Health Tips: ਕੋਲੈਸਟ੍ਰਾਲ ਲੈਵਲ ਨੂੰ ਵਧਣ ਤੋਂ ਰੋਕਦੀਆਂ ਹਨ ''ਪਾਲਕ'' ਸਣੇ ਇਹ ਸਬਜ਼ੀਆਂ, ਜਾਣੋ ਹੋਰ ਵੀ ਲਾਭ
Tuesday, Feb 21, 2023 - 12:23 PM (IST)
ਨਵੀਂ ਦਿੱਲੀ- ਅਸੀਂ ਰੋਜ਼ਾਨਾ ਜੋ-ਜੋ ਚੀਜ਼ਾਂ ਖਾਂਦੇ ਹਾਂ, ਉਨ੍ਹਾਂ ਦਾ ਸਾਡੇ ਸਰੀਰ 'ਚ ਕੋਲੈਸਟ੍ਰਾਲ ਲੈਵਲ 'ਤੇ ਵੱਖ-ਵੱਖ ਤਰੀਕਿਆਂ ਨਾਲ ਅਸਰ ਪੈਂਦਾ ਹੈ। ਕੁਝ ਚੀਜ਼ਾਂ 'ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ ਜੋ ਕੋਲੈਸਟ੍ਰਾਲ ਨੂੰ ਧਮਨੀਆਂ 'ਚ ਜਮ੍ਹਾ ਹੋਣ ਤੋਂ ਰੋਕਦੇ ਹਨ ਤਾਂ ਕੁਝ 'ਚ ਹੈਲਦੀ ਫੈਟ ਹੁੰਦੀ ਹੈ ਜੋ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹਨ। ਇਸ ਤਰ੍ਹਾਂ ਕੁਝ ਸਬਜ਼ੀਆਂ ਵੀ ਹਨ ਜੋ ਕੋਲੈਸਟ੍ਰੋਲ ਲੈਵਲ ਨੂੰ ਕਦੇ ਵਧਣ ਨਹੀਂ ਦਿੰਦੀ ਹੈ। ਫਾਈਬਰ ਨਾਲ ਭਰਪੂਰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਆਸਾਨੀ ਨਾਲ ਉਪਲੱਬਧ ਹੁੰਦੀਆਂ ਹਨ, ਜੋ ਕੋਲੈਸਟ੍ਰਾਲ ਕੰਟਰੋਲ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਸਬਜ਼ੀਆਂ ਦੇ ਬਾਰੇ 'ਚ...
ਚੁਕੰਦਰ
ਚੁਕੰਦਰ 'ਚ ਨਾਈਟ੍ਰੇਟਸ, ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਪਾਏ ਹਨ ਜੋ ਸਰੀਰ 'ਚ ਨਾੜੀਆਂ ਨੂੰ ਖੋਲ੍ਹਣ ਦਾ ਕੰਮ ਕਰਦੇ ਹਨ। ਇਸ ਨਾਲ ਬਲੱਡ ਸਰਕੁਲੇਸ਼ਨ ਚੰਗੀ ਤਰ੍ਹਾਂ ਹੁੰਦਾ ਹੈ। ਚੁਕੰਦਰ ਖਾਣ ਨਾਲ ਮਾੜੇ ਕੋਲੈਸਟ੍ਰਾਲ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਚੁਕੰਦਰ ਦੀ ਨਿਯਮਿਤ ਵਰਤੋਂ ਨਾਲ ਬਲੱਡ ਪ੍ਰੈਸ਼ਰ ਲੈਵਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
ਪਾਲਕ
ਅਸੀਂ ਸਾਰੇ ਜਾਣਦੇ ਹਾਂ ਕਿ ਪਾਲਕ ਇੱਕ ਸਿਹਤਮੰਦ ਸਬਜ਼ੀ ਹੈ। ਇਨ੍ਹਾਂ ਹਰੇ ਤਾਜ਼ੇ ਪੱਤਿਆਂ 'ਚ ਵਿਟਾਮਿਨ ਅਤੇ ਖਣਿਜ ਸਮੇਤ ਬਹੁਤ ਸਾਰੇ ਸੂਖਮ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ 'ਚੋਂ ਖਰਾਬ ਕੋਲੈਸਟ੍ਰਾਲ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਮਾਹਿਰਾਂ ਦੇ ਅਨੁਸਾਰ, ਪਾਲਕ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
ਬ੍ਰੋਕਲੀ
ਬ੍ਰੋਕਲੀ ਨਾ ਸਿਰਫ਼ ਖ਼ਰਾਬ ਕੋਲੈਸਟ੍ਰਾਲ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ, ਸਗੋਂ ਇਮਿਊਨਿਟੀ ਵੀ ਵਧਾਉਂਦੀ ਹੈ। ਇਸ 'ਚ ਵਿਟਾਮਿਨ ਸੀ ਅਤੇ ਡਾਇਟਰੀ ਫਾਈਬਰ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਫਾਈਬਰ ਸਰੀਰ 'ਚ ਜਮ੍ਹਾ ਕੋਲੈਸਟ੍ਰਾਲ ਨੂੰ ਸੋਖਣ ਦਾ ਕੰਮ ਕਰਦਾ ਹੈ।
ਗਾਜਰ
ਗਾਜਰ ਜ਼ਿਆਦਾਤਰ ਲੋਕਾਂ ਦੀ ਪਸੰਦੀਦਾ ਸਬਜ਼ੀ ਹੈ। ਤੁਸੀਂ ਇਸ ਦੀ ਵਰਤੋਂ ਮਿਕਸ ਵੈਜ ਤੋਂ ਲੈ ਕੇ ਗਾਜਰ ਦਾ ਹਲਵਾ ਕੁਝ ਵੀ ਬਣਾਉਣ ਲਈ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਗਾਜਰ 'ਚ ਬੀਟਾ-ਕੈਰੋਟੀਨ ਦੇ ਨਾਲ-ਨਾਲ ਡਾਇਟਰੀ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ। ਗਾਜਰ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਕਈ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਲਸਣ
ਲਸਣ ਨੂੰ ਇੱਕ ਆਯੁਰਵੈਦਿਕ ਔਸ਼ਧੀ ਵੀ ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਕਈ ਸਿਹਤ ਸਮੱਸਿਆਵਾਂ 'ਚ ਕੀਤੀ ਜਾਂਦੀ ਹੈ। ਲਸਣ ਆਪਣੇ ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਲਈ ਜਾਣਿਆ ਜਾਂਦਾ ਹੈ ਅਤੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਵੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਲਸਣ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਮੰਨੀ ਜਾਂਦੀ ਹੈ ਅਤੇ ਇਸ ਤਰ੍ਹਾਂ ਇਹ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
ਇਹ ਵੀ ਪੜ੍ਹੋ-ਐਮਾਜ਼ੋਨ ਨੇ ਖ਼ਤਮ ਕੀਤਾ ਵਰਕ ਫਰਾਮ ਹੋਮ ਦਾ ਟ੍ਰੈਂਡ, ਹਫ਼ਤੇ 'ਚ ਇੰਨੇ ਦਿਨ ਦਫ਼ਤਰ ਆਉਣਗੇ ਕਰਮਚਾਰੀ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।