Health Tips: ਖਾਲੀ ਢਿੱਡ ਭੁੱਲ ਕੇ ਨਾ ਕਰੋ ਟਮਾਟਰ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

08/12/2022 12:58:43 PM

ਨਵੀਂ ਦਿੱਲੀ- ਭੋਜਨ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਤੋਂ ਅਸੀਂ ਸਭ ਵਾਕਿਫ ਹਾਂ। ਹਰ ਚੀਜ਼ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਪਰ ਹੈਲਥ ਮਾਹਰ ਕੁਝ ਚੀਜ਼ਾਂ ਨੂੰ ਖਾਸ ਤੌਰ 'ਤੇ ਖਾਲੀ ਢਿੱਡ ਲੈਣ ਤੋਂ ਮਨ੍ਹਾ ਕਰਦੇ ਹਨ। ਅਜਿਹੇ 'ਚ ਅਸੀਂ ਇਥੇ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਖਾਲੀ ਢਿੱਡ ਖਾ ਸਕਦੇ ਹੋ। ਇਸ ਦੇ ਨਾਲ ਹੀ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਹਾਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦੈ। ਇਨ੍ਹਾਂ 'ਚ ਤਮਾਮ ਚੀਜ਼ਾਂ ਆਉਂਦੀਆਂ ਹਨ ਜੋ ਐਸਿਡਿਕ ਹੁੰਦੀਆਂ ਹਨ। ਖਾਲੀ ਢਿੱਡ ਕੁਝ ਵੀ ਐਸਿਡਿਕ ਖਾਣੇ ਨਾਲ ਢਿੱਡ ਦੀਆਂ ਅੰਤੜੀਆਂ 'ਤੇ ਅਸਰ ਕਰਦੀਆਂ ਹਨ ਅਤੇ ਸੰਕਰਮਣ ਦਾ ਖਤਰਾ ਬਣਿਆ ਰਹਿੰਦਾ ਹੈ।
ਖਾਲੀ ਢਿੱਡ ਇਨ੍ਹਾਂ ਚੀਜ਼ਾਂ ਨੂੰ ਖਾਓ 
ਆਂਡਾ

ਆਂਡਾ ਪ੍ਰੋਟੀਨ ਦਾ ਰਿਚ ਸੋਰਸ ਹੈ ਅਤੇ ਇਹ ਸਵੇਰੇ ਦਾ ਇਕਦਮ ਪਰਫੈਕਟ ਨਾਸ਼ਤਾ ਹੈ। ਸਵੇਰੇ ਆਂਡਾ ਖਾਣ ਨਾਲ ਤੁਹਾਡਾ ਢਿੱਡ ਦਿਨ ਭਰ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਅਤੇ ਨਾਲ ਹੀ ਤੁਹਾਨੂੰ ਚੰਗੀ ਖਾਸੀ ਐਨਰਜੀ ਵੀ ਦਿੰਦਾ ਹੈ। 
ਪਪੀਤਾ
ਪਪੀਤਾ ਇਕ ਬਿਹਤਰ ਸੁਪਰਫੂਡ ਹੈ। ਹਰ ਮੌਸਮ 'ਚ ਮਿਲਣ ਵਾਲਾ ਪਪੀਤਾ ਤੁਸੀਂ ਆਪਣੇ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੇ ਕੋਲੈਸਟਰਾਲ ਨੂੰ ਘੱਟ ਕਰਕੇ ਦਿਲ ਦੀਆਂ ਬੀਮਾਰੀਆਂ ਨੂੰ ਵਧਣ ਤੋਂ ਰੋਕਦਾ ਹੈ। 
ਭਿੱਜੇ ਹੋਏ ਬਦਾਮ
ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਖਾਲੀ ਢਿੱਡ 4 ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਜਿਸ ਨਾਲ ਸਾਨੂੰ ਕਈ ਸਿਹਤ ਸਬੰਧੀ ਲਾਭ ਮਿਲਦੇ ਹਨ। ਫਾਈਬਰ, ਓਮੇਗਾ 3 ਅਤੇ ਓਮੇਗਾ 6 ਐਸਿਡ ਨਾਲ ਭਰਪੂਰ ਬਦਾਮ ਦਾ ਸੇਵਨ ਹਮੇਸ਼ਾ ਰਾਤ ਭਰ ਭਿਓਂ ਕੇ ਸਵੇਰੇ ਖਾਲੀ ਢਿੱਡ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਬਦਾਮ ਦੇ ਛਿਲਕੇ ਉਤਾਰ ਕੇ ਹੀ ਇਸ ਦਾ ਸੇਵਨ ਕਰੋ।
ਦਲੀਆ
ਜੇਕਰ ਤੁਸੀਂ ਘੱਟ ਕੈਲੋਰੀ ਅਤੇ ਹਾਈ ਨਿਊਟ੍ਰਿਏਟ ਚੀਜ਼ਾਂ ਖਾਣਾ ਚਾਹੁੰਦੇ ਹੋ ਤਾਂ ਦਲੀਆ ਇਕ ਬਿਹਤਰੀਨ ਨਾਸ਼ਤਾ ਹੈ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਖਾਲੀ ਢਿੱਡ ਨਾ ਖਾਓ ਇਹ ਚੀਜ਼ਾ
ਟਮਾਟਰ 
ਕੱਚੇ ਟਮਾਟਰ ਖਾਣ ਦੇ ਕਈ ਫਾਇਦੇ ਹੁੰਦੇ ਹਨ ਪਰ ਖਾਲੀ ਢਿੱਡ ਕੱਚੇ ਟਮਾਟਰ ਖਾਣੇ ਨੁਕਸਾਨਦਾਇਕ ਹੋ ਸਕਦੇ ਹਨ। ਟਮਾਟਰ 'ਚ ਮੌਜੂਦ ਐਸਿਡਿਕ ਪ੍ਰਾਪਰਟੀਜ਼ ਢਿੱਡ 'ਚ ਮੌਜੂਦ ਗੈਸਟ੍ਰੋਇੰਟਸਟਾਨ ਐਸਿਡ ਦੇ ਨਾਲ ਕਿਰਿਆ ਕਰਕੇ ਇਕ ਅਜਿਹਾ ਜੈੱਲ ਬਣਦਾ ਹੈ ਜੋ ਢਿੱਡ ਦਰਦ, ਏਂਠਨ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਲਈ ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਕਰਨ ਤੋਂ ਬਚੋ। 
ਦਹੀਂ
ਦਹੀਂ ਉਂਝ ਤਾਂ ਸਿਹਤ ਲਈ ਕਾਫੀ ਫਾਇਦੇਮੰਦ ਹੈ ਪਰ ਇਸ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ। ਇਸ 'ਚ ਲੈਕਟਿਕ ਐਸਿਡ ਹੁੰਦਾ ਹੈ ਜਿਸ ਕਾਰਨ ਸਵੇਰੇ-ਸਵੇਰੇ ਦਹੀਂ ਖਾਣ ਨਾਲ ਤੁਹਾਨੂੰ ਬਹੁਤ ਘੱਟ ਸਿਹਤ ਸਬੰਧੀ ਲਾਭ ਹੋਣਗੇ। 
ਸੋਡਾ
ਸੋਡੇ 'ਚ ਹਾਈ ਕਵਾਂਟਿਟੀ ਕਾਰਬੋਨੇਟ ਐਸਿਡ ਪਾਇਆ ਜਾਂਦਾ ਹੈ। ਜਦੋਂ ਇਹ ਚੀਜ਼ ਢਿੱਡ 'ਚ ਮੌਜੂਦ ਐਸਿਡ ਦੇ ਨਾਲ ਮਿਲਦੀ ਹੈ ਤਾਂ ਢਿੱਡ ਦਰਦ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਸ ਲਈ ਸਵੇਰੇ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


Aarti dhillon

Content Editor

Related News