Health Tips: ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਲਸਣ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਮਿਲੇਗੀ ਰਾਹਤ

Thursday, Sep 09, 2021 - 06:04 PM (IST)

ਜਲੰਧਰ (ਬਿਊਰੋ) - ਅੱਜਕੱਲ੍ਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਕੰਟਰੋਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਕਿਡਨੀ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਗਲਤ ਖਾਣ ਪੀਣ, ਕਸਰਤ ਘੱਟ ਕਰਨ ਅਤੇ ਗਲਤ ਰਹਿਣ ਸਹਿਣ ਦੇ ਕਾਰਨ ਹੁੰਦੀ ਹੈ। ਬਲੱਡ ਪ੍ਰੈਸ਼ਰ ਨੂੰ ਤੁਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਵੀ ਕੰਟਰੋਲ ਕਰ ਸਕਦੇ ਹੋ, ਜਿਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜੋ ਤੁਹਾਡੇ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਮਦਦ ਨਾਲ ਅਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਾਂ ।

ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ
. ਚੱਕਰ ਆਉਣੇ
. ਸਿਰ ਦਰਦ
. ਦਿਲ ਦਾ ਘੱਟ ਕੰਮ ਕਰਨਾ
. ਜ਼ਿਆਦਾ ਥਕਾਵਟ ਰਹਿਣੀ
. ਰਾਤ ਨੂੰ ਨੀਂਦ ਘੱਟ ਆਉਣੀ

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਦੇ ਸਮੇਂ ਆਉਂਦੀ ਹੈ ਖੰਘ ਤਾਂ ‘ਕਾਲੀ ਮਿਰਚ’ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗਾ ਆਰਾਮ

ਹਾਈ ਬਲੱਡ ਪ੍ਰੈਸ਼ਰ ਲਈ ਘਰੇਲੂ ਨੁਸਖ਼ੇ

ਲਸਣ
ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਲਈ ਲਸਣ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੈ । ਇਹ ਸਰੀਰ ਵਿਚ ਖੂਨ ਜੰਮਣ ਨਹੀਂ ਦਿੰਦੀ, ਜਿਸ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਸ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਵੀ ਘਟ ਜਾਂਦੀ ਹੈ ।

ਆਂਵਲੇ ਦਾ ਰਸ ਅਤੇ ਸ਼ਹਿਦ
ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਅਤੇ ਸ਼ਾਮ ਇੱਕ ਚਮਚ ਆਂਵਲੇ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਲਓ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ

ਤਰਬੂਜ਼ ਦੇ ਬੀਜ ਅਤੇ ਖ਼ਸਖ਼ਸ
ਜੇ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਦਾ ਹੈ ਤਾਂ ਤਰਬੂਜ਼ ਦੇ ਬੀਜ ਅਤੇ ਖ਼ਸਖਸ ਦੋਨੇਂ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ ਅਤੇ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਚਮਚ ਇਸ ਦਾ ਲਓ। ਕੁਝ ਦਿਨਾਂ ਵਿਚ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਸੌਂਫ , ਜੀਰਾ ਅਤੇ ਸ਼ੱਕਰ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਸੌਂਫ, ਜੀਰਾ ਅਤੇ ਸ਼ੱਕਰ ਦਾ ਮਿਸ਼ਰਣ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਸੌਂਫ, ਜੀਰਾ ਅਤੇ ਸ਼ੱਕਰ ਤਿੰਨੇ ਬਰਾਬਰ ਮਾਤਰਾ ਵਿੱਚ ਮਿਲਾ ਕੇ ਪਾਊਡਰ ਬਣਾ ਲਓ ਅਤੇ ਇਕ ਗਿਲਾਸ ਪਾਣੀ ਦੇ ਵਿੱਚ 1 ਚਮਚ ਇਸ ਮਿਸ਼ਰਣ ਦਾ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ ।

ਪੜ੍ਹੋ ਇਹ ਵੀ ਖ਼ਬਰ - ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਭੁੱਜੇ ਹੋਏ ਛੋਲੇ, ‘ਭਾਰ’ ਘੱਟ ਹੋਣ ਦੇ ਨਾਲ-ਨਾਲ ‘ਸ਼ੂਗਰ’ ਵੀ ਹੋਵੇਗੀ ਕੰਟਰੋਲ

ਅਦਰਕ ਅਤੇ ਪਿਆਜ ਦਾ ਸੇਵਨ ਕਰੋ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। ਉਨ੍ਹਾਂ ਨੂੰ ਗੰਢਾ, ਅਦਰਕ ਅਤੇ ਲਸਣ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡੀਆਂ ਨਸਾਂ ਦੀਆਂ ਮਾਸ ਪੇਸ਼ੀਆਂ ਨੂੰ ਤਾਕਤ ਦਿੰਦੀਆਂ ਹਨ ।

ਨਿੰਮ ਅਤੇ ਤੁਲਸੀ ਦੇ ਪੱਤੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਕੁਝ ਪੱਤੇ ਤੁਲਸੀ ਦੇ ਅਤੇ ਨਿੰਮ ਦੇ ਪੱਤੇ ਪੀਸ ਕੇ ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਢਿੱਡ ਸੇਵਨ ਕਰੋ। ਕੁਝ ਦਿਨਾਂ ਤਕ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਸੈਰ ਜ਼ਰੂਰ ਕਰੋ
ਹਾਈ ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਨੰਗੇ ਪੈਰ ਹਰੇ ਘਾਹ ਤੇ ਘੱਟ ਤੋਂ ਘੱਟ ਅੱਧਾ ਘੰਟਾ ਸੈਰ ਜ਼ਰੂਰ ਕਰੋ। ਬਲੱਡ ਪ੍ਰੈਸ਼ਰ ਹਮੇਸ਼ਾਂ ਕੰਟਰੋਲ ਰਹੇਗਾ ।

ਪੜ੍ਹੋ ਇਹ ਵੀ ਖ਼ਬਰ - Health Tips: ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ


rajwinder kaur

Content Editor

Related News