Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਜੇਕਰ ਤੁਹਾਨੂੰ ਵਾਰ-ਵਾਰ ਹੁੰਦੀ ਹੈ ‘ਥਕਾਵਟ’ ਤਾਂ ਹੋ ਜਾਵੋ ਸਾਵਧਾਨ

Monday, Jun 13, 2022 - 01:19 PM (IST)

Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਜੇਕਰ ਤੁਹਾਨੂੰ ਵਾਰ-ਵਾਰ ਹੁੰਦੀ ਹੈ ‘ਥਕਾਵਟ’ ਤਾਂ ਹੋ ਜਾਵੋ ਸਾਵਧਾਨ

ਜਲੰਧਰ (ਬਿਊਰੋ) : ਕੰਮ ਕਰਦੇ ਸਮੇਂ ਥਕਾਵਟ ਹੁੰਦੀ ਹੀ ਹੈ। ਕੰਮ ਕਰਦੇ ਸਮੇਂ ਬਹੁਤ ਜਲਦੀ ਥੱਕ ਜਾਣਾ ਜਾਂ ਵਾਰ-ਵਾਰ ਥਕਾਵਟ ਮਹਿਸੂਸ ਹੋਣ ਨਾਲ ਤੁਹਾਡੇ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਪੂਰੀ ਰਾਤ ਸੌਂਣ ਦੇ ਬਾਵਜੂਦ ਜੇਕਰ ਸਵੇਰੇ ਉੱਠਦੇ ਸਮੇਂ ਆਲਸ, ਥਕਾਵਟ ਤੇ ਸਰੀਰ ‘ਚ ਦਰਦ ਦੀ ਸ਼ਿਕਾਇਤ ਹੈ ਤਾਂ ਤੁਹਾਡੇ ਸਰੀਰ ’ਚ ਪੋਸ਼ਟਿਵ ਤੱਤਾਂ ਦੀ ਘਾਟ ਹੈ। ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਪੌਸ਼ਟਿਕ ਨਾਲ ਭਰਪੂਰ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ। ਵਾਰ-ਵਾਰ ਥਕਾਵਟ ਦੇ ਕੀ ਕਾਰਨ ਹਨ ਅਤੇ ਇਸ ਨੂੰ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਹੀਮੋਗਲੋਬਿਨ ਦੀ ਘਾਟ
ਕਿਸੀ ਵੀ ਕੰਮ ‘ਚ ਦਿਲ ਨਾ ਲੱਗਣਾ ਜਾਂ ਫਿਰ ਹਰ ਸਮੇਂ ਥਕਾਵਟ ਮਹਿਸੂਸ ਹੋਣ ਦਾ ਇੱਕ ਕਾਰਨ ਸਰੀਰ ‘ਚ ਹੀਮੋਗਲੋਬਿਨ ਦੀ ਘਾਟ ਵੀ ਹੋ ਸਕਦਾ ਹੈ। ਸਰੀਰ ‘ਚ ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਲਈ ਆਇਰਨ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ। ਇਸ ਲਈ ਤੁਸੀਂ ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ ਦਾ ਸੇਵਨ  ਕਰ ਸਕਦੇ ਹੋ।

PunjabKesari

ਵਿਟਾਮਿਡ-ਡੀ ਦੀ ਘਾਟ
ਵਿਟਾਮਿਡ-ਡੀ ਦੀ ਘਾਟ ਕਾਰਨ ਵੀ ਸਰੀਰ ਨੂੰ ਵਾਰ-ਵਾਰ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ-ਡੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਵਿਟਾਮਿਨ-ਡੀ ਦੀ ਘਾਟ ਕਾਰਨ ਜੋੜਾਂ ‘ਚ ਅਕੜਨ ਆਦਿ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਰੋਜ਼ਾਨਾ ਸਵੇਰੇ ਕੁਝ ਸਮਾਂ ਧੁੱਪ ‘ਚ ਬੈਠਣਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਆਪਣੀ ਖੁਰਾਕ ‘ਚ ਵਿਟਾਮਿਨ-ਡੀ ਨਾਲ ਭਰਪੂਰ ਚੀਜ਼ਾਂ ਨੂੰ ਵੀ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਵਿਟਾਮਿਨ-ਬੀ ਦੀ ਘਾਟ
ਸਰੀਰ ‘ਚ ਵਿਟਾਮਿਨ-ਬੀ ਦੀ ਘਾਟ ਕਾਰਨ ਵਿਅਕਤੀ ਹਰ ਸਮੇਂ ਆਪਣੇ-ਆਪ ਨੂੰ ਸੁਸਤ ਮਹਿਸੂਸ ਕਰਦਾ ਹੈ।ਵਿਟਾਮਿਨ-ਬੀ ਦੀ ਘਾਟ ਕਾਰਨ ਸਵੇਰੇ ਉਠਣ ਲੱਗਿਆ ਵੀ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ-ਬੀ ਦੀ ਘਾਟ ਨੂੰ ਪੂਰਾ ਕਰਨ ਲਈ ਫਲਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।

PunjabKesari

ਪਾਣੀ ਦੀ ਘਾਟ
ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿਆਦਾ ਸਾਦਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੇ ਸਰੀਰ ਵਿੱਚੋਂ ਖਣਿਜ ਪਦਾਰਥਾਂ ਨੂੰ ਧੋ ਦਿੰਦਾ ਹੈ। ਸਾਧਾਰਣ ਪਾਣੀ ਪੀਣ ਦੀ ਥਾਂ ਤੁਸੀਂ ਹਰੀ ਚਾਹ, ਨਿੰਬੂ ਪਾਣੀ, ਨਾਰੀਅਲ ਪਾਣੀ ਦਾ ਸੇਵਨ ਕਰੋ। ਇਸ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।

ਕੈਲਸ਼ੀਅਮ ਦੀ ਘਾਟ
ਸਰੀਰ ਵਿਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਰੀੜ੍ਹ ਦੀ ਹੱਡੀ, ਜੋੜਾਂ ‘ਚ ਦਰਦ ਆਦਿ ਦੀ ਸ਼ਿਕਾਇਤ ਆਮ ਰਹਿੰਦੀ ਹੈ। ਇਸ ਕਾਰਨ ਕੋਈ ਵੀ ਕੰਮ ਕਰਨ ਲੱਗਿਆ ਸਰੀਰ ਬਹੁਤ ਜਲਦੀ ਥੱਕ ਜਾਂਦਾ ਹੈ। ਕੈਲਸੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।

PunjabKesari


author

rajwinder kaur

Content Editor

Related News