Health Tips: ਬਦਲਦੇ ਮੌਸਮ ’ਚ ਕਿਉਂ ਹੁੰਦੈ ‘ਵਾਇਰਲ ਬੁਖ਼ਾਰ’, ਜਾਣੋ ਕੀ ਖਾਈਏ ਅਤੇ ਕਿੰਨਾ ਗੱਲਾਂ ਦਾ ਰੱਖੀਏ ਧਿਆਨ

04/04/2021 12:46:02 PM

ਜਲੰਧਰ (ਬਿਊਰੋ) - ਬਦਲਦੇ ਮੌਸਮ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੌਸਮ ਬਦਲਣ ਦੇ ਕਾਰਨ ਵਾਇਰਲ ਬੁਖ਼ਾਰ ਹੋਣ ਦੀ ਸਮੱਸਿਆ ਹੁੰਦੀ ਹੈ। ਵਾਇਰਲ ਬੁਖ਼ਾਰ ਵਿੱਚ ਗਲਾ ਦਰਦ, ਖੰਘ, ਜ਼ੁਕਾਮ ਅਤੇ ਸਰੀਰ ਵਿੱਚ ਦਰਦ ਰਹਿੰਦਾ ਹੈ। ਵਾਇਰਲ ਬੁਖ਼ਾਰ ਹੋਣ ’ਤੇ ਨਾ ਕੁਝ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਕੁਝ ਪੀਣ ਨੂੰ। ਜੇਕਰ ਅਸੀਂ ਕੁਝ ਖਾਵਾਂ ਪੀਵਾਂਗੇ ਨਹੀਂ ਤਾਂ ਜਲਦੀ ਠੀਕ ਕਿਸ ਤਰ੍ਹਾਂ ਹੋਵਾਂਗੇ। ਇਸ ਲਈ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖ਼ੇ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ।

ਕੀ ਹੈ ਵਾਇਰਲ ਬੁਖ਼ਾਰ?
ਵਾਇਰਸ ਦੇ ਲਾਗ ਨਾਲ ਹੋਣ ਵਾਲੇ ਬੁਖ਼ਾਰ ਨੂੰ ਵਾਇਰਲ ਬੁਖ਼ਾਰ ਆਖਿਆ ਜਾਂਦਾ ਹੈ। ਇਹ ਬੁਖ਼ਾਰ ਬੁੱਢਿਆਂ ਤੇ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਆਪਣੀ ਲਪੇਟ 'ਚ ਲੈ ਲੈਂਦਾ ਹੈ। ਵਾਇਰਲ ਬੁਖ਼ਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ ਬੁਖ਼ਾਰ ਹੁੰਦਾ ਹੈ। ਕਦੇ ਸਰੀਰ ਠੰਡਾ ਪੈ ਜਾਂਦਾ ਹੈ। ਅੱਖਾਂ 'ਚ ਜਲਨ, ਸਿਰਦਰਦ, ਸਰੀਰ 'ਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ 'ਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ, ਜੋ ਗ਼ਲਤ ਹੈ। ਇਸ ਬੁਖ਼ਾਰ 'ਚ ਖਾਣਾ ਛੱਡਣ ਦੀ ਥਾਂ ਆਪਣੀ ਡਾਈਟ 'ਤੇ ਧਿਆਨ ਦਿਓ। 

Health Tips: ਲੀਵਰ ਤੇ ਕਿਡਨੀ ਦੀ ਸਾਰੀ ਗੰਦਗੀ ਇੱਕ ਵਾਰ ’ਚ ਬਾਹਰ ਕੱਢ ਦਿੰਦੈ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ

PunjabKesari

ਵਾਇਰਲ ਬੁਖਾਰ ਦੇ ਕਾਰਨ
ਜਦੋਂ ਬੀਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਮੂੰਹ ’ਚੋਂ ਬਾਹਰ ਨਿਕਲਦੇ ਹਨ, ਜੋ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ 'ਚ ਪ੍ਰਵੇਸ਼ ਕਰ ਸਕਦੇ ਹਨ। ਜੇਕਰ ਇਕ ਵਾਇਰਸ ਵੀ ਸਰੀਰ 'ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ 16 ਤੋਂ 48 ਘੰਟਿਆਂ 'ਚ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਇਸ ਲਈ ਅਜਿਹੇ 'ਚ ਆਪਣੇ ਮੂੰਹ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ। 

ਇਨ੍ਹਾਂ ਚੀਜ਼ਾਂ ਦੀ ਕਰੋਂ ਵਰਤੋਂ 

ਹਰੀ ਪੱਤੇਦਾਰ ਸਬਜ਼ੀਆਂ
ਵਾਇਰਲ ਬੁਖ਼ਾਰ ਵਿਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ ਦੇ ਨਾਲ ਤੁਸੀਂ ਟਮਾਟਰ, ਆਲੂ, ਗਾਜਰ ਜਿਹੀਆਂ ਚੀਜ਼ਾਂ ਵੀ ਖਾ ਸਕਦੇ ਹੋ। ਜੇ ਤੁਹਾਡਾ ਕੁਝ ਖਾਣ ਦਾ ਮਨ ਨਹੀਂ ਹੈ, ਤਾਂ ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਓ। ਇਹ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ।

Health Tips: ਰੋਟੀ ਤੋਂ ਪਹਿਲਾਂ ਭੁੱਲ ਕੇ ਵੀ ਕਦੇ ਨਾ ਖਾਓ ‘ਸਲਾਦ’, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari

ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਬੁਖ਼ਾਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਬਹੁਤ ਜਲਦ ਵਾਇਰਲ ਬੁਖ਼ਾਰ ਠੀਕ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ, ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀਓ ।

ਅਦਰਕ ਦੀ ਚਾਹ
ਵਾਇਰਲ ਬੁਖ਼ਾਰ ਵਿੱਚ ਅਦਰਕ ਦੀ ਚਾਹ ਸਰੀਰ ਨੂੰ ਕਾਫ਼ੀ ਰਾਹਤ ਦੇਣ ਦਾ ਕੰਮ ਕਰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਜਲਦੀ ਵਾਇਰਲ ਬੁਖ਼ਾਰ ਠੀਕ ਹੁੰਦਾ ਹੈ, ਕਿਉਂਕਿ ਚਾਹ ਵਿਚ ਪਾਏ ਜਾਣ ਵਾਲੇ ਕੋਲ ਸਰੀਰ ਦੇ ਤਾਪਮਾਨ ਨੂੰ ਕਾਬੂ ’ਚ ਰੱਖਦੇ ਹਨ।

‘ਕਬਜ਼’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ : ਜਾਣੋ ਕੀ ਖਾਈਏ ਤੇ ਕਿਨ੍ਹਾਂ ਚੀਜ਼ਾਂ ਤੋਂ ਰੱਖੀਏ ਪਰਹੇਜ਼

ਨਾਰੀਅਲ ਦਾ ਪਾਣੀ
ਵਾਇਰਲ ਬੁਖ਼ਾਰ ਵਿੱਚ ਨਾਰੀਅਲ ਦਾ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਨਾਰੀਅਲ ਦੇ ਪਾਣੀ ਵਿੱਚ ਪ੍ਰਾਕਿਰਤਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਵਾਇਰਲ ਬੁਖ਼ਾਰ ਨੂੰ ਬਹੁਤ ਜਲਦੀ ਠੀਕ ਕਰਦੇ ਹਨ।

ਤੁਲਸੀ
ਤੁਲਸੀ ਦਾ ਸੇਵਨ ਖਾਂਸੀ, ਜੁਕਾਮ ਅਤੇ ਬੁਖ਼ਾਰ ਵਿੱਚ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਹਰ ਤਰ੍ਹਾਂ ਦੇ ਵਾਇਰਲ ਲਈ ਲਾਭਦਾਇਕ ਹੁੰਦੀ ਹੈ। ਤੁਸੀਂ ਤੁਲਸੀ ਨੂੰ ਚਾਹ ਵਿਚ ਉਬਾਲ ਕੇ ਵੀ ਪੀ ਸਕਦੇ ਹੋ।

Health Tips: ਰੋਜ਼ਾਨਾ ਸਵੇਰੇ ਕੁਝ ਸਮਾਂ ਜ਼ਰੂਰ ਟੱਪੋ ‘ਰੱਸੀ, ਭਾਰ ਘੱਟਣ ਦੇ ਨਾਲ-ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

PunjabKesari

ਕੇਲੇ ਅਤੇ ਸੇਬ ਦਾ ਸੇਵਨ
ਕੇਲੇ ਅਤੇ ਸੇਬ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਬੁਖ਼ਾਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਇਸ ਲਈ ਵਾਇਰਲ ਬੁਖ਼ਾਰ ਹੋਣ ’ਤੇ ਕੇਲੇ, ਸੇਬ, ਸੰਤਰਾ ਅਤੇ ਮੌਸਮੀ ਵਰਗੇ ਫਲਾਂ ਦਾ ਸੇਵਨ ਕਰੋ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ 

ਫ੍ਰਾਈ ਫੂਡਸ
ਵਾਇਰਲ ਬੁਖ਼ਾਰ 'ਚ ਫ੍ਰਾਈ ਭੋਜਨ ਕਾਫ਼ੀ ਨੁਕਸਾਨਦਾਇਕ ਹੋ ਸਕਦਾ ਹੈ, ਜਿਵੇਂ ਫ੍ਰੇਂਚ ਫਾਈਜ਼ ਤੇ ਜੰਕ ਫੂਡ ਆਦਿ। ਇਨ੍ਹਾਂ ਨੂੰ ਬੁਖ਼ਾਰ 'ਚ ਨਹੀਂ ਖਾਣਾ ਚਾਹੀਦਾ। 

ਕੁਕੀਜ਼ ਅਤੇ ਬਿਸਕੁਟ
ਸਰਦੀ-ਜ਼ੁਕਾਮ ਹੋਣ 'ਤੇ ਕੁਕੀਜ਼, ਬਿਸਕੁਟ ਤੇ ਬਾਜ਼ਾਰ ਦੀ ਬੇਕਰੀ ਤੋਂ ਪਰਹੇਜ ਕਰਨਾ ਚਾਹੀਦਾ। ਦਰਅਸਲ, ਇਹ ਸਭ ਕਫ ਬਣਾਉਂਦੇ ਹਨ, ਜਿਸ ਨਾਲ ਸਮੱਸਿਆ ਵਧ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਘਰ 'ਚ ਬਣਨ ਵਾਲਾ ਗਰਮ ਖਾਣਾ  ਖਾਓ।

ਵਾਸਤੂ ਸ਼ਾਸਤਰ ਅਨੁਸਾਰ ‘ਹਲਦੀ’ ਦੀ ਵਰਤੋਂ ਨਾਲ ਦੂਰ ਹੋਣਗੀਆਂ ਜੀਵਨ ਦੀਆਂ ਕਈ ਪਰੇਸ਼ਾਨੀਆਂ

ਠੰਡੀਆਂ ਚੀਜ਼ਾਂ ਦਾ ਨਾ ਕਰੋ ਇਸਤੇਮਾਲ
ਵਾਇਰਲ ਬੁਖ਼ਾਰ 'ਚ ਠੰਡਾ ਤੇ ਤਰਲ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਸਰੀਰ 'ਚ ਪਾਣੀ ਰੋਕਦੇ ਹਨ, ਜਿਨ੍ਹਾਂ ਨਾਲ ਅਸੰਤੁਲਨ ਹੁੰਦਾ ਹੈ। ਵਾਇਰਲ ਹੋਣ 'ਤੇ ਦਿਮਾਗ 'ਤੇ ਬਿਲਕੁਲ ਜੋਰ ਨਾ ਪਾਓ, ਕਿਉਂਕਿ ਅਜਿਹਾ ਕਰਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਨਾਲ ਠੀਕ ਹੋਣ 'ਚ ਦੇਰੀ ਲੱਗੇਗੀ।

PunjabKesari


rajwinder kaur

Content Editor

Related News