Health Tips: ਬਦਲਦੇ ਮੌਸਮ ’ਚ ਵਾਇਰਲ ਬੁਖ਼ਾਰ ਹੋਣ ’ਤੇ ਲਸਣ ਤੇ ਸ਼ਹਿਦ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ
Tuesday, Aug 24, 2021 - 06:39 PM (IST)
 
            
            ਜਲੰਧਰ (ਬਿਊਰੋ) - ਬਦਲਦੇ ਮੌਸਮ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੌਸਮ ਬਦਲਣ ਦੇ ਕਾਰਨ ਵਾਇਰਲ ਬੁਖ਼ਾਰ ਹੋਣ ਦੀ ਸਮੱਸਿਆ ਹੁੰਦੀ ਹੈ। ਵਾਇਰਲ ਬੁਖ਼ਾਰ ਵਿੱਚ ਗਲਾ ਦਰਦ, ਖੰਘ, ਜ਼ੁਕਾਮ ਅਤੇ ਸਰੀਰ ਵਿੱਚ ਦਰਦ ਰਹਿੰਦਾ ਹੈ। ਵਾਇਰਲ ਬੁਖ਼ਾਰ ਹੋਣ ’ਤੇ ਸਾਡਾ ਨਾ ਕੁਝ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਕੁਝ ਪੀਣ ਨੂੰ। ਜੇਕਰ ਅਸੀਂ ਵਾਇਰਲ ਬੁਖ਼ਾਰ ਹੋ ਜਾਣ ’ਤੇ ਕੁਝ ਖਾਵਾਂ-ਪੀਵਾਂਗੇ ਨਹੀਂ ਤਾਂ ਜਲਦੀ ਠੀਕ ਕਿਵੇਂ ਹੋਵਾਂਗੇ। ਇਸ ਲਈ ਘਰ ’ਚ ਪਈਆਂ ਕੁਝ ਘਰੇਲੂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਖਾਣ ਨਾਲ ਅਸੀਂ ਜਲਦੀ ਠੀਕ ਹੋ ਜਾਂਦੇ ਹਾਂ, ਜਿਵੇਂ
ਹਰੀਆਂ ਪੱਤੇਦਾਰ ਸਬਜ਼ੀਆਂ
ਵਾਇਰਲ ਬੁਖ਼ਾਰ ਵਿੱਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ। ਤੁਸੀਂ ਟਮਾਟਰ, ਆਲੂ, ਗਾਜਰ ਜਿਹੀਆਂ ਚੀਜ਼ਾਂ ਵੀ ਖਾ ਸਕਦੇ ਹੋ। ਜੇਕਰ ਬੁਖ਼ਾਰ ’ਚ ਤੁਹਾਡਾ ਕੁਝ ਖਾਣ ਦਾ ਮਨ ਨਹੀਂ ਕਰਦਾ ਤਾਂ ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਓ। ਇਹ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ ।
ਪੜ੍ਹੋ ਇਹ ਵੀ ਖ਼ਬਰ- Health Tips:ਥਾਇਰਾਇਡ ਦੀ ਸਮੱਸਿਆ ਹੋਣ ’ਤੇ ਕਦੇ ਨਾ ਕਰੋ ਗ੍ਰੀਨ-ਟੀ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਬੁਖ਼ਾਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਬਹੁਤ ਜਲਦ ਵਾਇਰਲ ਬੁਖ਼ਾਰ ਠੀਕ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ, ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀਓ ।
ਅਦਰਕ ਦੀ ਚਾਹ
ਵਾਇਰਲ ਬੁਖ਼ਾਰ ਵਿੱਚ ਅਦਰਕ ਦੀ ਚਾਹ ਪੀਣ ਨਾਲ ਸਰੀਰ ਨੂੰ ਕਾਫ਼ੀ ਰਾਹਤ ਮਿਲਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਜਲਦੀ ਵਾਇਰਲ ਬੁਖ਼ਾਰ ਠੀਕ ਹੁੰਦਾ ਹੈ। ਅਦਰਕ ਦੀ ਚਾਹ ਵਿੱਚ ਪਾਏ ਜਾਣ ਵਾਲੇ ਕੋਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦੇ ਹੈ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
ਨਾਰੀਅਲ ਦਾ ਪਾਣੀ
ਵਾਇਰਲ ਬੁਖ਼ਾਰ ਵਿੱਚ ਨਾਰੀਅਲ ਦਾ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਨਾਰੀਅਲ ਦੇ ਪਾਣੀ ਵਿੱਚ ਪ੍ਰਾਕਿਰਤਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਵਾਇਰਲ ਬੁਖ਼ਾਰ ਨੂੰ ਬਹੁਤ ਜਲਦੀ ਠੀਕ ਕਰਦੇ ਹਨ ।
ਤੁਲਸੀ
ਤੁਲਸੀ ਦਾ ਸੇਵਨ ਖਾਂਸੀ, ਜ਼ੁਕਾਮ ਅਤੇ ਬੁਖਾਰ ਵਿੱਚ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਹਰ ਤਰ੍ਹਾਂ ਦੇ ਵਾਇਰਲ ਲਈ ਲਾਭਦਾਇਕ ਹੁੰਦੀ ਹੈ। ਤੁਸੀਂ ਤੁਲਸੀ ਨੂੰ ਚਾਹ ਵਿੱਚ ਉਬਾਲ ਕੇ ਪੀ ਸਕਦੇ ਹੋ ।
ਪੜ੍ਹੋ ਇਹ ਵੀ ਖ਼ਬਰ- ‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ
ਕੇਲੇ ਅਤੇ ਸੇਬ ਦਾ ਸੇਵਨ
ਕੇਲੇ ਅਤੇ ਸੇਬ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਬੁਖਾਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਇਸ ਲਈ ਵਾਇਰਲ ਬੁਖਾਰ ਹੋਣ ਤੇ ਕੇਲੇ, ਸੇਬ, ਸੰਤਰਾ ਅਤੇ ਮੌਸੰਮੀ ਜਿਹੇ ਫਲਾਂ ਦਾ ਸੇਵਨ ਕਰੋ ।
ਅਦਰਕ ਦਾ ਕਾੜਾ
ਅਦਰਕ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ । ਇਹ ਸਾਡੇ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ । ਵਾਇਰਲ ਬੁਖਾਰ ਹੋਣ ਤੇ ਅਦਰਕ ਦਾ ਕਾੜਾ ਬਣਾ ਕੇ ਸੇਵਨ ਕਰੋ । ਇਸ ਵਿੱਚ ਥੋੜ੍ਹੀ ਹਲਦੀ , ਖੰਡ ਅਤੇ ਕਾਲੀ ਮਿਰਚ ਮਿਲਾ ਕੇ ਪੀਓ । ਵਾਇਰਲ ਬੁਖਾਰ ਜਲਦੀ ਠੀਕ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ- Health Tips: ਨਹਾਉਣ ਤੋਂ ਪਹਿਲਾਂ ਪਾਣੀ ’ਚ ਮਿਲਾਓ ‘ਲੂਣ’, ਜੋੜਾਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ
ਲਸਣ ਅਤੇ ਸ਼ਹਿਦ
ਲਸਣ ਦੀਆਂ ਕੁਝ ਕਲੀਆਂ ਸ਼ਹਿਦ ਵਿੱਚ ਪਾ ਕੇ ਕੁਝ ਸਮੇਂ ਲਈ ਰੱਖੋ ਅਤੇ ਬਾਅਦ ਵਿੱਚ ਇਸ ਦਾ ਸੇਵਨ ਕਰੋ, ਇਸ ਦਾ ਸੇਵਨ ਕਰੋ । ਵਾਇਰਲ ਬੁਖਾਰ ਦੀ ਸਮੱਸਿਆ ਠੀਕ ਹੋ ਜਾਵੇਗੀ ।
ਪਾਣੀ ਜ਼ਿਆਦਾ ਪੀਓ
ਬੁਖਾਰ ਦੀ ਸਮੱਸਿਆ ਹੋਣ ਤੇ ਪਾਣੀ ਵੱਧ ਤੋਂ ਵੱਧ ਪੀਓ। ਇਸ ਨਾਲ ਸਰੀਰ ਵਿੱਚ ਇਨਫੈਕਸ਼ਨ ਪਿਸ਼ਾਬ ਰਾਹੀਂ ਨਿਕਲ ਜਾਵੇਗੀ ਅਤੇ ਬੁਖਾਰ ਜਲਦੀ ਠੀਕ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ- ਸਾਵਧਾਨ ! ‘ਪਤੀ-ਪਤਨੀ’ ਦੇ ਪਵਿੱਤਰ ਰਿਸ਼ਤੇ ’ਚ ਜਾਣੋ ਕਿਹੜੀਆਂ ਗੱਲਾਂ ਕਰਕੇ ਆ ਸਕਦੀ ਹੈ ‘ਦਰਾੜ’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            