Health Tips : ਫਾਈਬਰ ਨਾਲ ਭਰਪੂਰ ਹੁੰਦੈ 'ਪਨੀਰ', ਖਾਣ ਨਾਲ ਹੋਣਗੀਆਂ ਹੱਡੀਆਂ ਵੀ ਮਜ਼ਬੂਤ

Saturday, Apr 02, 2022 - 12:44 PM (IST)

Health Tips : ਫਾਈਬਰ ਨਾਲ ਭਰਪੂਰ ਹੁੰਦੈ 'ਪਨੀਰ', ਖਾਣ ਨਾਲ ਹੋਣਗੀਆਂ ਹੱਡੀਆਂ ਵੀ ਮਜ਼ਬੂਤ

ਨਵੀਂ ਦਿੱਲੀ — ਬਹੁਤ ਸਾਰੇ ਲੋਕ ਪਨੀਰ ਖਾਣਾ ਪਸੰਦ ਕਰਦੇ ਹਨ। ਇਹ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ। ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰਿਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਪਨੀਰ ’ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਚਰਬੀ, ਫੋਲੇਟ ਸਣੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਪਨੀਰ ਨਾ ਸਿਰਫ ਸ਼ੂਗਰ ਨੂੰ ਕੰਟਰੋਲ ਕਰਦਾ ਸਗੋਂ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਰਹਿੰਦਾ ਹੈ। ਕੱਚੇ ਪਨੀਰ ਦਾ ਸੇਵਨ ਨਾਸ਼ਤੇ ਅਤੇ ਲੰਚ ਕਰਨ ਤੋਂ 1 ਘੰਟਾ ਪਹਿਲਾਂ ਕਰੋ। ਕਸਰਤ ਦੇ ਕੁਝ ਘੰਟਿਆਂ ਬਾਅਦ ਪਨੀਰ ਦਾ ਸੇਵਨ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਂਣ ਤੋਂ 1 ਘੰਟਾ ਪਹਿਲਾਂ ਵੀ ਪਨੀਰ ਦਾ ਸੇਵਨ ਕਰ ਸਕਦੇ ਹੋ, ਕਿਉਂਕਿ ਸੌਂਦੇ ਸਮੇਂ ਸਰੀਰ ਨੂੰ ਖਾਣਾ ਡਾਈਜੈਸਟ ਕਰਨ ਲਈ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਕੱਚਾ ਪਨੀਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ...
1. ਮਜ਼ਬੂਤ ਹੱਡੀਆਂ

ਕੱਚੇ ਪਨੀਰ 'ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।

PunjabKesari
2. ਫਾਈਬਰ ਨਾਲ ਭਰਪੂਰ
ਫਾਈਬਰ ਦੀ ਕਮੀ ਹੋਣ 'ਤੇ ਤੁਹਾਨੂੰ ਕਮਜ਼ੋਰ ਪਾਚਨ ਸ਼ਕਤੀ, ਕੋਲੇਸਟ੍ਰੋਲ, ਕਬਜ਼ ਅਤੇ ਸ਼ੂਗਰ ਪੱਧਰ ਵਧਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਸਰੀਰ 'ਚ ਫਾਈਬਰ ਦੀ ਕਮੀ ਹੈ ਤਾਂ ਰੋਜ਼ ਇਸ ਦਾ ਸੇਵਨ ਕਰੋ। ਦਿਨ 'ਚ ਘੱਟ ਤੋਂ ਘੱਟ 1 ਵਾਰ ਕੱਚਾ ਪਨੀਰ ਜ਼ਰੂਰ ਖਾਓ।
3. ਸ਼ੂਗਰ ਦੇ ਮਰੀਜ਼ਾਂ ਲਈ
ਕੱਚੇ ਪਨੀਰ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ।
4. ਕੋਲੈਸਟਰੋਲ ਕੰਟਰੋਲ 'ਚ ਕਰੇ
ਪਨੀਰ ਖਾਣ ਨਾਲ ਖੂਨ ਦਾ ਦਬਾਅ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਨੀਰ ਖਾਣ ਨਾਲ ਕੋਲੈਸਟਰੋਲ ਵੀ ਸੰਤੁਲਿਤ ਰਹਿੰਦਾ ਹੈ।

PunjabKesari
5. ਭਾਰ ਘੱਟ ਕਰੇ
ਪਨੀਰ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰ ਦਾ ਭਾਰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ।
6. ਸਰੀਰਕ ਅਤੇ ਮਾਨਸਿਕ ਵਿਕਾਸ
ਪਨੀਰ ਦੀ ਸਭ ਤੋਂ ਵੱਧ ਵਰਤੋਂ ਬੱਚਿਆਂ ਨੂੰ ਕਰਨੀ ਚਾਹੀਦੀ ਹੈ। ਪਨੀਰ ਖਾਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
7. ਮਜ਼ਬੂਤ ਪਾਚਨ ਤੰਤਰ
ਪਨੀਰ ਖਾਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਇਸ 'ਚ ਪਾਇਆ ਜਾਣ ਵਾਲਾ ਫਾਸਫੇਟ ਭੋਜਨ ਪਚਾਉਣ 'ਚ ਮਦਦ ਕਰਦਾ ਹੈ।

PunjabKesari
8. ਕੈਂਸਰ ਤੋਂ ਬਚਾਏ
ਪਨੀਰ 'ਚ ਵਿਟਾਮਿਨ-ਡੀ ਅਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਪੱਧਰ ’ਤੇ ਪਾਈ ਜਾਂਦੀ ਹੈ। ਪਨੀਰ ਖਾਣ ਨਾਲ ਕੈਂਸਰ ਵਰਗੇ ਰੋਗ ਠੀਕ ਹੋ ਜਾਂਦੇ ਹਨ।
9. ਗਰਭ ਅਵਸਥਾ 'ਚ ਫਾਇਦੇਮੰਦ
ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ । ਇਸ 'ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਪੇਟ 'ਚ ਪਲ ਰਹੇ ਬੱਚੇ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।


author

Aarti dhillon

Content Editor

Related News