Health Tips : ‘ਬਲਗਮ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਕਦੇ ਵੀ ਭੁੱਲ ਕੇ ਨਾ ਖਾਓ ਇਹ ਚੀਜ਼ਾਂ
Wednesday, Jun 02, 2021 - 12:48 PM (IST)
ਜਲੰਧਰ (ਬਿਊਰੋ) - ਕਈ ਵਾਰ ਸਾਡੇ ਸਰੀਰ ਵਿੱਚ ਬਲਗਮ ਜ਼ਿਆਦਾ ਮਾਤਰਾ ਵਿੱਚ ਬਣਨ ਲੱਗਦਾ ਹੈ। ਇਹ ਬਲਗਮ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਦੁਆਰਾ ਬਣਾਇਆ ਜਾਂਦਾ ਹੈ, ਜਿਸ ਨਾਲ ਨੱਕ ਰਾਹੀਂ ਜਾਣ ਵਾਲੇ ਪ੍ਰਦੂਸ਼ਣ ਅਤੇ ਵਿਸ਼ੈਲੇ ਕਣਾਂ ਨੂੰ ਰੋਕਿਆ ਜਾ ਸਕੇ। ਜਦੋਂ ਸਾਡੇ ਸਰੀਰ ਵਿੱਚ ਬਲਗਮ ਦੀ ਮਾਤਰਾ ਵਧ ਜਾਂਦੀ ਹੈ, ਤਾਂ ਨੱਕ ਵਿੱਚ ਭਾਰੀਪਣ ਮਹਿਸੂਸ ਹੋਣ ਲੱਗਦਾ ਹੈ। ਇਸ ਨਾਲ ਖੰਘ ਦੀ ਸਮੱਸਿਆ ਹੋ ਜਾਂਦੀ ਹੈ। ਅੱਖਾਂ ਵਿੱਚੋਂ ਪਾਣੀ ਵੀ ਆ ਸਕਦਾ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਪੈਦਾ ਹੋ ਸਕਦੀ ਹੈ। ਸਰੀਰ ਵਿੱਚ ਜ਼ਿਆਦਾ ਬਲਗਮ ਹੋਣ ਦੇ ਨਾਲ ਸਾਹ ਵਿੱਚੋਂ ਬਦਬੂ ਆ ਸਕਦੀ ਹੈ ਅਤੇ ਸੰਵਾਦ ਵਿੱਚ ਵੀ ਬਦਲਾਅ ਆ ਸਕਦਾ ਹੈ। ਇਹ ਬਲਗਮ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਸਰੀਰ ਵਿੱਚ ਬਣਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਸਰੀਰ ਵਿੱਚ ਬਹੁਤ ਜ਼ਿਆਦਾ ਬਲਗ਼ਮ ਬਣਾਉਣ ਵਾਲੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ, ਜੋ ਤੁਹਾਨੂੰ ਕਦੇ ਨਹੀਂ ਖਾਣੀਆਂ ਚਾਹੀਦੀਆਂ।
ਦੁੱਧ ਨਾਲ ਬਣੀਆਂ ਚੀਜ਼ਾਂ
ਦੁੱਧ ਅਤੇ ਹੋਰ ਡੇਅਰੀ ਪ੍ਰੋਡਕਟ ਵਿਚ ਪਾਏ ਜਾਣ ਵਾਲਾ ਕੈਸੀਨ ਅਤੇ ਲੈਕਟੋਜ਼ ਸਰੀਰ ਵਿੱਚ ਬਲਗਮ ਦੀ ਮਾਤਰਾ ਨੂੰ ਵਧਾ ਸਕਦਾ ਹੈ। ਇਸ ਲਈ ਬਲਗਮ ਦੀ ਸਮੱਸਿਆ ਹੋਣ ’ਤੇ ਮੱਖਣ, ਪਨੀਰ, ਦਹੀਂ ਅਤੇ ਆਈਸਕ੍ਰੀਮ ਜੇਹੀ ਡੇਅਰੀ ਪ੍ਰੋਡਕਟ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਨਾ ਕਰੋ। ਇਸ ਨਾਲ ਬਲਗਮ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਵੇਗੀ ।
ਸੋਇਆ
ਬਲਗਮ ਦੀ ਸਮੱਸਿਆ ਹੋਣ ’ਤੇ ਸੋਇਆ ਦੁੱਧ ਦਾ ਸੇਵਨ ਵੀ ਬਿਲਕੁਲ ਨਾ ਕਰੋ। ਇਸ ਦੇ ਲਈ ਸੋਇਆਬੀਨ ਅਤੇ ਹੋਰ ਸੋਇਆ ਦੀਆਂ ਚੀਜ਼ਾਂ ਜਿਵੇਂ ਟੋਫੂ, ਸੋਇਆ ਨਟਸ, ਸੋਇਆ ਦੁੱਧ ਸਰੀਰ ਵਿੱਚ ਬਲਗਮ ਨੂੰ ਵਧਾ ਦਿੰਦੇ ਹਨ ।
ਮਿਠਾਈ
ਰਿਫਾਈਂਡ ਸ਼ੂਗਰ ਨਾਲ ਭਰੀ ਮਿਠਾਈ ਸਾਡੇ ਨੱਕ ਅਤੇ ਵਾਯੂਮਾਰਗ ਵਿੱਚ ਬਲਗਮ ਨੂੰ ਵਧਾ ਦਿੰਦੀ ਹੈ। ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧਣ ਦੇ ਕਾਰਨ ਨੱਕ ਵਿੱਚ ਭਾਰੀਪਣ ਹੋ ਸਕਦਾ ਹੈ, ਜਿਸ ਕਾਰਨ ਇਨਸਾਨ ਦੀਆਂ ਸਵਾਦ ਕਲੀਆਂ ਪ੍ਰਭਾਵਿਤ ਹੋ ਸਕਦੀਆਂ ਹਨ ।
ਕੈਫੀਨ ਵਾਲੀਆਂ ਚੀਜ਼ਾਂ
ਸਰੀਰ ਵਿੱਚ ਬਲਗਮ ਦੀ ਸਮੱਸਿਆ ਹੋਣ ’ਤੇ ਕੈਫੀਨ ਵਾਲੀਆਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰੋ। ਕੈਫੀਨ ਵਾਲੀਆਂ ਚੀਜ਼ਾਂ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ’ਤੇ ਦੁੱਗਣਾ ਪ੍ਰਭਾਵ ਪਾਉਂਦੀਆਂ ਹਨ। ਬਲਗਮ ਦੀ ਸਮੱਸਿਆ ਦੂਰ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਓ ।
ਨਟ ਅਤੇ ਬੀਜ
ਸਰੀਰ ਦੀਆਂ ਕੋਸ਼ਿਕਾਵਾਂ ਨੂੰ ਬਲਗਮ ਪੈਦਾ ਕਰਨ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਂਦੇ ਹੋ, ਤਾਂ ਇਸ ਨਾਲ ਸਰੀਰ ਵਿੱਚ ਬਲਗਮ ਬਹੁਤ ਜ਼ਿਆਦਾ ਵਧ ਸਕਦੀ ਹੈ। ਇਸ ਲਈ ਨਟਸ ਅਤੇ ਬੀਜ ਦਾ ਸੇਵਨ ਨਾ ਕਰੋ ।