ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਕਮਰ ਦਰਦ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

Sunday, Jun 27, 2021 - 12:51 PM (IST)

ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਕਮਰ ਦਰਦ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਜਲੰਧਰ (ਬਿਊਰੋ) - ਕਿਡਨੀ ਵਿੱਚ ਇਨਫੈਕਸ਼ਨ ਹੋਣ ਦੀ ਸਮੱਸਿਆ ਹੋ ਜਾਂਦੀ ਹੈ, ਤਾਂ ਇਸ ਨਾਲ ਬੈਕਟੀਰੀਆ ਬਣਦੇ ਹਨ, ਜੋ ਪਿਸ਼ਾਬ ਨਾਲੀ ਦੇ ਰਸਤੇ ਸਾਡੇ ਬਲੈਡਰ ਵਿੱਚ ਪਹੁੰਚਦੇ ਹਨ। ਇਹ ਸਮੱਸਿਆ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ। ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ, ਜੋ ਸਰੀਰ ਵਿੱਚੋਂ ਖ਼ੂਨ ਨੂੰ ਛਾਣ ਕੇ ਸਰੀਰ ਵਿੱਚ ਮੌਜੂਦ ਪਿਛਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ। ਇਸ ਤੋਂ ਇਲਾਵਾ ਸਾਡੇ ਸਰੀਰ ਵਿੱਚ ਮਿਨਰਲਸ ਦਾ ਸੰਤੁਲਨ ਬਣਾ ਕੇ ਰੱਖਣ ਲਈ ਕਿਡਨੀਆਂ ਬਹੁਤ ਜ਼ਿਆਦਾ ਫ਼ਾਇਦੇਮੰਦ ਹਨ। ਜੇਕਰ ਕਿਸੇ ਇਨਸਾਨ ਦੀ ਕਿਡਨੀ ਵਿੱਚ ਇਨਫੈਕਸ਼ਨ ਹੋ ਜਾਵੇ, ਤਾਂ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਦਿਖਾਈ ਦੇਣ ਵਾਲੇ ਸੰਕੇਤ 

ਜਲਦੀ ਜਲਦੀ ਪਿਸ਼ਾਬ ਆਉਣਾ
ਕਿਡਨੀ ਵਿੱਚ ਇਨਫੈਕਸ਼ਨ ਹੋਣ ’ਤੇ ਸਭ ਤੋਂ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਸਾਨੂੰ ਜਲਦੀ-ਜਲਦੀ ਪਿਸ਼ਾਬ ਆਉਣ ਲੱਗਦਾ ਹੈ। ਬੈਕਟੀਰੀਆ ਦੇ ਕਾਰਨ ਸਾਡੇ ਬਲੈਡਰ ਵਿੱਚ ਖੁਜਲੀ ਹੁੰਦੀ ਹੈ। ਇਸ ਖੁਜਲੀ ਨੂੰ ਰੋਕਣ ਲਈ ਬਲੈਡਰ ਸੁੰਗੜਨ ਲੱਗਦਾ ਹੈ, ਜਿਸ ਨਾਲ ਬਲੈਡਰ ਖਾਲੀ ਹੋਣ ਦੇ ਬਾਵਜੂਦ ਪਿਸ਼ਾਬ ਆਉਣ ਜਿਹਾ ਮਹਿਸੂਸ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ -  Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

ਪਿਸ਼ਾਬ ਵਿੱਚੋਂ ਬਦਬੂ ਆਉਣੀ
ਜਦੋਂ ਸਾਡੀ ਪਿਸ਼ਾਬ ਦੀ ਨਲੀ ਵਿੱਚ ਬੈਕਟੀਰੀਆ ਪਹੁੰਚ ਜਾਂਦੇ ਹਨ। ਇਹ ਤੇਜ਼ੀ ਨਾਲ ਵਧਣ ਲਗਦੇ ਹਨ, ਜਿਸ ਨਾਲ ਪਿਸ਼ਾਬ ਵਿੱਚੋਂ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ। ਇਸ ਲਈ ਵੱਧ ਪਾਣੀ ਵੱਧ ਤੋਂ ਵੱਧ ਪੀਓ ।

ਕਮਰ ਦਰਦ ਹੋਣੀ
ਕਿਡਨੀ ਵਿੱਚ ਇਨਫੈਕਸ਼ਨ ਹੋਣ ਕਾਰਨ ਕਿਡਨੀ ਵਿੱਚ ਸੋਜ਼ ਆ ਜਾਂਦੀ ਹੈ, ਜਿਸ ਕਾਰਨ ਕਈ ਵਾਰ ਦਰਦ ਹੋਣ ਲੱਗਦਾ ਹੈ। ਇਸ ਲਈ ਕਿਡਨੀ ਵਿਚ ਸੋਜ ਹੋਣ ਦੇ ਕਾਰਨ ਕਮਰ ਵਿੱਚ ਦਰਦ ਰਹਿਣ ਲੱਗਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਡਾਇਟਿੰਗ ਤੋਂ ਬਿਨਾਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ‘ਐਲੋਵੀਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਣ ਹੋਣੀ
ਕਿਡਨੀ ਇਨਫੈਕਸ਼ਨ ਇਕ ਤਰ੍ਹਾਂ ਦਾ ਯੂਟੀਆਈ ਹੁੰਦਾ ਹੈ। ਇਸ ਲਈ ਇਸ ਇਨਫੈਕਸ਼ਨ ਹੋਣ ’ਤੇ ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਣ ਮਹਿਸੂਸ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ, ਤਾਂ ਡਾਕਟਰ ਤੋਂ ਟੈਸਟ ਜ਼ਰੂਰ ਕਰਵਾਓ।

ਪਿਸ਼ਾਬ ਨਾਲ ਖੂਨ ਆਉਣਾ
ਜੇਕਰ ਤੁਹਾਨੂੰ ਪਿਸ਼ਾਬ ਨਾਲ ਖ਼ੂਨ ਦੀ ਸਮੱਸਿਆ ਹੋ ਰਹੀ ਹੈ, ਤਾਂ ਇਹ ਵੀ ਕਿਡਨੀ ਵਿੱਚ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ । ਇਸ ਲਈ ਇਸ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਕਿਡਨੀ ਵਿੱਚ ਇਨਫੈਕਸ਼ਨ ਅਤੇ ਕਿਡਨੀ ਵਿਚ ਕੈਂਸਰ ਜਹੀ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਕੈਂਸਰ ਹੋਣ ਤੋਂ ਪਹਿਲਾਂ ‘ਸਾਹ ਫੁੱਲਣ’ ਸਣੇ ਦਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਬੁਖਾਰ ਹੋਣਾ
ਕਿਡਨੀ ਵਿੱਚ ਇਨਫੈਕਸ਼ਨ ਹੋਣ ’ਤੇ ਬੁਖਾਰ ਦੀ ਸਮੱਸਿਆ ਹੋਣ ਲੱਗਦੀ ਹੈ। ਜਦੋਂ ਇਹ ਇਨਫੈਕਸ਼ਨ ਬਲੈਡਰ ਵਿੱਚ ਹੁੰਦੀ ਹੈ ਅਤੇ ਇਹ ਬੈਕਟੀਰੀਆ ਦੀ ਸੰਖਿਆ ਵਧਣ ਲੱਗਦੀ ਹੈ ਅਤੇ ਕਿਡਨੀ ਤੱਕ ਪਹੁੰਚ ਜਾਂਦੀ ਹੈ, ਤਾਂ ਉਸ ਸਮੇਂ ਇਸ ਨੂੰ ਰੋਕਣ ਲਈ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਬੁਖਾਰ ਦੀ ਸਮੱਸਿਆ ਹੋਣ ਲੱਗਦੀ ਹੈ।

ਚੱਕਰ ਆਉਣੇ
ਜੇਕਰ ਕਿਡਨੀ ਦੀ ਇਨਫੈਕਸ਼ਨ ਦੇ ਸ਼ੁਰੂਆਤੀ ਲੱਛਣਾਂ ਤੋਂ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਇਨਫੈਕਸ਼ਨ ਖ਼ੂਨ ਵਿੱਚ ਪਹੁੰਚ ਜਾਂਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਘਟ ਸਕਦਾ ਹੈ ਅਤੇ ਚੱਕਰ ਆਉਣ ਲੱਗਦੇ ਹਨ ਅਤੇ ਸਰੀਰ ਵਿਚ ਥਕਾਨ ਮਹਿਸੂਸ ਹੋ ਸਕਦੀ ਹੈ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਦੀ ਇਸ ਦਿਸ਼ਾ 'ਚ ਲਗਾਓ ‘ਮਨੀ ਪਲਾਂਟ’, ਹੋਵੇਗਾ ਧਨ ’ਚ ਵਾਧਾ


author

rajwinder kaur

Content Editor

Related News