‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’
Friday, May 14, 2021 - 06:25 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਅੱਜ ਵੀ ਜਾਰੀ ਹੈ। ਕੋਰੋਨਾ ਦੀ ਦੂਜੀ ਲਹਿਰ ਤੋਂ ਪੂਰੀ ਦੁਨੀਆਂ ਪਰੇਸ਼ਾਨ ਹੈ। ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਮਾਹਿਰਾਂ ਨੇ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਹੋਰ ਭਿਆਨਕ ਹੋਣ ਦਾ ਖਦਸ਼ਾ ਜਤਾਇਆ ਹੈ, ਕਿਉਂਕਿ ਇਸ ਲਹਿਰ ’ਚ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ। ਹੁਣ ਬੱਚੇ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ’ਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਮਾਤਾ-ਪਿਤਾ ਦੀ ਟੈਨਸ਼ਨ ਹੋਰ ਵਧ ਗਈ ਹੈ। ਇਸ ਤੋਂ ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ। ਮਾਪੇ ਥੋੜ੍ਹੀ ਜਿਹੀ ਸਾਵਧਾਨੀ ਨਾਲ ਆਪਣੇ ਬੱਚਿਆਂ ਨੂੰ ਕੋਰੋਨਾ ਦੇ ਇਸ ਖ਼ਤਰੇ ਤੋਂ ਬਚਾ ਸਕਦੇ ਹਨ.....
ਜਾਣੋ ਬੱਚਿਆਂ ਲਈ ਕਿਉਂ ਖ਼ਤਰਨਾਕ ਹੈ ਕੋਰੋਨਾ ਦੀ ਤੀਸਰੀ ਲਹਿਰ
ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਕੋਰੋਨਾ ਵੈਕਸੀਨ ਦੇ ਲਈ ਅਡਲਟਸ ’ਤੇ ਹੀ ਫੋਕਸ ਕੀਤਾ ਗਿਆ ਸੀ। ਕਿਸੇ ਵੀ ਕੋਰੋਨਾ ਵੈਕਸਿਨ ਦਾ ਟਰਾਇਲ ਬੱਚਿਆਂ ’ਤੇ ਨਹੀਂ ਕੀਤਾ ਗਿਆ। ਤੀਜੀ ਲਹਿਰ ’ਚ ਜੇਕਰ ਇਹ ਵਾਇਰਸ ਬੱਚਿਆਂ ’ਚ ਫੈਲਦਾ ਹੈ ਤਾਂ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। 2020 ’ਚ ਕੋਰੋਨਾ ਦੀ ਪਹਿਲੀ ਲਹਿਰ ’ਚ 50 ਸਾਲ ਤੋਂ ਉਪਰ ਦੇ ਲੋਕ ਅਤੇ ਬਜ਼ੁਰਗ ਸ਼ਿਕਾਰ ਹੋਏ ਸਨ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
ਘਬਰਾਓ ਨਾ ਵਰਤੋਂ ਇਹ ਸਾਵਧਾਨੀ
ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵਿਜੇ ਰਾਘਵਨ ਨੇ ਵੀ ਕੋਰੋਨਾ ਦੀ ਤੀਸਰੀ ਲਹਿਰ ਤੋਂ ਘਬਰਾਉਣ ਦੀ ਜਗ੍ਹਾ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜ਼ਰੂਰੀ ਗਾਈਡਲਾਈਨਸ ਨੂੰ ਅਪਣਾਉਂਦੇ ਹਾਂ ਤਾਂ ਕੋਰੋਨਾ ਦੀ ਤੀਸਰੀ ਲਹਿਰ ਦੇ ਅਸਰ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਮੇਂ-ਸਮੇਂ ’ਤੇ ਜ਼ਰੂਰੀ ਗਾਈਡਲਾਈਨ ਜਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
ਬੱਚਿਆਂ ਲਈ ਕਿਉਂ ਨਹੀਂ ਬਣੀ ਵੈਕਸੀਨ
ਕੋਰੋਨਾ ਵੈਕਸੀਨ ਦਾ ਬੱਚਿਆਂ ’ਤੇ ਕਿਸੇ ਤਰ੍ਹਾਂ ਦਾ ਕੋਈ ਟ੍ਰਾਇਲ ਨਹੀਂ ਹੋਇਆ ਹੈ। ਇਸ ਦਾ ਟ੍ਰਾਇਲ 16 ਤੋਂ ਵੱਧ ਉਮਰ ਦੇ ਲੋਕਾਂ ’ਤੇ ਹੀ ਕੀਤਾ ਗਿਆ ਸੀ। ਇਸ ਲਈ ਬੱਚਿਆਂ ਦੇ ਲਈ ਅਜੇ ਤੱਕ ਕੋਰੋਨਾ ਵੈਕਸਿਨ ਨਹੀਂ ਹੈ। ਡਬਲਯੂ.ਐੱਚ.ਓ. ਨੇ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਨਾ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’
ਇਸ ਸਥਿਤੀ ’ਚ ਕੀ ਕਰਨ ਮਾਤਾ-ਪਿਤਾ
* ਬੱਚਿਆਂ ਦੀ ਇਮਿਊਨਿਟੀ ਕਰੋ ਸਟ੍ਰਾਂਗ
* ਰੋਜ਼ਾਨਾ ਖਾਓ ਫਲ, ਸਬਜ਼ੀਆਂ, ਅੰਡਾ ਅਤੇ ਜੂਸ
* ਕਮਜ਼ੋਰ ਅਤੇ ਹੋਰ ਬੀਮਾਰੀ ਦੇ ਸ਼ਿਕਾਰ ਬੱਚਿਆਂ ਦੇ ਵੱਲ ਦਿਓ ਜ਼ਿਆਦਾ ਧਿਆਨ
* ਬੱਚਿਆਂ ਨੂੰ ਘਰ ਤੋਂ ਬਾਹਰ ਲਿਜਾਉਣ ਤੋਂ ਬਚੋ।
* ਬੱਚਿਆਂ ਨੂੰ ਬਾਹਰੀ ਲੋਕਾਂ ਦੇ ਸੰਪਰਕ ’ਚ ਨਾ ਆਉਣ ਦਿਓ।
* ਹਮੇਸ਼ਾ ਮਾਸਕ ਪਾਓ।
* ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਅਤੇ ਸੈਨੇਟਾਇਜ਼ਰ ਦੀ ਵਰਤੋਂ ਕਰੋ।
* ਬੱਚਿਆਂ ਨੂੰ ਕਦੇ ਵੀ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਨਾ ਦਿਓ।
ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ