Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

1/24/2021 1:35:17 PM

ਜਲੰਧਰ (ਬਿਊਰੋ) - ਲੱਕ ’ਚ ਦਰਦ ਦੀ ਸਮੱਸਿਆ ਹੁਣ ਆਮ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗਲਤ ਲਾਈਫ ਸਟਾਈਲ ਖਾਣ-ਪੀਣ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ ਨਾਲ ਵੀ ਕਮਰ ਦਰਦ ਦੀ ਪ੍ਰੇਸ਼ਾਨੀ ਹੋ ਰਹੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ 'ਤੇ ਬੈਠਣ ਨਾਲ ਜਾਂ ਟੇਢੇ ਸੌਣ ਹੋ ਕੇ ਨਾਲ ਹੁੰਦੀ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਦੇ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਰਸੀ ’ਤੇ ਬੈਠ ਕੇ ਬਤੀਤ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਦੀ ਕਮਰ ਦਰਦ ਹੋ ਰਹੀ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ ਵਿਚ ਪਰੇਸ਼ਾਨੀ ਅਤੇ ਕੰਮ ਕਰਨ ਵਿਚ ਦਿੱਕਤ ਆਉਣ ਲੱਗ ਪੈਂਦੀ ਹੈ, ਜਿਸ ਕਾਰਨ ਲੋਕ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹਨ, ਜੋ ਸਿਹਤ ਨਹੀਂ ਠੀਕ ਨਹੀਂ। ਦਰਦ ਨੂੰ ਦੂਰ ਕਰਨ ਦੀ ਦਵਾਈ ਖਾਣ ਦੀ ਥਾਂ ਤੁਸੀਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰੋ....

1. ਸਮੇਂ 'ਤੇ ਸੌਣਾ
ਲੱਕ ਦਰਦ ਤੋਂ ਬਚਣ ਲਈ ਰੋਜ਼ ਠੀਕ ਸਮੇਂ 'ਤੇ ਸੌਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ 'ਚ ਸੌਂਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ,  ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ। ਸਮੇਂ ’ਤੇ ਸੌਂਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਬਚ ਸਕਦੇ ਹੋ। 

PunjabKesari

2. ਕਸਰਤ
ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਤੁਹਾਨੂੰ ਸਵੇੇਰੇ ਉੱਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ। ਇਸ ਦਰਦ ਨੂੰ ਦੂਰ ਕਰਨ ਲਈ ਕਸਰਤ ਬਹੁਚ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿਣਗੀਆਂ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।

3. ਬੈਠਣ ਦੀ ਜਗ੍ਹਾ
ਲੱਕ ਦਰਦ ਤੋਂ ਦੂਰ ਰਹਿਣ ਲਈ ਬੈਠਣ ਦੀ ਜਗ੍ਹਾ ਅਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਹਮੇਸ਼ਾ ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਪਿੱਠ ਦਰਦਾ ਘੱਟ ਹੁੰਦਾ ਹੈ। ਸਿੱਧੇ ਪਿੱਠ 'ਤੇ ਭਾਰ ਪਾਉਣ ਵਾਲੇ ਅਕਾਰ 'ਚ ਨਾ ਬੈਠੋ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

4. ਦੁੱਧ ਦੀ ਵਰਤੋਂ
ਆਪਣੇ ਭੋਜਨ 'ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਾਤਰਾ ਵਧਾਓ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

PunjabKesari

5. ਭਾਰ ਨੂੰ ਕਾਬੂ ਕਰਨਾ
ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਪਿੱਠ ਦਰਦ ਦਾ ਕਾਰਨ ਬਣਦਾ ਹੈ। ਭਾਰ ਨੂੰ ਘੱਟ ਕਰਨ ਲਈ ਕਦੇ ਵੀ ਦਵਾਈ ਨਾ ਖਾਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

6. ਸਿਗਰੇਟ ਪੀਣਾ
ਸਿਗਰੇਟ ਪੀਣ ਨਾਲ ਖੂਨ ਦੀ ਨਾਲੀਆਂ ਜਾਮ ਹੋ ਜਾਂਦੀਆਂ ਹਨ। ਇਸ ਲਈ ਸਿਗਰੇਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ।

7. ਭਾਰਾ ਸਮਾਨ ਚੁੱਕਣਾ
ਕੋਈ ਵੀ ਭਾਰੀ ਚੀਜ਼ ਚੁੱਕਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਦੀ ਆਪਣੀ ਹਿੰਮਤ ਤੋਂ ਜ਼ਿਆਦਾ ਭਾਰ ਨਾ ਚੁੱਕੋ। ਅਜਿਹਾ ਕਰਨ ਨਾਲ ਤੁਹਾਡੇ ਲੱਕ ’ਚ ਦਰਦ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

8. ਉੱਚੀ ਹੀਲ
ਸਰੀਰ ਦਾ ਧਿਆਨ ਰੱਖਦੇ ਹੋਏ ਉੱਚੀ ਹੀਲ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। 1 ਇੰਚ ਤੋਂ ਜ਼ਿਆਦਾ ਹੀਲ ਨਹੀਂ ਹੋਣੀ ਚਾਹੀਦੀ। 

PunjabKesari

9. ਹੈਂਡਬੈਗ
ਹੈਂਡਬੈਗ ਦਾ ਭਾਰ ਜ਼ਿਆਦਾ ਨਹੀਂ ਹੋਣਾ ਚਾਹੀਦਾ, ਸਰੀਰ ਦੇ ਇਕ ਪਾਸੇ ਜ਼ਿਆਦਾ ਭਾਰ, ਸਰੀਰ ਦੇ ਪੱਧਰ 'ਚ ਫਰਕ ਪਾਉਂਦਾ ਹੈ ਜੋ ਸਰੀਰ 'ਚ ਕਿਤੇ ਨਾਲ ਕਿਤੇ ਦਰਦ ਦਾ ਕਾਰਣ ਬਣਦੇ ਹਨ। ਇਸੇ ਕਾਰਣ ਥਕਾਵਟ ਅਤੇ ਰੀੜ ਦੀ ਹੱਡੀਆਂ 'ਤੇ ਫ਼ਰਕ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਤੋਂ ਬਚਣ ਲਈ ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor rajwinder kaur