ਸਰੀਰ ’ਤੇ ਦਿਖਾਈ ਦੇਣ ਇਹ ਲੱਛਣ ਤਾਂ ਕਦੇ ਵੀ ਨਾ ਕਰੋ ਨਜ਼ਰਅੰਦਾਜ, ਹੋ ਸਕਦੀਆਂ ਨੇ ਦਿਲ ਦੀਆਂ ਬੀਮਾਰੀਆਂ

Monday, Jun 07, 2021 - 03:09 PM (IST)

ਸਰੀਰ ’ਤੇ ਦਿਖਾਈ ਦੇਣ ਇਹ ਲੱਛਣ ਤਾਂ ਕਦੇ ਵੀ ਨਾ ਕਰੋ ਨਜ਼ਰਅੰਦਾਜ, ਹੋ ਸਕਦੀਆਂ ਨੇ ਦਿਲ ਦੀਆਂ ਬੀਮਾਰੀਆਂ

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਹੋਰਾਂ ਬੀਮਾਰੀਆਂ ਦੇ ਨਾਲੋਂ ਦਿਲ ਦੀਆਂ ਬੀਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਬੀਮਾਰੀ ਚੁੱਪ ਚਾਪ ਹੋ ਜਾਂਦੀ ਹੈ। ਜੇਕਰ ਇਸ ਦੇ ਲੱਛਣਾਂ ਦੀ ਗੱਲ ਕਰੀਏ, ਤਾਂ ਸੀਨੇ ਵਿੱਚ ਦਰਦ ਅਤੇ ਦਿਲ ਦੀ ਧੜਕਣ ਹੌਲੀ ਅਤੇ ਘੱਟ ਹੋਣ ਦੇ ਕੁਝ ਲੱਛਣ ਦੱਸੇ ਜਾ ਰਹੇ ਹਨ। ਇਨ੍ਹਾਂ ਲੱਛਣਾਂ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ। ਵੈਸੇ ਵੀ ਜਦੋਂ ਦਿਲ ਦੀਆਂ ਬੀਮਾਰੀਆਂ ਹੁੰਦੀਆਂ ਹਨ, ਤਾਂ ਸਰੀਰ ’ਚ ਕੁਝ ਨਾ ਕੁਝ ਸੰਕੇਤ ਜ਼ਰੂਰ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਅਸੀਂ ਆਮ ਤੌਰ ’ਤੇ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਪਤਾ ਲੱਗਣ ’ਤੇ ਦਿਲ ਦੇ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ....

ਕੰਨਾਂ ਤੇ ਕਰਿੱਜ ਬਣ ਜਾਣਾ
ਦਿਲ ਦੀਆਂ ਬੀਮਾਰੀਆਂ ਦਾ ਇੱਕ ਮੁੱਖ ਲੱਛਣ ਕੰਨਾਂ ਨਾਲ ਜੁੜੀ ਪਰੇਸ਼ਾਨੀ ਵੀ ਹੋ ਸਕਦਾ ਹੈ। ਅਮਰੀਕੀ ਚਿਕਤਸਾ ਅਨੁਸਾਰ ਕੰਨਾਂ ਤੇ ਕ੍ਰਿਜ਼ ਬਣ ਜਾਣਾ ਵੀ ਦਿਲ ਦੀਆਂ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਹ ਇਸ ਤਰ੍ਹਾਂ ਦੀ ਬੀਮਾਰੀ ਹੈ, ਜਿਸ ਵਿੱਚ ਇੱਕ ਪੱਟੀ ਨਸਾਂ ਦੇ ਅੰਦਰ ਬਣ ਜਾਂਦੀ ਹੈ, ਜੋ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣਦੀ ਹੈ। ਇਹ ਦਿਮਾਗ ਦੀਆਂ ਖ਼ੂਨ ਦੀਆਂ ਨਸਾਂ ਦੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਜੂਨ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਫੈਟੀ ਦਾਣੇ ਦਿਖਾਈ ਦੇਣਾ
ਦਿਲ ਦੀਆਂ ਬੀਮਾਰੀਆਂ ਦਾ ਇੱਕ ਸੰਕੇਤ ਹੈ ਕੂਹਣੀ, ਗੋਡੇ ਅਤੇ ਪਲਕਾਂ ਤੇ ਪੀਲੇ ਫੈਟੀ ਦਾਣੇ ਦਿਖਾਈ ਦੇ ਸਕਦੇ ਹਨ। ਜ਼ਿਆਦਾਤਰ ਇਹ ਦਾਣੇ ਸਾਫਟ ਹੁੰਦੇ ਹਨ। ਇਹ ਫੈਟੀ ਦਾਣੇ ਜ਼ਿਆਦਾਤਰ ਉਨ੍ਹਾਂ ਲੋਕਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੁੰਦੀ ਹੈ। ਇਹ ਲੋਕਾਂ ਵਿੱਚ ਲਿਪੋਪ੍ਰੋਟੀਨ ਕੋਲੈਸਟਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਇੱਕ ਦਿਲ ਦੀਆਂ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ ।

ਆਪਣੀਆਂ ਉਂਗਲਾਂ ਤੇ ਨਜ਼ਰ ਰੱਖੋ
ਜੇਕਰ ਤੁਹਾਡੇ ਹੱਥਾਂ ਪੈਰਾਂ ਦੇ ਨਹੁੰ ਦਾ ਅਕਾਰ ਮੋਟਾ ਜਾਂ ਚੌੜਾ ਹੋ ਜਾਂਦਾ ਹੈ, ਤਾਂ ਇਹ ਸੰਕੇਤ ਹੋ ਸਕਦਾ ਹੈ, ਕਿ ਤੁਹਾਡਾ ਦਿਲ ਸਹੀ ਤਰ੍ਹਾਂ ਕੰਮ ਨਹੀਂ ਕਰਦਾ। ਆਕਸੀਜਨ ਬਲੱਡ ਰਾਹੀਂ ਤੁਹਾਡੀਆਂ ਉਂਗਲਾਂ ਤੱਕ ਠੀਕ ਤਰ੍ਹਾਂ ਨਹੀਂ ਪਹੁੰਚ ਰਿਹਾ। ਇਸ ਲਈ ਹੱਥਾਂ ਪੈਰਾਂ ਦੀਆਂ ਦੇ ਨਹੁੰ ਵਿੱਚ ਬਦਲਾਅ ਆਉਂਦਾ ਹੈ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ।

ਪੜ੍ਹੋ ਇਹ ਵੀ ਖ਼ਬਰ -  Health Tips : ‘ਹੱਥਾਂ ਦੀਆਂ ਹਥੇਲੀਆਂ’ ਬੀਮਾਰੀ ਤੋਂ ਪਹਿਲਾਂ ਤੁਹਾਨੂੰ ਦਿੰਦੀਆਂ ਨੇ ਇਹ ਸੰਕੇਤ, ਇੰਝ ਕਰੋ ਪਛਾਣ

ਲਿਪਸ ਨੀਲੇ ਹੋਣਾ
ਜੇਕਰ ਤੁਹਾਡੇ ਬੁੱਲ੍ਹਾਂ ਦਾ ਰੰਗ ਨੀਲਾ ਹੋ ਗਿਆ ਹੈ, ਤਾਂ ਇਹ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿ ਤੁਹਾਡੇ ਟਿਸ਼ੂਜ ਤੱਕ ਆਕਸੀਜਨ ਨਹੀਂ ਪਹੁੰਚ ਰਹੀ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖਬਰ -  Health Tips: ਜੇਕਰ ਤੁਹਾਡੇ ’ਚ ਵਿਖਾਈ ਦੇਣ ਇਹ ‘ਲੱਛਣ’, ਤਾਂ ਤੁਸੀਂ ਵੀ ਹੋ ਸਕਦੇ ਹੋ ‘ਸ਼ੂਗਰ’ ਦੇ ਮਰੀਜ਼

ਓਰਲ ਹੈਲਥ ਖ਼ਰਾਬ ਹੋਣਾ
ਜੇਕਰ ਤੁਹਾਨੂੰ ਸਾਹ ਲੈਣ ’ਚ ਪਰੇਸ਼ਾਨੀ, ਢਿੱਲੇ ਦੰਦ ਅਤੇ ਮਸੂੜਿਆਂ ਵਿੱਚ ਖੂਨ ਆਉਣ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਤੁਹਾਨੂੰ ਕਾਰਡੀਓਲੋਜਿਸਟ ਕੋਲ ਜਾਣਾ ਚਾਹੀਦਾ ਹੈ ਅਤੇ ਦਿਲ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਤੁਹਾਡੇ ਮੂੰਹ ਵਿੱਚ ਮੌਜੂਦ ਖਰਾਬ ਬੈਕਟੀਰੀਆ ਖ਼ੂਨ ਵਿੱਚ ਪ੍ਰਵੇਸ਼ ਕਰਕੇ ਖ਼ੂਨ ਦੀਆਂ ਨਸਾਂ ਵਿੱਚ ਸੋਜ ਕਰ ਸਕਦੇ ਹਨ ।

ਪੜ੍ਹੋ ਇਹ ਵੀ ਖਬਰ -  Health Tips : ‘ਬ੍ਰੇਨ ਟਿਊਮਰ’ ਹੋਣ ਤੋਂ ਪਹਿਲਾਂ ਸਰੀਰ ’ਚ ਦਿਖਾਈ ਦਿੰਦੇ ਹਨ ਇਹ ਬਦਲਾਅ, ਕਦੇ ਨਾ ਕਰੋ ਨਜ਼ਰਅੰਦਾਜ਼


author

rajwinder kaur

Content Editor

Related News