ਦਹੀਂ ''ਚ ਖੰਡ ਮਿਲਾ ਕੇ ਖਾਣ ਦੇ ਹਨ ਲਾਜਵਾਬ ਫ਼ਾਇਦੇ, ਢਿੱਡ ਦੀਆਂ ਸਮੱਸਿਆਵਾਂ ਵੀ ਰਹਿਣਗੀਆਂ ਦੂਰ

Wednesday, May 17, 2023 - 02:17 PM (IST)

ਦਹੀਂ ''ਚ ਖੰਡ ਮਿਲਾ ਕੇ ਖਾਣ ਦੇ ਹਨ ਲਾਜਵਾਬ ਫ਼ਾਇਦੇ, ਢਿੱਡ ਦੀਆਂ ਸਮੱਸਿਆਵਾਂ ਵੀ ਰਹਿਣਗੀਆਂ ਦੂਰ

ਜਲੰਧਰ (ਬਿਊਰੋ) : ਗਰਮੀਆਂ 'ਚ ਦਹੀਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਹੀਂ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ ਦਹੀਂ ਖਾਣ ਨਾਲ ਢਿੱਡ ਦੀ ਸਮੱਸਿਆ ਨਹੀਂ ਹੁੰਦੀ ਤੇ ਸਰੀਰ ਨੂੰ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮਿਲਦੇ ਹਨ। ਜਿਹੜੇ ਲੋਕ ਦੁੱਧ ਨਹੀਂ ਪੀਂਦੇ, ਉਨ੍ਹਾਂ ਨੂੰ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ। ਦਹੀਂ 'ਚ ਕੈਲਸ਼ੀਅਮ, ਵਿਟਾਮਿਨ ਬੀ-12, ਵਿਟਾਮਿਨ ਬੀ-2, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਦਹੀਂ ਤੇ ਚੀਨੀ ਨੂੰ ਇਕੱਠੇ ਖਾਧਾ ਜਾਵੇ ਤਾਂ ਇਸ ਨਾਲ ਕਈ ਫ਼ਾਇਦੇ ਹੁੰਦੇ ਹਨ। ਗਰਮੀਆਂ 'ਚ ਦਹੀਂ ਤੇ ਚੀਨੀ ਖਾਣ ਨਾਲ ਢਿੱਡ ਠੀਕ ਰਹਿੰਦਾ ਹੈ। ਦਹੀਂ ਤੇ ਚੀਨੀ ਖਾਣ ਨਾਲ ਸਰੀਰ ਨੂੰ ਚੰਗੀ ਮਾਤਰਾ 'ਚ ਗਲੂਕੋਜ਼ ਮਿਲਦਾ ਹੈ, ਜਿਸ ਨਾਲ ਤੁਰੰਤ ਊਰਜਾ ਮਿਲਦੀ ਹੈ। ਜਾਣੋ ਦਹੀਂ 'ਚ ਚੀਨੀ ਮਿਲਾ ਕੇ ਖਾਣ ਦੇ ਫ਼ਾਇਦੇ -

ਦਹੀਂ ਤੇ ਚੀਨੀ ਖਾਣ ਦੇ ਫ਼ਾਇਦੇ :-
ਪਚਣ 'ਚ ਆਸਾਨ :-
ਦਹੀਂ ਵੀ ਪਚਣ 'ਚ ਆਸਾਨ ਹੁੰਦਾ ਹੈ। ਦਹੀਂ ਦੁੱਧ ਨਾਲੋਂ ਜਲਦੀ ਪਚ ਜਾਂਦੀ ਹੈ। ਦਹੀਂ ਜਾਂ ਇਸ ਤੋਂ ਬਣੇ ਉਤਪਾਦ ਨਾਸ਼ਤੇ 'ਚ ਜਲਦੀ ਪਚ ਜਾਂਦੇ ਹਨ, ਦਹੀਂ ਵੀ ਤੁਹਾਡੇ ਪੇਟ ਨੂੰ ਹਲਕਾ ਰੱਖਦਾ ਹੈ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਵੇਰੇ ਦਹੀਂ ਜਾਂ ਮੱਖਣ ਪੀਣਾ ਚਾਹੀਦਾ ਹੈ।

PunjabKesari

ਢਿੱਡ 'ਚ ਠੰਢਕ :- ਸਵੇਰੇ ਦਹੀਂ ਤੇ ਚੀਨੀ ਖਾਣ ਨਾਲ ਢਿੱਡ ਠੰਢਾ ਰਹਿੰਦਾ ਹੈ। ਇਹ ਢਿੱਡ ਦੀ ਜਲਣ ਅਤੇ ਐਸੀਡਿਟੀ ਨੂੰ ਵੀ ਘੱਟ ਕਰਦਾ ਹੈ। ਦਹੀਂ ਚੀਨੀ ਨਾਲ ਪਿੱਤ ਦੋਸ਼ ਘੱਟ ਹੁੰਦੇ ਹਨ ਤੇ ਤੁਹਾਨੂੰ ਦਿਨ ਭਰ ਊਰਜਾਵਾਨ ਬਣਾਈ ਰੱਖਦੀ ਹੈ। ਖਾਣਾ ਖਾਣ ਤੋਂ ਬਾਅਦ ਦਹੀਂ ਤੇ ਚੀਨੀ ਖਾਣ ਨਾਲ ਵੀ ਸਰੀਰ ਨੂੰ ਫ਼ਾਇਦਾ ਹੁੰਦਾ ਹੈ।

ਚੰਗੇ ਬੈਕਟੀਰੀਆ ਵਧਦੇ ਹਨ :- ਦਹੀਂ 'ਚ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ ਜੋ ਢਿੱਡ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹ ਬੈਕਟੀਰੀਆ ਅੰਤੜੀਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਦਹੀਂ ਤੇ ਚੀਨੀ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਦਹੀਂ ਦੇ ਚੰਗੇ ਬੈਕਟੀਰੀਆ ਕੋਲਨ ਕੈਂਸਰ ਤੋਂ ਵੀ ਬਚਾਉਂਦੇ ਹਨ।

ਗਲੂਕੋਜ਼ ਮਿਲਦਾ :- ਸਵੇਰੇ ਦਹੀਂ ਚੀਨੀ ਖਾਣ ਨਾਲ ਸਰੀਰ ਨੂੰ ਤੁਰੰਤ ਗਲੂਕੋਜ਼ ਮਿਲਦਾ ਹੈ। ਦਹੀਂ ਤੇ ਚੀਨੀ ਖਾਣ ਨਾਲ ਤੁਸੀਂ ਦਿਨ ਭਰ ਐਕਟਿਵ ਰਹਿੰਦੇ ਹੋ। ਗਲੂਕੋਜ਼ ਤੁਹਾਡੇ ਦਿਮਾਗ ਤੇ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਇਸ ਲਈ ਜਦੋਂ ਤੁਸੀਂ ਦਹੀਂ ਖਾ ਕੇ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਦਿਨ ਭਰ ਊਰਜਾਵਾਨ ਰਹਿੰਦੇ ਹੋ।

PunjabKesari

ਦਿਲ ਲਈ ਹੈ ਫ਼ਾਇਦੇਮੰਦ :- ਦਹੀਂ 'ਚ ਦਿਲ ਦੀ ਬੀਮਾਰੀ, ਹਾਈ ਬੀ.ਪੀ ਅਤੇ ਗੁਰਦਿਆਂ ਦੀ ਬੀਮਾਰੀਆਂ ਨੂੰ ਰੋਕਣ ਦੀ ਗਜ਼ਬ ਤਾਕਤ ਹੁੰਦੀ ਹੈ। ਇਹ ਕਲੈਸਟਰੋਲ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਦਿਲ ਦੀ ਧੜਕਨ ਸਹੀ ਬਣਾਈ ਰੱਖਦਾ ਹੈ। ਦਹੀਂ ਨਾਲ ਹਾਰਟ 'ਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਹੱਡੀਆਂ ਨੂੰ ਕਰਦੈ ਮਜ਼ਬੂਤ :- ਦਹੀਂ ਵਿਚ ਕੈਲਸ਼ਿਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਦੰਦ ਮਜਬੂਤ ਹੁੰਦੇ ਹਨ। ਦਹੀਂ ਖਾਣ ਨਾਲ ਮਾਸਪੇਸ਼ੀਆਂ ਹੀ ਢੰਗ ਨਾਲ ਕੰਮ ਕਰਦੀਆਂ ਹਨ।

ਭਾਰ ਨੂੰ ਕਰੇ ਕੰਟਰੋਲ :- ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਲੋਅ ਫੈਟ ਵਾਲਾ ਦਹੀਂ ਨਾ ਸਿਰਫ਼ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਮਜ਼ਬੂਤ ਕਰਕੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ।

PunjabKesari

ਮੂੰਹ ਦੇ ਛਾਲੇ :- ਜੇਕਰ ਤੁਸੀਂ ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਦਹੀ ਦੀ ਵਰਤੋਂ ਕਰੋ। ਦਹੀਂ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। 


author

sunita

Content Editor

Related News