Health Tips: ਫਾਈਬਰ ਨਾਲ ਭਰਪੂਰ ਹੁੰਦੇ ਨੇ ''ਚਿੱਟੇ ਛੋਲੇ'', ਖੁਰਾਕ ''ਚ ਸ਼ਾਮਲ ਕਰਨ ਨਾਲ ਹੋਣਗੇ ਬੇਮਿਸਾਲ ਫਾਇਦੇ

Tuesday, Jun 07, 2022 - 12:38 PM (IST)

Health Tips: ਫਾਈਬਰ ਨਾਲ ਭਰਪੂਰ ਹੁੰਦੇ ਨੇ ''ਚਿੱਟੇ ਛੋਲੇ'', ਖੁਰਾਕ ''ਚ ਸ਼ਾਮਲ ਕਰਨ ਨਾਲ ਹੋਣਗੇ ਬੇਮਿਸਾਲ ਫਾਇਦੇ

ਨਵੀਂ ਦਿੱਲੀ- ਸ਼ਾਕਾਹਾਰੀਆਂ ਲਈ ਛੋਲੇ ਪ੍ਰੋਟੀਨ ਦਾ ਇਕ ਚੰਗਾ ਸਰੋਤ ਹੁੰਦਾ ਹੈ। ਦਾਲਾਂ ਦਾ ਜ਼ਿਕਰ ਕਰਦੇ ਹੀ ਛੋਲਿਆਂ ਦਾ ਨਾਂ ਆਪਣੇ ਆਪ ਆ ਜਾਂਦਾ ਹੈ। ਛੋਲੇ ਅਤੇ ਛੌਲਿਆਂ ਦੀ ਦਾਲ ਨਾ ਹੀ ਕੇਵਲ ਸਰੀਰਕ ਸਿਹਤ ਅਤੇ ਸੌਂਦਰਿਆ ਵਿੱਚ ਲਾਭਕਾਰੀ ਹੁੰਦੀ ਹੈ, ਸਗੋਂ ਅਨੇਕਾਂ ਰੋਗਾਂ ਦੀ ਚਿਕਿਤਸਾ ਕਰਣ ਵਿੱਚ ਵੀ ਸਹਾਇਕ ਹੁੰਦੀ ਹੈ। ਚਿੱਟੇ ਛੋਲੇ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਸਿਹਤ ਲਈ ਕਾਫੀ ਲਾਭਕਾਰੀ ਹੁੰਦੇ ਹਨ। ਪ੍ਰੋਟੀਨ ਸਾਡੇ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ। ਛੋਲਿਆਂ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਚਿੱਟੇ ਛੋਲੇ ਖਾਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਚਿੱਟੇ ਛੋਲੇ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਅਨੀਮੀਆ ਤੋਂ ਬਚਾਅ
ਚਿੱਟੇ ਛੋਲਿਆਂ 'ਚ ਆਇਰਨ ਦਾ ਚੰਗਾ ਸਰੋਤ ਹੁੰਦਾ ਹੈ। ਇਸ ਦੀ ਵਰਤੋਂ ਨਾਲ ਅਨੀਮੀਆ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਡਾਕਟਰ ਬੱਚਿਆਂ 'ਚ ਖੂਨ ਦੀ ਕਮੀ ਹੋਣ 'ਤੇ, ਗਰਭਵਤੀ ਅਤੇ ਬ੍ਰੈਸਟਫੀਡਿੰਗ ਲੇਡੀਜ ਨੂੰ ਛੋਲੇ ਖਾਣ ਦੀ ਸਲਾਹ ਦਿੰਦੇ ਹਨ।
2. ਮੈਗਨੀਜ਼ ਦਾ ਭੰਡਾਰ
ਛੋਲਿਆਂ ਵਿੱਚ ਕਾਪਰ ਅਤੇ ਮੈਗਨੀਜ਼ ਪਾਇਆ ਜਾਂਦਾ ਹੈ, ਜੋ ਖ਼ੂਨ ਦੇ ਲਗਾਤਾਰ ਵਹਾਅ ਵਿੱਚ ਮਦਦ ਕਰਦਾ ਹੈ।  ਇਸ ਨੂੰ ਖਾਣ ਨਾਲ ਸਰੀਰ ਦਾ ਤਾਪਮਾਨ ਠੀਕ ਬਣਿਆ ਰਹਿੰਦਾ ਹੈ। 

PunjabKesari
3. ਭਾਰ ਘੱਟ ਕਰੇ
ਛੋਲਿਆਂ 'ਚ ਫਾਈਬਰ ਦਾ ਪਾਵਰ ਹਾਊਸ ਹੁੰਦਾ ਹੈ। ਇਹ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਨੂੰ ਖਾਣ ਦੇ ਕਾਫੀ ਸਮੇਂ ਬਾਅਦ ਵੀ ਤੁਹਾਡਾ ਐਨਰਜੀ ਲੈਵਲ ਹਾਈ ਰਹਿੰਦਾ ਹੈ ਜਿਸ ਨਾਲ ਤੁਹਾਡਾ ਭਾਰ ਘੱਟਣ ਲੱਗਦਾ ਹੈ।
4. ਕੋਲੈਸਟ੍ਰਾਲ ਘਟਾਏ
ਛੋਲੇ ਸਰੀਰ ਵਿੱਚ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੇ ਹਨ। ਇਹ ਆਂਤੜੀ ਵਿੱਚ ਪਿੱਤ ਦੇ ਨਾਲ ਮਿਲ ਕੇ ਖ਼ੂਨ ਵਿੱਚ ਵਧੇ ਹੋਏ ਕੋਲੈਸਟ੍ਰਾਲ ਦੇ ਘੱਟ ਕਰਨ ਵਿੱਚ ਮਦਦ ਕਰਦੇ ਹਨ। 
5. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਛੋਲੇ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਛੋਲਿਆਂ 'ਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

PunjabKesari
6. ਪਾਚਨ ਸ਼ਕਤੀ ਵਧਾਏ
ਛੋਲੇ ਪਾਚਨ ਅਤੇ ਅੰਤੜੀਆਂ ਨੂੰ ਠੀਕ ਰੱਖ ਕੇ ਪਾਚਨ ਤੰਤਰ 'ਚ ਹੋਣ ਵਾਲੇ ਵਿਕਾਰਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਛੋਲਿਆਂ 'ਚ ਹਾਈ ਪ੍ਰੋਟੀਨ ਅਤੇ ਵਿਟਾਮਿਨ ਅਤੇ ਮਿਨਰਲ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਕਬਜ਼, ਐਸੀਡਿਟੀ ਅਤੇ ਅਪਚ ਆਦਿ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ।
7. ਔਰਤਾਂ 'ਚ ਹਾਰਮੋਨ
ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਈ ਚਿੱਟੇ ਛੋਲੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹ ਫੀਟੋ ਨਿਊਟ੍ਰਿਏਂਟਸ ਦਾ ਬਹੁਤ ਹੀ ਚੰਗਾ ਸਰੋਤ ਹੈ। ਇਹ ਹਾਰਮੋਨਜ਼ ਦੇ ਉਤਾਰ ਚੜਾਅ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਵੀ ਕਾਫੀ ਘੱਟ ਰਹਿੰਦਾ ਹੈ।
8. ਡਾਇਬਿਟੀਜ਼ ਨੂੰ ਕੰਟਰੋਲ ਕਰੋ
ਇਸ 'ਚ ਮੌਜੂਦ ਤੱਤ ਡਾਇਬਿਟੀਜ਼ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਚਿੱਟੇ ਛੋਲਿਆਂ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। 
 


author

Aarti dhillon

Content Editor

Related News