Health Tips: ਮੈਟਾਬੋਲੀਜ਼ਮ ਨੂੰ ਵਧਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ''ਬ੍ਰੋਕਲੀ'' ਸਣੇ ਇਹ ਚੀਜ਼ਾਂ

Wednesday, Mar 23, 2022 - 05:53 PM (IST)

Health Tips: ਮੈਟਾਬੋਲੀਜ਼ਮ ਨੂੰ ਵਧਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ''ਬ੍ਰੋਕਲੀ'' ਸਣੇ ਇਹ ਚੀਜ਼ਾਂ

ਨਵੀਂ ਦਿੱਲੀ- ਲਗਾਤਾਰ ਬੈਠ ਕੇ ਨੌਕਰੀ ਕਰਨ ਕਾਰਨ ਭਾਰ ਵਧਣ ਦੀ ਸਮੱਸਿਆ ਵਧ ਗਈ ਹੈ, ਇਸ ਲਈ ਵਧਦੇ ਭਾਰ ਨੂੰ ਜਲਦੀ ਕੰਟਰੋਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਭਾਰ ਵਧਣ ਤੋਂ ਰੋਕਣ ਲਈ ਮੈਟਾਬੋਲੀਜ਼ਮ ਨੂੰ ਠੀਕ ਕਰਨ ਦੀ ਲੋੜ ਹੈ। ਜਦੋਂ ਤੁਸੀਂ ਸਾਰਾ ਦਿਨ ਬੈਠੇ ਰਹਿੰਦੇ ਹੋ, ਕੋਈ ਸਰੀਰਕ ਗਤੀ ਵਿਧੀ ਨਹੀਂ ਕਰਦੇ, ਤਾਂ ਮੈਟਾਬੋਲੀਜ਼ਮ ਹੌਲੀ ਹੋ ਜਾਂਦਾ ਹੈ, ਜਿਸ ਨਾਲ ਭਾਰ ਵਧਦਾ ਹੈ ਪਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਤੁਸੀਂ ਸਿਰਫ ਆਪਣੀ ਖੁਰਾਕ ਵਿੱਚ ਕੁਝ ਅਜਿਹੇ ਭੋਜਨ ਸ਼ਾਮਲ ਕਰ ਸਕਦੇ ਹੋ, ਜੋ ਮੈਟਾਬੋਲੀਜ਼ਮ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਇਹ ਭੋਜਨ ਮੈਟਾਬੌਲਿਕ ਰੇਟ ਨੂੰ ਵਧਾ ਕੇ ਸਰੀਰ ਦੀ ਚਰਬੀ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਮੈਟਾਬੋਲੀਜ਼ਮ ਬੂਸਟਿੰਗ ਫੂਡਜ਼ ਦੇ ਬਾਰੇ 'ਚ...

PunjabKesari
ਗ੍ਰੀਨ ਟੀ
ਸਟਾਈਲਕ੍ਰੇਸ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਗ੍ਰੀਨ ਟੀ ਪੀਣ ਨਾਲ ਮੈਟਾਬੋਲੀਜ਼ਮ ਨੂੰ ਬੂਸਟ ਕੀਤਾ ਜਾ ਸਕਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਕੈਟੇਚਿਨ ਇੱਕ ਐਂਟੀ-ਆਕਸੀਡੈਂਟ ਹੈ, ਜੋ ਹਾਨੀਕਾਰਕ ਆਕਸੀਜਨ ਰੈਡੀਕਲਸ ਨੂੰ ਖ਼ਤਮ ਕਰਦਾ ਹੈ ਅਤੇ ਸੈੱਲਾਂ, ਡੀ.ਐੱਨ.ਏ ਦੇ ਆਕਸੀਡੈਟਿਵ ਨੁਕਸਾਨ ਨੂੰ ਰੋਕਦਾ ਹੈ। ਗ੍ਰੀਨ ਟੀ ਪੀਣ ਨਾਲ ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸੈੱਲਾਂ ਦੀ ਰੱਖਿਆ ਕਰਦੇ ਹਨ, ਜਿਸ ਨਾਲ ਮੈਟਾਬੋਲੀਜ਼ਮ ਵੀ ਠੀਕ ਹੁੰਦਾ ਹੈ।
ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ
ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਇਸ ਦੇ ਲਈ ਬੀਨਜ਼, ਚਿਕਨ, ਮੱਛੀ, ਮਸ਼ਰੂਮ, ਟੋਫੂ, ਸੋਇਆ, ਦਾਲਾਂ ਆਦਿ ਖਾਓ। ਇਹ ਸਾਰੀਆਂ ਚੀਜ਼ਾਂ ਭੁੱਖ ਨੂੰ ਕੰਟਰੋਲ ਕਰਦੀਆਂ ਹਨ। ਜੰਕ ਫੂਡ ਦਾ ਜ਼ਿਆਦਾ ਸੇਵਨ ਨਾ ਕਰੋ। ਜਦੋਂ ਤੁਸੀਂ ਮਿੱਠੇ, ਨਮਕੀਨ ਜਾਂ ਜੰਕ ਫੂਡ ਦਾ ਸੇਵਨ ਘੱਟ ਕਰਦੇ ਹੋ ਤਾਂ ਸਰੀਰ ਵਿੱਚ ਚਰਬੀ ਜਮ੍ਹਾ ਹੋਣ ਦੀ ਪ੍ਰਕਿਰਿਆ ਵੀ ਘੱਟ ਜਾਂਦੀ ਹੈ। ਇਹ ਸੋਜ ਅਤੇ ਤਣਾਅ ਨੂੰ ਵੀ ਦੂਰ ਕਰਦਾ ਹੈ।

PunjabKesari


ਖੂਬ ਮਿਰਚਾਂ ਖਾਓ
ਤੁਸੀਂ ਯਕੀਨ ਨਹੀਂ ਕਰੋਗੇ ਪਰ ਲਾਲ ਜਾਂ ਹਰੀ ਮਿਰਚ ਮੈਟਾਬੌਲਿਕ ਰੇਟ ਵਧਾਉਂਦੀ ਹੈ, ਭਾਰ ਘਟਾਉਂਦੀ ਹੈ। ਮਿਰਚ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਚਰਬੀ ਪਿਘਲ ਜਾਂਦੀ ਹੈ।
ਬ੍ਰੋਕਲੀ ਨੂੰ ਕਰੋ ਖੁਰਾਕ 'ਚ ਸ਼ਾਮਲ
ਬਹੁਤ ਸਾਰੇ ਲੋਕਾਂ ਨੂੰ ਬ੍ਰੋਕਲੀ ਦਾ ਸਵਾਦ ਪਸੰਦ ਨਹੀਂ ਹੁੰਦਾ ਪਰ ਇਹ ਬਹੁਤ ਹੀ ਸਿਹਤਮੰਦ ਸਬਜ਼ੀ ਹੈ। ਇਸ 'ਚ ਫਾਈਬਰ, ਵਿਟਾਮਿਨ, ਪ੍ਰੋਟੀਨ, ਖਣਿਜ, ਕਈ ਤਰ੍ਹਾਂ ਦੇ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਅਤੇ ਮੈਟਾਬੌਲਿਕ ਸਿੰਡਰੋਮ ਨਾਲ ਲੜਨ 'ਚ ਮਦਦ ਕਰਦੇ ਹਨ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਦੇ ਨਾਲ-ਨਾਲ ਬ੍ਰੋਕਲੀ ਦਾ ਜੂਸ ਅਸਧਾਰਨ ਮੈਟਾਬੋਲੀਜ਼ਮ ਨੂੰ ਬਿਹਤਰ ਬਣਾਉਂਦੀ ਹੈ।


author

Aarti dhillon

Content Editor

Related News