Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ
Sunday, Jul 07, 2024 - 02:05 PM (IST)
ਜਲੰਧਰ (ਬਿਊਰੋ) - ਨਹੁੰ ਸਿਰਫ਼ ਹੱਥਾਂ ਅਤੇ ਪੈਰਾਂ ਦੀ ਖ਼ੂਬਸੂਰਤੀ ਹੀ ਨਹੀਂ ਵਧਾਉਂਦੇ ਸਗੋਂ ਸਾਡੇ ਸਰੀਰ ਦੀ ਤੰਦਰੁਸਤੀ ਬਾਰੇ ਵੀ ਦੱਸਦੇ ਹਨ। ਪੁਰਾਣੇ ਜ਼ਮਾਨੇ ‘ਚ ਬਹੁਤ ਸਾਰੇ ਹਕੀਮ ਜਾਂ ਵੈਦ ਨਹੁੰ ਦੇਖ ਕੇ ਸਰੀਰ ਦੇ ਅੰਦਰ ਦੇ ਰੋਗਾਂ ਬਾਰੇ ਦੱਸ ਦਿੰਦੇ ਸਨ। ਕੁੱਝ ਮਾਹਰ ਕਹਿੰਦੇ ਹਨ ਕਿ ਨਹੁੰ ਇਨਸਾਨ ਦੇ ਅੰਦਰ ਦੀ ਬੀਮਾਰੀ ਬਾਰੇ ਇਸ਼ਾਰਾ ਕਰਦੇ ਹਨ। ਅਜੌਕੇ ਸਮੇਂ ਤੁਸੀਂ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਛੋਟੇ-ਵੱਡੇ ਬੱਚੇ ਸਾਰਾ ਦਿਨ ਮੂੰਹ ਵਿੱਚ ਨਹੁੰ ਪਾ ਕੇ ਰੱਖਦੇ ਹਨ। ਹੱਥ ਰੋਜ਼ਾਨਾ ਕਈ ਚੰਗੀਆਂ-ਗੰਦੀਆਂ ਥਾਵਾਂ ‘ਤੇ ਰੱਖਦੇ ਹਨ, ਜਿਸ ਨਾਲ ਬਾਹਰਲੀ ਗੰਦਗੀ ਸਾਡੇ ਸਰੀਰ ਵਿੱਚ ਜਾਂਦੀ ਹੈ।
ਬੀਮਾਰੀਆਂ ਫੈਲਦੀਆਂ ਹਨ
ਨਹੁੰ ਚਬਾਉਣ ਨਾਲ ਗੰਦੇ ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਹਨ ਤਾਂ ਮੂੰਹ ਦੇ ਬੈਕਟੀਰੀਆ ਵੀ ਸਾਡੇ ਨਹੁੰ ‘ਤੇ ਲਗਦੇ ਹਨ। ਇਸ ਲਈ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਤਾਂ ਇਹ ਬੈਕਟੀਰੀਆ ਫੈਲ ਜਾਂਦੇ ਹਨ, ਜੋ ਬੀਮਾਰੀ ਵਧਾਉਂਦੇ ਹਨ। ਜਿੰਨੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲ ਲਓ।
ਕੈਂਸਰ
ਨਹੁੰ ਚਬਾਉਂਦੇ ਰਹਿਣ ਨਾਲ ਨਹੁੰ ‘ਚ ਜੋ ਬੈਕਟੀਰੀਆ ਹੁੰਦੇ ਹਨ ਉਹ ਸਾਡੀਆਂ ਆਂਤੜੀਆਂ ‘ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਕੈਂਸਰ ਦਾ ਕਾਰਨ ਬਣਦੇ ਹਨ। ਨਹੁੰ ਚਬਾਉਂਦੇ ਰਹਿਣ ਨਾਲ ਉਂਗਲੀਆਂ ‘ਤੇ ਵੀ ਜ਼ਖਮ ਹੋ ਜਾਂਦੇ ਹਨ।
ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਦੰਦ
ਕਿਸੇ ਨੂੰ ਨਹੁੰ ਚਬਾਉਂਦੇ ਦੇਖ ਕੇ ਹਰ ਕੋਈ ਇਹੀ ਸੋਚਦਾ ਹੈ ਕਿ ਇਹ ਕਿਸੇ ਤਣਾਓ ਦੇ ਕਾਰਨ ਹੀ ਨਹੁੰ ਚਬਾ ਰਿਹਾ ਹੈ। ਨਹੁੰ ਚਬਾਉਂਦੇ ਰਹਿਣ ਨਾਲ ਇਸ ਦਾ ਅਸਰ ਦੰਦਾਂ ‘ਤੇ ਵੀ ਹੋ ਜਾਂਦਾ ਹੈ। ਨਹੁੰ ਦੀ ਗੰਦਗੀ ਕਾਰਨ ਦੰਦ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ।
ਨਹੁੰ ਚਬਾਉਣ ਦੀ ਗੰਦੀ ਆਦਤ ਤੋਂ ਇੰਝ ਪਾਓ ਛੁਟਕਾਰਾ
1.ਦੂਸਰਿਆਂ ਦੇ ਟੋਕਣ ਨਾਲ ਛੁਟੇਗੀ ਇਹ ਆਦਤ
ਜੇਕਰ ਤੁਸੀਂ ਆਪਣੇ ਨਾਲ ਦੇ ਲੋਕਾਂ ਨੂੰ ਇਸ ਕੰਮ 'ਚ ਮਦਦ ਲਓ। ਜਿਵੇ ਹੀ ਤੁਸੀਂ ਨਹੁੰ ਚਬਾਉਣਾ ਸ਼ੁਰੂ ਕਰੋ ਨਾਲ ਬੈਠਾ ਵਿਅਕਤੀ ਤੁਹਾਨੂੰ ਟੋਕੇ, ਬਾਰ ਬਾਰ ਟੋਕਣ ਨਾਲ ਇਸ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
2. ਨੇਲ ਪੇਂਟ ਲਗਾ ਕੇ ਰੱਖੋ
ਜਦੋਂ ਵੀ ਤੁਹਾਡਾ ਮਨ ਨਹੁੰ ਚਬਾਉਣ ਲਈ ਕਰੇ ਤਾਂ ਚਬਾਉਣ ਦੀ ਜਗ੍ਹਾ ਤੁਸੀਂ ਨੇਲ ਪੇਂਟ ਦੇ ਡਿਜਾਇਨਰ ਸਿਟਕਰ ਲਗਾਉਣਾ ਸ਼ੁਰੂ ਕਰ ਦਿਓ।
3.ਨਹੁੰ ਛੋਟੇ ਰੱਖੋ
ਤੁਸੀਂ ਆਪਣੇ ਨਹੁੰ ਚਬਾ ਸਕੋਗੇ ਜਦੋਂ ਉਹ ਵੱਡੇ ਹੋਣਗੇ। ਆਪਣੇ ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਆਪਣੇ ਨਹੁੰ ਨੂੰ ਛੋਟਾ ਰੱਖੋ।