Health Tips: ਬਲੱਡ ਕੈਂਸਰ ਹੋਣ ’ਤੇ ਜੇਕਰ ‘ਸਿਰ ਦਰਦ’ ਸਣੇ ਵਿਖਾਈ ਦੇਣ ਇਹ ਲੱਛਣ, ਤਾਂ ਕਦੇ ਨਾ ਕਰੋ ਨਜ਼ਰਅੰਦਾਜ਼

Sunday, Jul 18, 2021 - 12:54 PM (IST)

Health Tips: ਬਲੱਡ ਕੈਂਸਰ ਹੋਣ ’ਤੇ ਜੇਕਰ ‘ਸਿਰ ਦਰਦ’ ਸਣੇ ਵਿਖਾਈ ਦੇਣ ਇਹ ਲੱਛਣ, ਤਾਂ ਕਦੇ ਨਾ ਕਰੋ ਨਜ਼ਰਅੰਦਾਜ਼

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਕੈਂਸਰ ਨਾਂ ਦੀ ਭਿਆਨਕ ਬੀਮਾਰੀ ਬਹੁਤ ਜ਼ਿਆਦਾ ਵਧ ਰਹੀ ਹੈ, ਜਿਸ ਕਾਰਨ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ। ਵੱਖ-ਵੱਖ ਕੈਂਸਰਾਂ ’ਚੋਂ ਖੂਨ ਦਾ ਕੈਂਸਰ ਕਾਫ਼ੀ ਗੰਭੀਰ ਹੁੰਦਾ ਹੈ। ਖੂਨ ਦਾ ਕੈਂਸਰ ਹੋਣ ’ਤੇ ਸਰੀਰ ਵ੍ਹਾਈਟ ਬਲੱਡ ਸੈੱਲਸ ਨਹੀਂ ਬਣਾ ਪਾਉਂਦਾ ਅਤੇ ਖ਼ਰਾਬ ਕੁਆਲਟੀ ਦੀਆਂ ਕੋਸ਼ਿਕਾਵਾਂ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਸਫ਼ੈਦ ਰਕਤ ਕੋਸ਼ਿਕਾਵਾਂ ਸਰੀਰ ਨੂੰ ਰੋਗਾਂ ਤੋਂ ਬਚਾਉਣ ਵਿੱਚ ਬਹੁਤ ਜ਼ਰੂਰੀ ਹੁੰਦੀਆਂ ਹਨ ਪਰ ਜਿਹੜੇ ਵੀ ਇਨਸਾਨ ਨੂੰ ਬਲੱਡ ਕੈਂਸਰ ਹੁੰਦਾ ਹੈ, ਉਸ ਦੇ ਸਰੀਰ ’ਚ ਕੁਝ ਵੱਖਰੇ ਹੀ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ। ਇਹ ਲੱਛਣ ਦੇਖਣ ਵਿੱਚ ਤਾਂ ਸਾਧਾਰਨ ਲੱਗ ਸਕਦੇ ਹਨ ਪਰ ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਨ੍ਹਾਂ ਲੱਛਣਾਂ ਦਾ ਸ਼ੁਰੂਆਤ ਵਿੱਚ ਪਤਾ ਲੱਗਣ ’ਤੇ ਇਲਾਜ ਕੀਤਾ ਜਾ ਸਕਦਾ ਹੈ।

ਜਾਣੋ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ 

ਥਕਾਨ ਅਤੇ ਸੁਸਤੀ
ਜੇਕਰ ਤੁਹਾਨੂੰ ਘੰਟੇ ਦੀ ਨੀਂਦ ਤੋਂ ਬਾਅਦ ਵੀ ਥਕਾਣ ਅਤੇ ਸੁਸਤੀ ਮਹਿਸੂਸ ਹੁੰਦੀ ਹੈ, ਤਾਂ ਡਾਕਟਰ ਤੋਂ ਇੱਕ ਵਾਰ ਜਾਂਚ ਜ਼ਰੂਰ ਕਰਵਾਓ। ਬਿਨਾਂ ਕਿਸੇ ਵਜ੍ਹਾ ਤੋਂ ਸਰੀਰ ਨੂੰ ਥਕਾਵਟ ਅਤੇ ਆਲਸ ਨਹੀਂ ਹੋ ਸਕਦੀ, ਕਿਉਂਕਿ ਅਜਿਹੇ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਕਈ ਵਾਰ ਸਰੀਰ ਵਿੱਚ ਖੂਨ ਦੀ ਘਾਟ ਕਾਰਨ ਵੀ ਇਹ ਸੰਕੇਤ ਹੁੰਦੇ ਹਨ। 

ਪੜ੍ਹੋ ਇਹ ਵੀ ਖ਼ਬਰ-  ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ

PunjabKesari

ਚਮੜੀ ’ਤੇ ਨੀਲੇ ਨਿਸ਼ਾਨ ਪੈਣਾ
ਬਿਨਾਂ ਕਿਸੇ ਸੱਟ ਲੱਗੇ ਜੇਕਰ ਚਮੜੀ ’ਤੇ ਨੀਲੇ ਨਿਸ਼ਾਨ ਦਿਖਾਈ ਦਿੰਦੇ ਹਨ, ਤਾਂ ਇਹ ਬਲੱਡ ਕੈਂਸਰ ਜਾਂ ਫਿਰ ਬਲੱਡ ਇਨਫੈਕਸ਼ਨ ਦਾ ਸੰਕੇਤ ਹੋ ਸਕਦੇ ਹਨ। ਸਰੀਰ ਵਿੱਚ ਪਲੇਟਲੈਟਸ ਦੀ ਸੰਖਿਆ ਘਟਣ ਨਾਲ ਖੂਨ ਦੇ ਥੱਕੇ ਜੰਮਣਾ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਚਮੜੀ ’ਤੇ ਨੀਲੇ ਅਤੇ ਬੈਂਗਣੀ ਰੰਗ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਇਹ ਨਿਸ਼ਾਨ ਜ਼ਿਆਦਾਤਰ ਹੱਥਾਂ ਅਤੇ ਪੈਰਾਂ ’ਤੇ ਦਿਖਾਈ ਦਿੰਦੇ ਹਨ ।

ਸਾਹ ਫੁੱਲਣਾ
ਜੇਕਰ ਥੋੜ੍ਹਾ ਬਹੁਤ ਕੰਮ ਕਰਨ ਤੋਂ ਬਾਅਦ ਤੁਹਾਨੂੰ ਸਾਹ ਫੁੱਲਣ ਦੀ ਸਮੱਸਿਆ ਹੁੰਦੀ ਹੈ ਤਾਂ ਇਹ ਬਲੱਡ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਖ਼ੂਨ ਵਿੱਚ ਇਨਫੈਕਸ਼ਨ ਹੋਣ ਕਾਰਨ ਸਰੀਰ ਦੀ ਸ਼ਮਤਾ ਘੱਟ ਜਾਂਦੀ ਹੈ। ਜੇਕਰ ਪੌੜੀਆਂ ਚੜ੍ਹਦੇ ਸਮੇਂ ਵੀ ਤੁਹਾਡਾ ਸਾਹ ਫੁੱਲਦਾ ਹੈ, ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ ਅਤੇ ਇਸ ਦੇ ਨਾਲ ਕੋਲੈਸਟ੍ਰੋਲ ਦੀ ਵੀ ਜਾਂਚ ਕਰਵਾਓ, ਕਿਉਂਕਿ ਇਹ ਕੋਲੈਸਟਰੋਲ ਦਾ ਸੰਕੇਤ ਵੀ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

PunjabKesari

ਬੁਖ਼ਾਰ ਹੋਣਾ ਅਤੇ ਠੰਢ ਲੱਗਣਾ
ਬੁਖ਼ਾਰ ਹੋਣਾ ਅਤੇ ਠੰਢ ਲੱਗਣੀ ਵਾਇਰਲ ਦਾ ਸੰਕੇਤ ਹੁੰਦਾ ਹੈ। ਜੇਕਰ ਇਹ ਬੁਖ਼ਾਰ ਦੋ ਦਿਨ ਦੇ ਇਲਾਜ ਤੋਂ ਬਾਅਦ ਵੀ ਠੀਕ ਨਹੀਂ ਹੋ ਰਿਹਾ ਅਤੇ ਠੀਕ ਹੋਣ ਤੋਂ ਬਾਅਦ ਦੁਬਾਰਾ ਹੁੰਦਾ ਹੈ, ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ ।

ਮਸੂੜਿਆਂ ਵਿੱਚ ਸੋਜ
ਮਸੂੜਿਆਂ ਵਿੱਚ ਸੋਜ ਹੋਣ ’ਤੇ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਦੰਦਾਂ ਦੀ ਕੋਈ ਸਮੱਸਿਆ ਹੈ, ਜਾਂ ਫਿਰ ਮੂੰਹ ਦੀ ਇਨਫੈਕਸ਼ਨ ਹੈ। ਤੁਹਾਨੂੰ ਦੱਸ ਦੇਈਏ ਮਸੂੜਿਆਂ ਵਿੱਚ ਸੋਜ ਬਲਡ ਕੈਂਸਰ ਦੇ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਜੇਕਰ ਮਸੂੜਿਆਂ ਵਿੱਚ ਸੋਜ ਦੇ ਨਾਲ-ਨਾਲ ਕੋਈ ਹੋਰ ਸੰਕੇਤ ਵੀ ਦਿਖਾਈ ਦੇਵੇ, ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ ।

ਪੜ੍ਹੋ ਇਹ ਵੀ ਖ਼ਬਰ- Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

PunjabKesari

ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ
ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਇੱਕ ਆਮ ਗੱਲ ਨਹੀਂ ਹੈ। ਜੇਕਰ ਪਸੀਨੇ ਦੇ ਨਾਲ ਬਦਬੂ ਆਉਂਦੀ ਹੈ, ਪਸੀਨਾ ਬਗਲਾਂ ਅਤੇ ਚਿਹਰੇ ’ਤੇ ਜ਼ਿਆਦਾ ਆਉਂਦਾ ਹੈ ਤਾਂ ਇਹ ਬਲੱਡ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ ।

ਤੇਜ਼ ਸਿਰਦਰਦ ਹੋਣਾ
ਸਿਰ ਦਰਦ ਹੋਣਾ ਇੱਕ ਆਮ ਸਮੱਸਿਆ ਹੈ। ਇਹ ਤਣਾਅ ਅਤੇ ਚਿੰਤਾ ਦਾ ਕਾਰਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਮਾਈਗ੍ਰੇਨ ਜਾਂ ਫਿਰ ਕੋਈ ਹੋਰ ਬੀਮਾਰੀ ਦੇ ਕਾਰਨ ਵੀ ਸਿਰਦਰਦ ਹੋ ਸਕਦਾ ਹੈ। ਜੇਕਰ ਲਗਾਤਾਰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਤੇ ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 20 ਮਿੰਟ ‘ਟੱਪੋ ਰੱਸੀ’, ਹੋਣਗੇ ਹੋਰ ਵੀ ਹੈਰਾਨੀਜਨਕ ਫ਼ਾਇਦੇ

PunjabKesari

ਬਲੱਡ ਕੈਂਸਰ ਦੇ ਘਰੇਲੂ ਨੁਸਖ਼ੇ

ਕੜ੍ਹੀਪੱਤਾ ਦੇ 10 ਪੱਤੇ
ਰੋਜ਼ਾਨਾ ਸਵੇਰੇ ਖਾਲੀ ਢਿੱਡ 10 ਪੱਤੇ ਚਬਾ ਕੇ ਖਾਓ। ਇਸ ਤੋਂ ਅੱਧਾ ਘੰਟਾ ਕੁਝ ਵੀ ਨਾ ਖਾਓ ਪੀਓ । ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ 10 ਪੱਤੇ ਖਾਓ । ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿਚ ਇਹ ਬੀਮਾਰੀ ਠੀਕ ਹੋ ਜਾਵੇਗੀ ।

ਅੰਗੂਰ ਦੇ ਬੀਜਾਂ ਦਾ ਅਰਕ
ਅੰਗੂਰ ਦੇ ਬੀਜਾਂ ਦਾ ਅਰਕ ਬਣਾ ਕੇ ਖਾਣ ਨਾਲ ਬਲੱਡ ਕੈਂਸਰ ਠੀਕ ਹੁੰਦਾ ਹੈ । ਅੰਗੂਰ ਦੇ ਬੀਜਾਂ ਦਾ ਅਰਕ ਟੈਬਲੇਟ , ਕੈਪਸੂਲ ਅਤੇ ਲੀਕਵਡ ਰੂਪ ਵਿੱਚ ਫਾਰਮੇਸੀ ਤੋਂ ਮਿਲ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ-  ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਰੱਖੋ ਇਸ ਚੀਜ਼ ਦਾ ਖ਼ਾਸ ਧਿਆਨ, ਹਮੇਸ਼ਾ ਲਈ ਦੂਰ ਹੋਵੇਗੀ ‘ਪੈਸੇ ਦੀ ਘਾਟ’


author

rajwinder kaur

Content Editor

Related News