਤਾ ਪੈ ਰਿਹਾ ਹੈ ਫਿੱਕਾ, ਤਾਂ ਇੰਝ ਬਣਾਓ ਉਸ ਨੂੰ ‘ਰੋਮਾਂਟਿਕ

3. ਨਿੰਮ ਦੀਆਂ ਪੱਤੀਆਂ
ਨਿੰਮ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਪਿੱਤ ਨੂੰ ਦੂਰ ਕਰਨ ਦੇ ਲਈ ਨਿੰਮ ਕਾਫੀ ਲਾਭਕਾਰੀ ਹੁੰਦੀ ਹੈ। ਨਿੰਮ ਦੀ ਪੱਤੀਆਂ ਨੂੰ ਉਬਾਲ ਲਓ। ਫਿਰ ਉਸ ਪਾਣੀ ਨਾਲ ਨਹਾਓ। ਇਸ ਤੋਂ ਇਲਾਵਾ ਨਿੰਮ ਅਤੇ ਤੁਲਸੀ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਪਿੱਤ ਵਾਲੀ ਥਾਂ 'ਤੇ ਲਗਾਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ। 

4. ਐਲੋਵੇਰਾ
ਐਲੋਵੇਰਾ ਦਾ ਗੂਦਾ ਕੱਢ ਕੇ ਪਿੱਤ ਵਾਲੀ ਥਾਂ 'ਤੇ ਲਗਾਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

5. ਚੰਦਨ ਦਾ ਲੇਪ 
ਚੰਦਨ ਦਾ ਲੇਪ ਨਾਲ ਸਰੀਰ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ। ਪਿੱਤ 'ਤੇ ਚੰਦਨ ਨਾਲ ਬਣਿਆ ਲੇਪ ਲਗਾਉਣ ਨਾਲ ਕਾਫੀ ਅਸਰ ਦਿਖਾਈ ਦਿੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

6. ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ 'ਚ ਕਪੂਰ ਪੀਸ ਕੇ ਮਿਲਾਓ ਅਤੇ ਨਹਾਉਣ ਤੋਂ ਇਸ ਨੂੰ ਪਿੱਤ ਉੱਪਰ ਲਗਾਓ। ਰੋਜ਼ਾਨਾਂ ਦਿਨ 'ਚ 2 ਵਾਰ ਇਸ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਪਿੱਤ ਠੀਕ ਹੋ ਜਾਂਦੇ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ

7. ਫਲਾਂ ਦਾ ਰਸ
ਪਿੱਤ ਤੋਂ ਬਚਣ ਦੇ ਲਈ ਤਰਲ ਪਦਾਰਥਾਂ ਦਾ ਜ਼ਿਆਦਾ ਵਰਤੋ ਕਰੋ। ਇਸ ਨਾਲ ਕਾਫੀ ਆਰਾਮ ਮਿਲਦਾ ਹੈ। ਇਸ ਲਈ ਫਲਾਂ ਦਾ ਜੂਸ ਪੀਓ।

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ

PunjabKesari


rajwinder kaur

Content Editor

Related News