Health Tips: ਗਰਮੀਆਂ ''ਚ ਫੂਡ ਪੁਆਇਜ਼ਨਿੰਗ ਤੋਂ ਬਚੇ ਰਹਿਣ ਲਈ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Thursday, Apr 14, 2022 - 12:05 PM (IST)

Health Tips: ਗਰਮੀਆਂ ''ਚ ਫੂਡ ਪੁਆਇਜ਼ਨਿੰਗ ਤੋਂ ਬਚੇ ਰਹਿਣ ਲਈ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਵਿੱਚ ਖਾਣ-ਪੀਣ ਦੇ ਤੌਰ ਤਰੀਕੇ ਵੀ ਬਦਲ ਜਾਂਦੇ ਹਨ। ਪਰ ਇਸ ਦੌਰਾਨ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਜ਼ਿਆਦਾ ਪਾਣੀ ਪੀਣ ਜਾਂ ਕੋਈ ਗਰਮ ਚੀਜ਼ ਖਾਣ ਨਾਲ ਸਿਹਤ ਵਿਗੜ ਸਕਦੀ ਹੈ। ਇਸ ਲਈ ਗਰਮੀਆਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਖੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਈ ਮਾਹਿਰ ਗਰਮੀਆਂ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੀ ਸਲਾਹ ਵੀ ਦਿੰਦੇ ਹਨ। ਪਰ ਕਈ ਵਾਰ ਸਾਡੀਆਂ ਕੁਝ ਬੁਰੀਆਂ ਆਦਤਾਂ ਕਾਰਨ ਅਸੀਂ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋ ਜਾਂਦੇ ਹਾਂ। ਦਰਅਸਲ, ਲੋਕ ਗਰਮੀਆਂ ਵਿੱਚ ਖਾਣ-ਪੀਣ ਦੇ ਮਾਮਲੇ ਵਿੱਚ ਸਫਾਈ ਨੂੰ ਨਜ਼ਰਅੰਦਾਜ਼ ਕਰਦੇ ਹਨ। ਜਿਸ ਕਾਰਨ ਕਈ ਲੋਕਾਂ ਨੂੰ ਫੂਡ ਪੁਆਇਜ਼ਨਿੰਗ ਹੋ ਜਾਂਦੀ ਹੈ। ਅਜਿਹੇ ਵਿੱਚ ਫੂਡ ਨਾਲ ਜੁੜੇ ਕੁਝ ਨੁਕਤੇ ਅਪਣਾ ਕੇ ਫੂਡ ਪੁਆਇਜ਼ਨਿੰਗ ਤੋਂ ਬਚਿਆ ਜਾ ਸਕਦਾ ਹੈ।
ਆਮ ਤੌਰ 'ਤੇ ਗਰਮੀਆਂ ਵਿੱਚ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਹਨ। ਬਾਸੀ ਭੋਜਨ, ਸੜੀਆਂ ਚੀਜ਼ਾਂ ਅਤੇ ਬਾਜ਼ਾਰ ਵਿੱਚ ਮਿਲਣ ਵਾਲੀਆਂ ਖੁੱਲ੍ਹੀਆਂ ਚੀਜ਼ਾਂ ਖਾਣ ਨਾਲ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਜਿਸ ਕਾਰਨ ਢਿੱਡ ਦਰਦ, ਦਸਤ, ਲੂਜ਼ ਮੋਸ਼ਨ, ਉਲਟੀ, ਬੁਖਾਰ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਹਾਲਾਂਕਿ, ਰੋਜ਼ਾਨਾ ਦੀਆਂ ਕੁਝ ਆਮ ਗੱਲਾਂ ਵੱਲ ਧਿਆਨ ਦੇ ਕੇ ਫੂਡ ਪੁਆਇਜ਼ਨਿੰਗ ਤੋਂ ਬਚਿਆ ਜਾ ਸਕਦਾ ਹੈ।

PunjabKesari
ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰੋ 
ਕੁਝ ਲੋਕਾਂ ਨੂੰ ਸਰਦੀਆਂ ਵਿੱਚ ਸਵੇਰੇ ਬਾਸੀ ਖਾਣਾ ਗਰਮ ਕਰ ਕੇ ਖਾਣ ਦੀ ਆਦਤ ਪੈ ਜਾਂਦੀ ਹੈ ਪਰ ਗਰਮੀਆਂ ਵਿੱਚ ਇਹ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗਰਮੀਆਂ ਵਿੱਚ ਭੋਜਨ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਪਕਾਏ ਹੋਏ ਭੋਜਨ ਨੂੰ ਵਾਰ-ਵਾਰ ਗਰਮ ਕਰਕੇ ਖਾਣ ਤੋਂ ਬਚੋ। ਇਸ ਤੋਂ ਇਲਾਵਾ ਤਾਜ਼ਾ ਭੋਜਨ ਹੀ ਖਾਣ ਦੀ ਕੋਸ਼ਿਸ਼ ਕਰੋ।
ਫਰਿੱਜ ਦੀ ਵਰਤੋਂ ਕਰੋ
ਗਰਮੀ ਵਿੱਚ ਭੋਜਨ ਨੂੰ ਬਾਹਰ ਰੱਖਣ ਤੋਂ ਬਚੋ ਅਤੇ ਫਲ, ਸਬਜ਼ੀਆਂ, ਆਟਾ, ਦੁੱਧ, ਦਹੀਂ ਅਤੇ ਬਚਿਆ ਹੋਇਆ ਭੋਜਨ ਫਰਿੱਜ ਵਿੱਚ ਰੱਖੋ। ਇਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਤਾਜ਼ਗੀ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ ਅਤੇ ਫੂਡ ਪੁਆਇਜ਼ਨਿੰਗ ਤੋਂ ਬੱਚ ਸਕੋਗੇ।

PunjabKesari
ਚੀਜ਼ਾਂ ਦੀ ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰੋ
ਫੂਡ ਪੁਆਇਜ਼ਨਿੰਗ ਤੋਂ ਬਚਣ ਲਈ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਖਰੀਦਣ ਤੋਂ ਪਹਿਲਾਂ ਉਸ ਦੀ ਮਿਆਦ ਪੁੱਗਣ ਦੀ ਤਾਰੀਖ ਜ਼ਰੂਰ ਚੈੱਕ ਕਰੋ। ਨਾਲ ਹੀ, ਜੇਕਰ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਭੁੱਲ ਕੇ ਵੀ ਪਾਲਤੂ ਜਾਨਵਰਾਂ ਜਾਂ ਕਿਸੇ ਨੂੰ ਵੀ ਨਾ ਖੁਆਓ।
ਇਨ੍ਹਾਂ ਚੀਜ਼ਾਂ ਨੂੰ ਬੰਦ ਡੱਬਿਆਂ 'ਚ ਰੱਖੋ
ਗਰਮੀਆਂ ਵਿੱਚ ਸਨੈਕਸ, ਬਿਸਕੁਟ, ਮਸਾਲੇ ਅਤੇ ਹੋਰ ਚੀਜ਼ਾਂ ਨੂੰ ਪੈਕੇਟ ਵਿੱਚ ਖੁੱਲ੍ਹਾ ਨਾ ਛੱਡੋ। ਇਸ ਕਾਰਨ ਇਨ੍ਹਾਂ ਵਿੱਚ ਬੈਕਟੀਰੀਆ ਵਧਣ ਦਾ ਖਤਰਾ ਹੈ। ਇਸ ਲਈ ਹੋ ਸਕੇ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਏਅਰ ਟਾਈਟ ਕੰਟੇਨਰ ਵਿੱਚ ਰੱਖੋ। ਜਿਸ ਕਾਰਨ ਤੁਹਾਡੇ ਸਨੈਕਸ ਲੰਬੇ ਸਮੇਂ ਤੱਕ ਸੁਰੱਖਿਅਤ ਰਹਿਣਗੇ।


author

Aarti dhillon

Content Editor

Related News