Health Tips: ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਘੜੇ ਦਾ ਪਾਣੀ, ਸਰੀਰ ਨੂੰ ਹੋਣਗੇ ਹੋਰ ਵੀ ਬੇਮਿਸਾਲ ਲਾਭ
Friday, Jun 11, 2021 - 10:54 AM (IST)
ਨਵੀਂ ਦਿੱਲੀ: ਸ਼ਹਿਰੀ ਜੀਵਨ 'ਚ ਅਸੀਂ ਲੋਕ ਇੰਨੇ ਰੁੱਝ ਗਏ ਹਾਂ ਕਿ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਵੀ ਤਾਕ 'ਤੇ ਰੱਖਣ ਲੱਗੇ ਹਨ। ਤਕਨੀਕ ਦੇ ਅਸੀਂ ਇੰਨੇ ਜ਼ਿਆਦਾ ਮੋਹਤਾਜ਼ ਹੋ ਗਏ ਹਾਂ ਕਿ ਸਾਡਾ ਰਹਿਣ-ਸਹਿਣ ਤੇ ਜੀਊਣ ਦਾ ਤਰੀਕਾ ਸਭ ਕੁਝ ਬਦਲ ਗਿਆ ਹੈ। ਬਦਲਦੇ ਲਾਈਫ ਸਟਾਈਲ ਦੀ ਵਜ੍ਹਾ ਨਾਲ ਅਣਜਾਣੇ 'ਚ ਹੀ ਅਸੀਂ ਕਈ ਬਿਮਾਰੀਆਂ ਦੀ ਗ੍ਰਿਫ਼ਤ 'ਚ ਆ ਜਾਂਦੇ ਹਨ। ਪਿੰਡਾਂ 'ਚ ਅੱਜ ਵੀ ਪੁਰਾਣੀ ਪਰੰਪਰਾਵਾਂ ਚਲ ਰਹੀ ਹੈ। ਉੱਥੇ ਖਾਣਾ ਪਕਾਉਣ ਤੋਂ ਲੈ ਕੇ ਪਾਣੀ ਪੀਣ ਤੱਕ ਮਿੱਟੀ ਦੇ ਘੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮਿੱਟੀ ਦੇ ਬਰਤਨ 'ਚ ਪਾਣੀ ਵਾਸ਼ਪੀਕਰਨ ਦੇ ਸਿਧਾਂਤ ਦੇ ਮਾਧਿਅਮ ਰਾਹੀਂ ਕੁਦਰਤੀ ਰੂਪ ਨਾਲ ਠੰਢਾ ਕਰਦਾ ਹੈ। ਘੜੇ 'ਚ ਰੱਖੇ ਪਾਣੀ 'ਚ ਜਿੰਨਾ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ ਪਾਣੀ ਉਨ੍ਹਾਂ ਹੀ ਜ਼ਿਆਦਾ ਠੰਢਾ ਹੁੰਦਾ ਹੈ। ਸ਼ਹਿਰਾਂ 'ਚ ਠੰਢਾ ਪਾਣੀ ਪੀਣ ਲਈ ਅਸੀਂ ਲੋਕ ਫਰਿਜ਼ 'ਤੇ ਨਿਰਭਰ ਰਹਿੰਦੇ ਹਾਂ ਪਰ ਤੁਸੀਂ ਜਾਣਦੇ ਹੋ ਕਿ ਫਰਿੱਜ਼ ਦਾ ਠੰਢਾ ਤੁਹਾਡੀ ਇਮਿਊਨਿਟੀ ਕਮਜ਼ੋਰ ਕਰਦਾ ਹੈ। ਆਓ ਜਾਣਦੇ ਹਾਂ ਕਿ ਘੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹਨ।
ਕੋਰੋਨਾ ਕਾਲ 'ਚ ਗਲੇ ਨੂੰ ਠੀਕ ਰੱਖਦਾ ਹੈ ਘੜੇ ਦਾ ਪਾਣੀ
ਗਰਮੀਆਂ 'ਚ ਠੰਢਾ ਪਾਣੀ ਪੀਣ ਦੀ ਤਲਬ ਜ਼ਿਆਦਾ ਹੁੰਦੀ ਹੈ ਤੇ ਅਸੀਂ ਫਰਿੱਜ਼ 'ਚ ਰੱਖਿਆ ਠੰਢਾ ਪਾਣੀ ਪੀਂਦੇ ਰਹਿੰਦੇ ਹਾਂ। ਕੋਰੋਨਾਕਾਲ 'ਚ ਠੰਢਾ ਪਾਣੀ ਸਰਦੀ ਜ਼ੁਕਾਮ ਕਰ ਸਕਦਾ ਹੈ। ਜੋ ਕੋਰੋਨਾ ਨੂੰ ਦਾਵਤ ਦੇਣ ਲਈ ਕਾਫ਼ੀ ਹੈ। ਠੰਢਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਤਾਂ ਤਾਪ ਅਚਾਨਕ ਨਾਲ ਡਿੱਗ ਜਾਂਦਾ ਹੈ ਜਿਸ ਕਾਰਨ ਗਲੇ ਦਾ ਫੜ੍ਹਣਾ ਤੇ ਗਲੇ ਦੀਆਂ ਗ੍ਰੰਥੀਆਂ 'ਚ ਸੂਜ਼ਨ ਆਉਣ ਲੱਗਦੀ ਹੈ।
ਇਮਿਊਨਿਟੀ ਨੂੰ ਵਧਾਉਂਦਾ ਹੈ ਘੜੇ ਦਾ ਪਾਣੀ
ਗਰਮੀ ਤੇਜ਼ ਹੁੰਦੇ ਹੀ ਅਸੀਂ ਲੋਕ ਫਰਿੱਜ਼ ਦਾ ਤੇਜ਼ ਠੰਢਾ ਪਾਣੀ ਪੀਣ ਲੱਗਦੇ ਹਾਂ ਪਰ ਤੁਸੀ ਜਾਣਦੇ ਹੋ ਕਿ ਤੇਜ਼ ਠੰਢਾ ਪਾਣੀ ਤੁਹਾਡੀ ਇਮਿਊਨਿਟੀ ਘਟਾਉਂਦਾ ਹੈ। ਮਿੱਟੀ ਦੇ ਘੜੇ 'ਚ ਪਾਣੀ ਠੰਢਾ ਕਰ ਕੇ ਪੀਣ ਨਾਲ ਇਮਿਊਨ ਸਿਸਟਮ ਵਧੀਆ ਰਹਿੰਦਾ ਹੈ।
ਕਬਜ਼ ਤੋਂ ਨਿਜਾਤ ਦਿਵਾਉਂਦਾ ਹੈ ਘੜੇ ਦਾ ਪਾਣੀ
ਮਟਕੇ ਦਾ ਪਾਣੀ ਬਹੁਤ ਜ਼ਿਆਦਾ ਠੰਢਾ ਨਹੀਂ ਹੁੰਦਾ ਹੈ ਇਸ ਲਈ ਪਾਚਨ ਸ਼ਕਤੀ ਨੂੰ ਵਧੀਆ ਰੱਖਦਾ ਹੈ। ਇਸ ਨੂੰ ਪੀਣ ਨਾਲ ਸੰਤੁਸ਼ਟੀ ਮਿਲਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਢਿੱਡ ਦਰਦ, ਗੈਸ, ਐਸੀਡਿਟੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣਾ ਹੈ।
ਮਿੱਟੀ 'ਚ ਜ਼ਹਿਰੀਲੇ ਪਦਾਰਥ ਸੋਖਣ ਦੀ ਸ਼ਕਤੀ ਹੈ
ਮਿੱਟੀ 'ਚ ਸ਼ੁੱਧੀ ਕਰਨ ਦਾ ਗੁਣ ਮੌਜੂਦ ਹੁੰਦਾ ਹੈ। ਇਹ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਸੌਖ ਲੈਂਦਾ ਹੈ। ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਾਰੇ ਜ਼ਰੂਰੀ ਸੂਖਮ ਪੌਸ਼ਕ ਤੱਤ ਮਿਲਦਾ ਹੈ। ਇਸ 'ਚ ਪਾਣੀ ਸਹੀ ਤਾਪਮਾਨ 'ਤੇ ਰਹਿੰਦਾ ਹੈ, ਨਾ ਜ਼ਿਆਦਾ ਠੰਢਾ ਨਾ ਜ਼ਿਆਦਾ ਗਰਮ।
ਸਰੀਰ ਦਰਦ ਤੋਂ ਰਾਹਤ ਦਿਵਾਉਂਦਾ ਹੈ
ਇਹ ਸਰੀਰ 'ਚ ਦਰਦ ਜਾਂ ਸੂਜਨ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ। ਅਰਥਰਾਈਟਿਸ ਦੀ ਬਿਮਾਰੀ 'ਚ ਇਹ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਅਨੀਮੀਆ ਤੋਂ ਛੁਟਕਾਰਾ ਦਿਵਾਉਂਦਾ ਹੈ
ਅਨੀਮੀਆ ਦੀ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਲਈ ਮਿੱਟੀ ਦੇ ਬਰਤਨ 'ਚ ਰੱਖਿਆ ਪਾਣੀ ਪੀਣਾ ਬੇਹੱਦ ਫ਼ਾਇਦੇਮੰਦ ਹੈ। ਮਿੱਟੀ 'ਚ ਆਇਰਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਅਨੀਮੀਆ ਆਇਰਨ ਦੀ ਘਾਟ ਨਾਲ ਹੋਣ ਵਾਲੀ ਬਿਮਾਰੀ ਹੈ।