Health Tips: ਉਮਰ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦੈ ਤੁਹਾਡਾ ‘ਬਲੱਡ ਪ੍ਰੈਸ਼ਰ’, ਜਾਣੋ ਕੰਟਰੋਲ ਰੱਖਣ ਦੇ ਤਰੀਕੇ

07/12/2021 3:43:28 PM

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਭ ਬੀਮਾਰੀਆਂ ਤੋਂ ਜ਼ਿਆਦਾ ਹੋ ਰਹੀ ਹੈ। ਗ਼ਲਤ ਲਾਈਫ ਸਟਾਈਲ ਅਤੇ ਖ਼ਰਾਬ ਆਦਤਾਂ ਦੇ ਕਾਰਨ ਲੋਕਾਂ ਨੂੰ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੀ ਉਮਰ ਦੇ ਬੱਚਿਆਂ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੋਵੇਂ ਹੀ ਸਿਹਤ ਲਈ ਹਾਨੀਕਾਰਕ ਹਨ, ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਮ ਹਾਲਤਾਂ ਵਿੱਚ ਬਲੱਡ ਪ੍ਰੈਸ਼ਰ 120/80 ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ 90 ਤੋਂ ਘੱਟ 60 ਤੋਂ ਜ਼ਿਆਦਾ ਹੁੰਦਾ ਹੈ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਮਰ ਦੇ ਹਿਸਾਬ ਨਾਲ ਤੁਹਾਡਾ ਕਿੰਨਾ ਬਲੱਡ ਪ੍ਰੈਸ਼ਰ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਕੰਟਰੋਲ ਰੱਖਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ.....

ਬਲੱਡ ਪ੍ਰੈਸ਼ਰ ਕੀ ਹੈ
ਸਾਡੇ ਸਰੀਰ ਦੀਆਂ ਨਾੜਾਂ ਵਿੱਚ ਵਗ ਰਹੇ ਖ਼ੂਨ ਦੇ ਦਬਾਅ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਵਿੱਚ ਇਹ ਜ਼ਿਆਦਾ ਅਤੇ ਲੋਅ ਦੇ ਵਿੱਚ ਘੱਟ ਹੋ ਜਾਂਦਾ ਹੈ । ਜਦੋਂ ਸਰੀਰ 'ਚ ਖੂਨ ਦਾ ਸੰਚਾਰ ਕਾਫ਼ੀ ਹੱਦ ਤੱਕ ਵੱਧ ਜਾਂਦਾ ਹੈ ਤਾਂ ਉਸ ਸਮੇਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ। ਆਮਤੌਰ 'ਤੇ ਖੂਨ ਦੇ ਸੰਚਾਰ ਦੀ ਰੇਂਜ 120/80 ਐੱਮ.ਐੱਮ.ਐੱਚ.ਜੀ. ਹੁੰਦਾ ਹੈ ਪਰ ਜਦੋਂ ਹਾਈ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਦਿਮਾਗ, ਕਿਡਨੀ, ਦਿਲ ਸਮੇਤ ਅੱਖਾਂ 'ਤੇ ਪੈਂਦਾ ਹੈ। 

ਪੜ੍ਹੋ ਇਹ ਵੀ ਖ਼ਬਰ-  ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਰੱਖੋ ਇਸ ਚੀਜ਼ ਦਾ ਖ਼ਾਸ ਧਿਆਨ, ਹਮੇਸ਼ਾ ਲਈ ਦੂਰ ਹੋਵੇਗੀ ‘ਪੈਸੇ ਦੀ ਘਾਟ’

ਛੋਟੀ ਉਮਰ ਦੇ ਲੋਕ ਵੀ ਹੋ ਰਹੇ ਹਨ ਸ਼ਿਕਾਰ
ਪਹਿਲਾਂ ਇਹ ਸਮੱਸਿਆ 40 ਸਾਲ ਤੋਂ ਬਾਅਦ ਦੀ ਉਮਰ ਵਾਲੇ ਲੋਕਾਂ ਵਿੱਚ ਗਲਤ ਲਾਈਫ ਸਟਾਈਲ ਕਾਰਨ ਹੁੰਦੀ ਸੀ ਪਰ ਅੱਜ-ਕੱਲ੍ਹ ਜਵਾਨ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਟੈਲੀਵਿਜ਼ਨ, ਵੀਡੀਓ ਗੇਮ, ਕੰਪਿਊਟਰ ਜਾਂ ਸਮਾਰਟਫੋਨ ਇਨ੍ਹਾਂ ਸਭ ਦੇ ਜ਼ਿਆਦਾ ਇਸਤੇਮਾਲ ਦੇ ਚੱਲਦੇ ਸਾਡੀ ਆਊਟਡੋਰ ਗਤੀਵਿਧੀ ਬਹੁਤ ਘੱਟ ਹੋ ਚੁੱਕੀ ਹੈ। ਇਸ ਕਾਰਨ ਸਾਡਾ ਸਰੀਰ ਭੋਜਨ ਰਾਹੀਂ ਪ੍ਰਾਪਤ ਹੋਈਆਂ ਕੈਲਰੀਆਂ ਨੂੰ ਨਸ਼ਟ ਨਹੀਂ ਕਰ ਪਾਉਂਦਾ। ਜੋ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਦਾ ਰੂਪ ਧਾਰ ਲੈਂਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ-  Health Tips: ਉਮਰ ਦੇ ਹਿਸਾਬ ਨਾਲ ਹਰੇਕ ਇਨਸਾਨ ਲਈ ਜਾਣੋ ਕਿੰਨੇ ਕਦਮ ਪੈਦਲ ਚੱਲਣਾ ਹੈ ‘ਜ਼ਰੂਰੀ’

ਉਮਰ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦਾ ਹੈ ਤੁਹਾਡਾ ‘ਬਲੱਡ ਪ੍ਰੈਸ਼ਰ’

15 ਤੋਂ 18 ਸਾਲ
15 ਤੋਂ 18 ਸਾਲ ਦੇ ਪੁਰਸ਼ਾਂ ਦੇ ਵਿੱਚ 117/77 ਅਤੇ ਮਹਿਲਾਵਾਂ ਵਿੱਚ 120/85 ਤੱਕ ਬਲੱਡ ਪ੍ਰੈਸ਼ਰ ਹੋਣਾ ਚਾਹੀਦਾ ਹੈ।

19 ਤੋਂ 24 ਸਾਲ
ਜੇ ਉਮਰ 19 ਤੋਂ 24 ਸਾਲ ਦੇ ਵਿਚਕਾਰ ਹੈ ਤਾਂ ਪੁਰਸ਼ਾਂ ਵਿੱਚ 120/79 ਅਤੇ ਮਹਿਲਾਵਾਂ ਵਿੱਚ 120/79 ਤੱਕ ਬਲੱਡ ਪ੍ਰੈਸ਼ਰ ਹੋਣਾ ਚਾਹੀਦਾ ਹੈ ।

ਪੜ੍ਹੋ ਇਹ ਵੀ ਖ਼ਬਰ- Health Tips : ਜਾਣੋਂ ਗਰਮੀਆਂ ’ਚ ‘ਕਦੋਂ’ ਅਤੇ ‘ਕਿੰਨੀ’ ਮਾਤਰਾ ‘ਚ ਪੀਣਾ ਚਾਹੀਦਾ ਹੈ ‘ਪਾਣੀ’, ਕਦੋ ਨਾ ਪੀਓ

30 ਤੋਂ 40 ਸਾਲ
ਜੇ ਉਮਰ 30 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਇਸ ਦਾ ਲੈਵਲ ਪੁਰਸ਼ਾਂ ਤੇ ਮਹਿਲਾਵਾਂ ਵਿੱਚ 123/82 ਤੱਕ ਹੋਣਾ ਠੀਕ ਮੰਨਿਆ ਜਾਂਦਾ ਹੈ ।

50 ਸਾਲ 
50 ਸਾਲ ਤੱਕ ਦੀ ਉਮਰ ਦੇ ਵਿੱਚ 128/85 ਬਲੱਡ ਪ੍ਰੈਸ਼ਰ ਠੀਕ ਮੰਨਿਆ ਜਾਂਦਾ ਹੈ ।

60 ਸਾਲ ਤੋਂ ਬਾਅਦ ਵਾਲੀ ਉਮਰ
ਇਸ ਤੋਂ ਬਾਅਦ ਦੀ ਉਮਰ ਵਿੱਚ ਬਲੱਡ ਪ੍ਰੈਸ਼ਰ ਦਾ ਲੈਵਲ 130/86 ਠੀਕ ਮੰਨਿਆ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ-  Health Tips: ਰੋਜ਼ਾਨਾ 10 ਮਿੰਟ ਜ਼ਰੂਰ ਬੈਠੋ ‘ਪੈਰਾਂ ਭਾਰ’, ਗੋਡਿਆਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ

ਕਿਵੇਂ ਰੱਖੀਏ ਕੰਟਰੋਲ

. ਰੋਜ਼ਾਨਾ 2 ਲਸਣ ਦੀਆਂ ਕੱਚੀਆਂ ਕਲੀਆਂ ਖਾਓ ।
. ਲੂਣ ਅਤੇ ਖੰਡ ਸੀਮਤ ਮਾਤਰਾ ਵਿੱਚ ਖਾਓ ।
. ਭਾਰ ਨੂੰ ਕਾਬੂ ’ਚ ਰੱਖੋ ।
. ਕਸਰਤ ਕਰੋ ਜਾਂ ਕੋਈ ਖੇਡ ਖੇਡੋ ।
. ਚੰਗੀ ਨੀਂਦ ਲਵੋ ।
. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ।
. ਨਸ਼ਿਆਂ ਤੋਂ ਦੂਰ ਰਹੋ ।
. ਸਿਹਤਮੰਦ ਭੋਜਨ ਹੀ ਖਾਓ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’ 


rajwinder kaur

Content Editor

Related News