Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ

Tuesday, Jun 29, 2021 - 12:39 PM (IST)

Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਜੋੜਾਂ ਦਾ ਦਰਦ ਹੋਣਾ ਆਮ ਗੱਲ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੋ ਵੀ ਰਿਹਾ ਹੈ। ਜੋੜਾਂ ਦਾ ਦਰਦ ਹੁਣ ਤਾਂ ਛੋਟੀ ਉਮਰ ਦੇ ਲੋਕਾਂ ਨੂੰ ਵੀ ਹੋ ਰਿਹੈ, ਜੋ ਪਹਿਲਾਂ ਸਿਰਫ਼ ਬਜ਼ੁਰਗਾਂ ਨੂੰ ਹੁੰਦਾ ਸੀ। ਭੱਜ-ਦੌੜ ਭਰੀ ਜ਼ਿੰਦਗੀ ’ਚ ਜੋੜਾਂ ’ਚ ਦਰਦ ਹੋਣ ਨਾਲ ਸੋਜ ਹੋਣੀ ਸ਼ੁਰੂ ਹੁੰਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਸ ਦਰਦ ਨੂੰ ਠੀਕ ਕਰਨ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਹਾਂ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜੋ ਇਸ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੰਦੀਆਂ ਹਨ। ਇਸੇ ਲਈ ਸਾਡਾ ਖਾਣ-ਪੀਣ ਸਹੀ ਹੋਣਾ ਚਾਹੀਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਦਰਦ ਨੂੰ ਜ਼ਿਆਦਾ ਵਧਾਉਂਦੀਆਂ ਹਨ ਅਤੇ ਕਿਹੜੀਆਂ ਦਰਦ ਤੋਂ ਰਾਹਤ ਦਿਵਾਉਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ... 

ਜਾਣੋ ਜੋੜਾਂ ਦੇ ਦਰਦ ਨੂੰ ਵਧਾਉਣ ਵਾਲੀਆਂ ਚੀਜ਼ਾਂ ਦੇ ਬਾਰੇ

ਦੁੱਧ ਅਤੇ ਡੇਅਰੀ ਪ੍ਰੋਡੈਕਟ
ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਦੁੱਧ ਅਤੇ ਡੇਅਰੀ ਪ੍ਰੋਡਕਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਜੋੜਾਂ ’ਚ ਦਰਦ ਹੁੰਦਾ ਹੈ। ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜੋੜਾਂ ਦੇ ਦਰਦ ਵਿੱਚ ਘੱਟ ਖਾਣੀਆਂ ਚਾਹੀਦੀਆਂ ਹਨ ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ

ਪਾਲਕ
ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਪਾਲਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਪਾਲਕ ਵਿੱਚ ਮੌਜੂਦ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਦਰਦ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਇਸ ਨਾਲ ਸਰੀਰ ’ਚ ਯੂਰਿਕ ਐਸਿਡ ਦੀ ਮਾਤਰਾ ਵਧਣ ਲੱਗਦੀ ਹੈ।

ਟਮਾਟਰ
ਟਮਾਟਰ ਦੇ ਬੀਜ਼ਾਂ ਵਿੱਚ ਯੂਰਿਕ ਐਸਿਡ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਜੋੜਾਂ ਵਿੱਚ ਦਰਦ ਅਤੇ ਸੋਜ ਵੱਧ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ ਜਾਂ ਸੋਜ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਟਮਾਟਰ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ: ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਸਤੇ ਅਤੇ ਨਹੀਂ ਹੋਵੇਗੀ ‘ਪੈਸੇ ਦੀ ਘਾਟ’

ਵੈਜੀਟੇਬਲ ਆਇਲ
ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਵੈਜੀਟੇਬਲ ਆਇਲ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ। ਜੋ ਲੋਕ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਖਾਣਾ ਸਰ੍ਹੋਂ ਦੇ ਤੇਲ ਵਿੱਚ ਪਕਾਉਣਾ ਚਾਹੀਦਾ ਹੈ ।

ਲਾਲ ਮੀਟ
ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਲਾਲ ਮੀਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਲਾਲ ਮੀਟ ਵਿੱਚ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਜੋੜਾਂ ਦਾ ਦਰਦ ਵਧ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਕਮਰ ਦਰਦ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਜਾਣੋ ਉਹ ਚੀਜ਼ਾਂ ਜੋ ਜੋੜਾਂ ਦੇ ਦਰਦ ਨੂੰ ਘੱਟ ਕਰਦੀਆਂ ਹਨ

ਸੁੱਕੇ ਮੇਵੇ
ਜੋੜਾਂ ਦੇ ਦਰਦ ਵਿੱਚ ਸਮੱਸਿਆ ਹੋਣ ’ਤੇ ਅਖਰੋਟ, ਬਦਾਮ, ਕਿਸ਼ਮਿਸ਼ ਜਿਹੇ ਸੁੱਕੇ ਮੇਵਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

ਮੇਥੀ ਦੇ ਦਾਣੇ
ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਮੇਥੀ ਦੇ ਦਾਣੇ ਖਾਓ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਇਸ ਲਈ ਗਰਮੀਆਂ ਵਿੱਚ ਮੁੱਠੀ ਭਰ ਮੇਥੀ ਦੇ ਦਾਣੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਮੇਥੀ ਦੇ ਦਾਣਿਆਂ ਦੇ ਪਾਊਡਰ ਦਾ ਖਾਲੀ ਢਿੱਡ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਬਹੁਤ ਜਲਦ ਠੀਕ ਹੋ ਜਾਂਦਾ ਹੈ ।

ਮੱਛੀ
ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋਣ ’ਤੇ ਮੱਛੀ ਦਾ ਸੇਵਨ ਕਰੋ ਜਾਂ ਫਿਰ ਇਸ ਦੇ ਤੇਲ ਦਾ ਵੀ ਸੇਵਨ ਕਰ ਸਕਦੇ ਹੋ। ਮੱਛੀ ਵਿੱਚ ਓਮੇਗਾ ਥ੍ਰੀ ਫੈਟੀ ਐਸਿਡ ਹੁੰਦਾ ਹੈ, ਜੋ ਜੋੜਾਂ ਦੇ ਦਰਦ ਨੂੰ ਬਹੁਤ ਜਲਦ ਠੀਕ ਕਰਦਾ ਹੈ ।

ਪੜ੍ਹੋ ਇਹ ਵੀ ਖ਼ਬਰ -  Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

ਅਦਰਕ , ਲਸਣ ਦਾ ਸੇਵਨ
ਅਦਰਕ ਅਤੇ ਲਸਣ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ । ਇਨ੍ਹਾਂ ਦੋਨਾਂ ਵਿੱਚ ਉਹ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ, ਜੋ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ ।

ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਹੋਰ ਜ਼ਰੂਰੀ ਗੱਲਾਂ
ਜੋੜਾਂ ਵਿਚ ਦਰਦ ਦੀ ਸਮੱਸਿਆ ਹੋਣ ’ਤੇ ਉਹ ਚੀਜ਼ਾਂ ਦਾ ਘੱਟ ਸੇਵਨ ਕਰੋ। ਜੋ ਦਰਦ ਨੂੰ ਵਧਾ ਦਿੰਦੀਆਂ ਹਨ ਅਤੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਕੰਟਰੋਲ ਰੱਖੋ । ਇਸ ਤੋਂ ਇਲਾਵਾ ਰੋਜ਼ਾਨਾ ਤਿਲ ਦਾ ਤੇਲ ਅਤੇ ਜੈਤੂਨ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਅਤੇ ਥੋੜ੍ਹਾ ਸਮਾਂ ਧੁੱਪ ਵਿੱਚ ਜ਼ਰੂਰ ਬੈਠੋ , ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦ ਰਾਹਤ ਮਿਲਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਡਾਇਟਿੰਗ ਤੋਂ ਬਿਨਾਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ‘ਐਲੋਵੀਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ


author

rajwinder kaur

Content Editor

Related News