Health Tips : ਢਿੱਡ ਦੀ ਗੈਸ ਤੋਂ ਨਿਜ਼ਾਤ ਦਿਵਾਉਣਗੀਆਂ ''ਖੀਰੇ'' ਸਣੇ ਇਹ ਚੀਜ਼ਾਂ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ
Tuesday, Mar 01, 2022 - 05:49 PM (IST)

ਨਵੀਂ ਦਿੱਲੀ- ਅੱਜ ਕੱਲ੍ਹ ਰੋਜ਼ਾਨਾ ਜੀਵਨ ਵਿੱਚ ਅਸੀਂ ਬਾਹਰੋਂ ਜੰਕ ਫੂਡ ਖਾਣਾ ਵਧੇਰੇ ਪਸੰਦ ਕਰਦੇ ਹਾਂ। ਇਸ ਖਾਣ ਪੀਣ ਕਰਕੇ ਢਿੱਡ ਦੀ ਗੈਸ ਦੀ ਸਮੱਸਿਆ ਲਗਭਗ ਹਰ ਵਿਅਕਤੀ ਨੂੰ ਹੈ। ਗੈਸ ਦੀ ਸਮੱਸਿਆ ਦੇਖਣ ਅਤੇ ਸੁਣਨ 'ਚ ਕਾਫੀ ਆਮ ਲੱਗਦੀ ਹੈ।
ਪਰ ਕਈ ਵਾਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਬਹੁਤ ਸਾਰੇ ਲੋਕ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਲਗਭਗ ਹਰ ਰੋਜ਼ ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ ਕਈ ਵਾਰ ਇਹ ਸਮੱਸਿਆ ਲੋਕਾਂ ਦੇ ਸਾਹਮਣੇ ਨਮੋਸ਼ੀ ਦਾ ਕਾਰਨ ਵੀ ਬਣ ਜਾਂਦੀ ਹੈ।
ਜੇਕਰ ਗੈਸ ਦੀ ਸਮੱਸਿਆ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ-
ਨਾਰੀਅਲ ਪਾਣੀ
ਆਪਣੀ ਡਾਈਟ 'ਚ ਨਾਰੀਅਲ ਪਾਣੀ ਨੂੰ ਸ਼ਾਮਲ ਕਰਨ ਨਾਲ ਢਿੱਡ ਦੀ ਗੈਸ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਨਾਰੀਅਲ ਪਾਣੀ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੋ ਤੁਹਾਨੂੰ ਗੈਸ ਅਤੇ ਐਸੀਡਿਟੀ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਰੋਜ਼ ਸਵੇਰੇ ਖਾਲੀ ਢਿੱਡ ਨਾਰੀਅਲ ਪਾਣੀ ਪੀਓ।
ਲਸਣ
ਰੋਜ਼ਾਨਾ ਸਵੇਰੇ ਖਾਲੀ ਢਿੱਡ ਲਸਣ ਦੀਆਂ ਕਲੀਆਂ ਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫੀ ਹੱਦ ਤੱਕ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਲਸਣ ਖਾਣ ਨਾਲ ਕੋਲੈਸਟ੍ਰਾਲ ਲੈਵਲ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਨਾਲ ਹੀ ਸਰੀਰ ਨੂੰ ਡੀਟੌਕਸ ਵੀ ਕੀਤਾ ਜਾਂਦਾ ਹੈ।
ਕੇਲਾ
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੇਲੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਗੈਸ ਤੋਂ ਛੁਟਕਾਰਾ ਪਾਉਣ 'ਚ ਕਾਫੀ ਮਦਦ ਮਿਲ ਸਕਦੀ ਹੈ। ਕੇਲੇ 'ਚ ਫਾਈਬਰ, ਆਇਰਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦੇ ਹਨ।
ਠੰਡਾ ਦੁੱਧ
ਢਿੱਡ 'ਚ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਠੰਡਾ ਦੁੱਧ ਮਦਦਗਾਰ ਸਾਬਤ ਹੋ ਸਕਦਾ ਹੈ। ਰੋਜ਼ਾਨਾ ਸਵੇਰੇ ਇੱਕ ਗਲਾਸ ਠੰਡੇ ਦੁੱਧ ਦਾ ਸੇਵਨ ਕਰਨ ਨਾਲ ਗੈਸ ਦੇ ਨਾਲ-ਨਾਲ ਦਿਲ ਦੀ ਜਲਨ ਅਤੇ ਖੱਟੇ ਡਕਾਰ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਸਰੀਰ ਨੂੰ ਪੋਸ਼ਣ ਅਤੇ ਊਰਜਾ ਵੀ ਮਿਲਦੀ ਹੈ।
ਖੀਰਾ
ਖੀਰਾ ਖਾਣ ਨਾਲ ਢਿੱਡ 'ਚ ਗੈਸ ਬਣਨ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਲਾਦ 'ਚ ਖੀਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਢਿੱਡ ਨੂੰ ਠੰਡਾ ਰੱਖਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ।