Health Tips: ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੇ ਹਨ ਚੌਲ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

Wednesday, Jul 07, 2021 - 11:29 AM (IST)

Health Tips: ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੇ ਹਨ ਚੌਲ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

ਨਵੀਂ ਦਿੱਲੀ— ਚੌਲ ਇਕ ਮਹੱਤਵਪੂਰਨ ਅਨਾਜ ਹੈ। ਇਹ ਘੱਟ ਵਸਾ ਵਾਲਾ ਖਾਦ ਪਦਾਰਥ ਹੈ। ਜੋ ਊਰਜਾ ਦਾ ਸਰੋਤ ਵੀ ਹੈ। ਚੌਲਾਂ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ, ਆਇਰਨ, ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਖਣਿਜ ਪਦਾਰਥ ਅਤੇ ਕਈ ਤਰ੍ਹਾਂ ਦੇ ਵਿਟਾਮਿਨਸ ਹੁੰਦੇ ਹਨ, ਜੋ ਤੁਹਾਡੇ ਦਿਲ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦੇ ਹਨ। ਚੌਲਾਂ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਚੌਲਾਂ ਦੇ ਸਿਹਤ ਸਬੰਧੀ ਗੁਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਕੁਝ ਲੋਕ ਸੋਚਦੇ ਹਨ ਕਿ ਚੌਲ ਖਾਣ ਨਾਲ ਜ਼ਿਆਦਾਤਰ ਨੁਕਸਾਨ ਹੀ ਹੁੰਦਾ ਹੈ ਇਹ ਬਿਲਕੁਲ ਗਲਤ ਹੈ। ਚੌਲ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਚੌਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਕੈਂਸਰ ਤੋਂ ਬਚਾਏ
ਚੌਲਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਸਾਨੂੰ ਕਈ ਰੋਗਾਂ ਤੋਂ ਬਚਾਉਂਦੇ ਹਨ। ਚੌਲਾਂ 'ਚ ਕੁਦਰਤੀ ਐਂਟੀ-ਆਕਸੀਡੈਂਟ, ਫਲੈਵੋਨਾਈਡਸ ਅਤੇ ਵਿਟਾਮਿਨ ਹੁੰਦੇ ਹਨ ਜੋ ਕੈਂਸਰ ਨੂੰ ਬਣਨ ਤੋਂ ਰੋਕਦੇ ਹਨ। ਚੌਲ ਕੈਂਸਰ ਦੀ ਰੋਕਥਾਮ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।

PunjabKesari

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਬਲੱਡ ਪ੍ਰੈਸ਼ਰ ਵਧਣਾ ਜਾਂ ਘਟਨਾ ਬਹੁਤ ਹੀ ਖਤਰਨਾਕ ਹੁੰਦਾ ਹੈ। ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਇਹ ਕਾਫ਼ੀ ਹਾਨੀਕਾਰਕ ਹੁੰਦਾ ਹੈ ਜਿਨ੍ਹਾਂ ਦੀ ਉਮਰ 50 ਤੋਂ ਜ਼ਿਆਦਾ ਹੁੰਦੀ ਹੈ। ਚੌਲਾਂ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਚੌਲਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari

ਦਿਮਾਗ ਲਈ ਫ਼ਾਇਦੇਮੰਦ
ਚੌਲਾਂ 'ਚ ਪੋਸ਼ਕ ਤੱਤ ਹੁੰਦੇ ਹੋ ਜੋ ਨਿਊਟਰੋਟ੍ਰਾਂਸਮੀਟਰਸ ਨੂੰ ਪ੍ਰਭਾਵਿਤ ਕਰਦੇ ਹਨ। ਸਫੈਦ ਚੌਲ ਦਿਮਾਗ ਦੇ ਅੰਜਾਈਮਸ ਨੂੰ ਕਾਰਜਸ਼ੀਲ ਬਣਾਉਂਦ ਹਨ, ਜਿਸ ਨਾਲ ਡੇਮੇਸ਼ਿਆ ਨਾਮ ਦੀ ਦਿਮਾਗੀ ਬੀਮਾਰੀ ਤੋਂ ਬਚਾਅ ਹੁੰਦਾ ਹੈ।

PunjabKesari

ਮੋਟਾਪਾ ਘੱਟ ਕਰੇ
ਚੌਲ ਇਕ ਸੰਤੁਲਿਤ ਆਹਾਰ ਹੈ ਅਤੇ ਇਹ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਚੌਲਾਂ 'ਚ ਵਸਾ ਅਤੇ ਖੰਡ ਦੀ ਮਾਤਰਾ ਘੱਟ ਹੁੰਦੀ ਹੈ। ਚੌਲਾਂ 'ਚ ਮੌਜੂਦ ਸੋਡੀਅਮ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ। ਚੌਲਾਂ ਦੀ ਵਰਤੋਂ ਨਾਲ ਨਾ ਸਿਰਫ ਤੁਹਾਡਾ ਮੋਟਾਪਾ ਘੱਟ ਹੋਵੇਗਾ ਸਗੋਂ ਤੁਸੀਂ ਸਿਹਤਮੰਦ ਵੀ ਰਹੋਗੇ।

ਕਬਜ਼ ਦੀ ਸਮੱਸਿਆ ਨੂੰ ਦੂਰ ਕਰੇ
ਚੌਲਾਂ 'ਚ ਮੌਜੂਦ ਤੱਤ ਢਿੱਡ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਲਈ ਰੋਜ਼ਾਨਾ ਚੌਲਾਂ ਦੀ ਵਰਤੋਂ ਕਰਨ ਨਾਲ ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।


author

Aarti dhillon

Content Editor

Related News