Health Tips: ਹੱਥਾਂ-ਪੈਰਾਂ ਦੇ ਨਹੁੰ ਸੁੱਕ ਰਹੇ ਹਨ ਤਾਂ ‘ਐਲੋਵੇਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਦੂਰ ਹੋਵੇਗੀ ਇਨਫ

09/10/2021 12:36:20 PM

ਜਲੰਧਰ (ਬਿਊਰੋ) - ਹੱਥਾਂ ਪੈਰਾਂ ਦੇ ਨਹੁੰ ਵਿਚ ਇਨਫੈਕਸ਼ਨ ਹੋਣਾ ਇਕ ਆਮ ਬੀਮਾਰੀ ਹੈ । ਕਈ ਵਾਰ ਇਨਸਾਨ ਨੂੰ ਇਸ ਬਿਮਾਰੀ ਬਾਰੇ ਪਤਾ ਵੀ ਨਹੀਂ ਚੱਲਦਾ । ਇਹ ਸੰਕਰਮਣ ਹੌਲੀ ਹੌਲੀ ਫੈਲਦਾ ਹੈ । ਜੇਕਰ ਇਸ ਤੇ ਸਮੇਂ ਸਿਰ ਇਲਾਜ ਨਾਂ ਕੀਤਾ ਜਾਵੇ, ਤਾਂ ਇਹ ਸਮੱਸਿਆ ਗੰਭੀਰ ਵੀ ਹੋ ਸਕਦੀ ਹੈ । ਹੱਥਾਂ ਪੈਰਾਂ ਤੇ ਨਹੁੰ ਦੀ ਇਨਫੈਕਸ਼ਨ ਦਾ ਮੁੱਖ ਲੱਛਣ ਨਹੁੰ ਵਾਰ ਵਾਰ ਟੁੱਟਣ ਲੱਗਦੇ ਹਨ , ਨਹੁੰ ਦਾ ਆਕਾਰ ਵਧਣ ਲੱਗਦਾ ਹੈ ਅਤੇ ਨਹੁੰ ਦਾ ਰੰਗ ਪੀਲਾ ਜਾਂ ਭੂਰਾ ਹੋ ਜਾਂਦਾ ਹੈ । ਇਨ੍ਹਾਂ ਲੱਛਣਾਂ ਤੋਂ ਪਤਾ ਚਲਦਾ ਹੈ , ਕਿ ਤੁਹਾਨੂੰ ਨਹੁੰ ਦੀ ਇਨਫੈਕਸ਼ਨ ਹੋ ਗਈ ਹੈ । ਇਹ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਪਰ ਇਸ ਨੂੰ ਸਮੇਂ ਸਿਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ , ਹੱਥਾਂ ਪੈਰਾਂ ਦੇ ਨਹੁੰ ਦੀ ਇਨਫੈਕਸ਼ਨ ਤੇ ਕੁਝ ਘਰੇਲੂ ਨੁਸਖੇ । ਜਿਨ੍ਹਾਂ ਨਾਲ ਇਸ ਇਨਫੈਕਸ਼ਨ ਨੂੰ ਬਹੁਤ ਜਲਦ ਦੂਰ ਕੀਤਾ ਜਾ ਸਕਦਾ ਹੈ ।

ਐਲੋਵੇਰਾ
ਜੇਕਰ ਤੁਹਾਨੂੰ ਨਹੁੰ ਵਿੱਚ ਇਨਫੈਕਸ਼ਨ ਹੋ ਗਈ ਹੈ , ਤਾਂ ਇਸ ਲਈ ਐਲੋਵੇਰਾ ਜੈੱਲ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ । ਕਿਉਂਕਿ ਇਸ ਵਿਚ ਐਂਟੀ ਫੰਗਲ , ਐਂਟੀ ਮਾਈਕ੍ਰੋਬਾਇਲ ਗੁਣ ਹੁੰਦੇ ਹਨ । ਇਹ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ ਅਤੇ ਸੰਕਰਮਣ ਨੂੰ ਫੈਲਣ ਤੋਂ ਰੋਕਦੇ ਹਨ । ਇਸ ਲਈ ਐਲੋਵੀਰਾ ਜੈਲ ਇਨਫੈਕਸ਼ਨ ਵਾਲੇ ਨਹੁੰ ਤੇ ਲਗਾਓ ।

ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਲਸਣ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਮਿਲੇਗੀ ਰਾਹਤ

ਲਸਣ
ਲਸਣ ਵਿੱਚ ਐਂਟੀ ਮਾਈਕਰੋਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਜੋ ਸਾਢੇ ਨੌੰ ਤੇ ਇਨਫੈਕਸ਼ਨ ਨੂੰ ਬਹੁਤ ਜਲਦ ਦੂਰ ਕਰਦੇ ਹਨ ਅਤੇ ਉਨ੍ਹਾਂ ਦੀ ਨੈਚੁਰਲ ਚਮਕ ਵਾਪਸ ਲਿਆਉਂਦੇ ਹਨ। ਇਸਦੇ ਲਈ ਕੱਚੀ ਲਸਣ ਨੂੰ ਪੇਸਟ ਬਣਾ ਕੇ ਇਨਫੈਕਸ਼ਨ ਵਾਲੇ ਨਹੁੰ ਤੇ ਲਗਾਓ ਅਤੇ ਪੰਦਰਾਂ ਮਿੰਟ ਬਾਅਦ ਨਹੁੰ ਧੋ ਲਓ, ਇਨਫੈਕਸ਼ਨ ਠੀਕ ਹੋ ਜਾਵੇਗੀ।

ਬੇਕਿੰਗ ਸੋਡਾ
ਨਹੁੰ ਦੀ ਇਨਫੈਕਸ਼ਨ ਦੂਰ ਕਰਨ ਲਈ ਬੇਕਿੰਗ ਸੋਡਾ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਕਿਉਂਕਿ ਇਸ ਦੇ ਅੰਦਰ ਐਂਟੀਫੰਗਲ ਗੁਣ ਹੁੰਦੇ ਹਨ । ਜੋ ਨਹੁੰਆਂ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ । ਇਹ ਨਹੁੰ ਅੰਦਰ ਸੰਕਰਮਣ ਨੂੰ ਫੈਲਣ ਤੋਂ ਰੋਕਦੇ ਹਨ । ਇਸ ਦੇ ਲਈ ਪਾਣੀ ਨਾਲ ਬੇਕਿੰਗ ਸੋਡੇ ਦੀ ਪੇਸਟ ਬਣਾ ਕੇ ਨਹੁੰ ਤੇ ਲਗਾਓ । ਇਸ ਨਾਲ ਆਰਾਮ ਮਿਲੇਗਾ ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਦੇ ਸਮੇਂ ਆਉਂਦੀ ਹੈ ਖੰਘ ਤਾਂ ‘ਕਾਲੀ ਮਿਰਚ’ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗਾ ਆਰਾਮ

ਨਹੁੰ ਦੀ ਮਸਾਜ
ਨਹੁੰ ਵਿਚ ਇਨਫੈਕਸ਼ਨ ਹੋਣ ਤੇ ਉਸ ਦੀ ਨਾਰੀਅਲ ਤੇਲ ਜਾਂ ਫਿਰ ਸੂਰਜਮੁਖੀ ਦੇ ਤੇਲ ਨਾਲ ਮਸਾਜ ਕਰੋ । ਇਸ ਨਾਲ ਨਹੁੰ ਦੀਆਂ ਦਰਾਰਾਂ ਜਲਦੀ ਭਰਨ ਲੱਗਦੀਆਂ ਹਨ ।

ਮੋਈਸਚਰਾਈਜ਼ ਕਰੋ
ਜੇ ਤੁਹਾਡੇ ਹੱਥਾਂ ਪੈਰਾਂ ਦੀ ਨਹੁੰ ਸੁੱਕੇ ਹਨ ਅਤੇ ਜਲਦੀ ਟੁੱਟ ਜਾਂਦੇ ਹਨ । ਇਨ੍ਹਾਂ ਵਿਚ ਬਹੁਤ ਜਲਦ ਦਰਾਰਾਂ ਆ ਜਾਂਦੀਆਂ ਹਨ । ਇਸ ਲਈ ਤੁਸੀਂ ਆਪਣੇ ਨਹੁੰ ਵਿੱਚ ਨਮੀ ਬਣਾ ਕੇ ਰੱਖੋ । ਦਿਨ ਵਿਚ ਦੋ ਜਾਂ ਤਿੰਨ ਵਾਰ ਤੇਲ ਜਾਂ ਫਿਰ ਕਰੀਮ ਨਾਲ ਨਹੁੰਆ ਨੂੰ ਮਸਚਰਾਈਜ਼ਰ ਕਰੋ । ਇਸ ਤਰ੍ਹਾਂ ਕਰਨ ਨਾਲ ਨਹੁੰ ਚ ਛਿਪਿਆ ਹੋਇਆ ਇਨਫੈਕਸ਼ਨ ਦੂਰ ਹੋਣ ਲੱਗੇਗਾ ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ

ਅਜਵਾਇਨ ਦਾ ਤੇਲ
ਅਜਵਾਇਣ ਦਾ ਤੇਲ ਨਹੁੰਆ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਦੇ ਅੰਦਰ ਐਂਟੀ ਫੰਗਲ ਗੁਣ ਹੁੰਦੇ ਹਨ । ਜੋ ਬਹੁਤ ਜਲਦ ਇਨਫੈਕਸ਼ਨ ਤੋਂ ਛੁਟਕਾਰਾ ਦਿਵਾਉਂਦੇ ਹਨ ਅਤੇ ਨਹੁੰਆਂ ਵਿਚ ਨੈਚਰਲ ਚਮਕ ਆਉਂਦੀ ਹੈ । ਇਸ ਲਈ ਤੁਸੀਂ ਨਾਰੀਅਲ ਦੇ ਤੇਲ ਵਿੱਚ ਅਜਵਾਇਣ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਹੱਥਾਂ ਪੈਰਾਂ ਦੀ ਨਹੁੰ ਤੇ ਮਸਾਜ ਕਰੋ ।

ਨਾਰੀਅਲ ਦਾ ਤੇਲ
ਜੈਤੂਨ ਦਾ ਤੇਲ , ਅਜਵਾਇਨ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਹੱਥਾਂ ਪੈਰਾਂ ਦੇ ਨਹੁੰ ਤੇ ਲਗਾਓ । ਇਸ ਨਾਲ ਨਹੁੰ ਦਾ ਸੰਕਰਮਣ ਬਹੁਤ ਜਲਦ ਦੂਰ ਹੋ ਜਾਂਦਾ ਹੈ । ਇਸ ਤੋਂ ਇਲਾਵਾ ਇਕੱਲਾ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਨਹੁੰ ਤੇ ਲਗਾ ਕੇ ਕੁਝ ਸਮਾਂ ਛੱਡ ਦਿਓ ਅਤੇ ਬਾਅਦ ਵਿਚ ਹੱਥ ਪੈਰ ਧੋ ਲਓ । ਇਸ ਤਰ੍ਹਾਂ ਕਰਨ ਨਾਲ ਇਨਫੈਕਸ਼ਨ ਦੂਰ ਹੋ ਜਾਵੇਗੀ ਅਤੇ ਨਹੁੰਆ ਦੀ ਨੈਚੁਰਲ ਚਮਕ ਆ ਜਾਵੇਗੀ । ਕਿਉਂਕਿ ਨਾਰੀਅਲ ਤੇਲ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ ।

ਪੜ੍ਹੋ ਇਹ ਵੀ ਖ਼ਬਰ - ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਭੁੱਜੇ ਹੋਏ ਛੋਲੇ, ‘ਭਾਰ’ ਘੱਟ ਹੋਣ ਦੇ ਨਾਲ-ਨਾਲ ‘ਸ਼ੂਗਰ’ ਵੀ ਹੋਵੇਗੀ ਕੰਟਰੋਲ


rajwinder kaur

Content Editor

Related News