Health Tips: ਰਾਤ ਨੂੰ ਭੁੱਲ ਕੇ ਨਾ ਕਰੋ ‘ਚਾਕਲੇਟ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

05/25/2022 5:30:40 PM

ਨਵੀਂ ਦਿੱਲੀ- ਆਯੁਰਵੈਦ ਅਨੁਸਾਰ ਰਾਤ ਦੇ ਸਮੇਂ ਅਵੱਤ, ਪਿੱਟ, ਕਫ਼ ਨੂੰ ਧਿਆਨ 'ਚ ਰੱਖਦੇ ਹੋਏ ਹੀ ਭੋਜਨ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸੇਵਨ ਰਾਤ ਦੇ ਸਮੇਂ ਨਹੀਂ ਕਰਨਾ ਚਾਹੀਦਾ। ਰਾਤ ਦੇ ਸਮੇਂ ਖਾਣ ਵਾਲੀਆਂ ਚੀਜ਼ਾਂ ਸਿਰਫ ਢਿੱਡ ਨੂੰ ਹੀ ਨਹੀਂ ਸਗੋਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਦਰਅਸਲ ਆਯੁਰਵੈਦ ਅਨੁਸਾਰ ਕਈ ਚੀਜ਼ਾਂ ਹਨ, ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਤ ਦੇ ਸਮੇਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜੋ ਸਾਡੀ ਸਿਹਤ ਲਈ ਭਾਰੀ ਹੋ ਸਕਦੀਆਂ ਹਨ ...
ਆਯੁਰਵੈਦ ਮੁਤਾਬਕ ਹਰੇਕ ਵਿਅਕਤੀ ਨੂੰ ਆਪਣੇ ਭੋਜਨ 'ਚ ਮਿੱਠਾ, ਨਮਕੀਨ, ਖੱਟਾ, ਤਿੱਖਾ ਅਤੇ ਕਸੈਲਾ ਸੁਆਦ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਸਰੀਰ ’ਚ ਪੋਸ਼ਕ ਤੱਤਾਂ ਦਾ ਸੰਤੁਲਨ ਰਹਿੰਦਾ ਹੈ। 
ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ
ਦਹੀਂ

ਆਯੂਰਵੈਦ ਮੁਤਾਬਕ ਰਾਤ ਦੇ ਖਾਣੇ ਨਾਲ ਦਹੀਂ ਖਾਣਾ ਚੰਗਾ ਨਹੀਂ ਹੁੰਦਾ, ਕਿਉਂਕਿ ਇਸ ਨਾਲ ਕਫ (ਬਲਗਮ) ਬਣਦਾ ਹੈ। ਇਸ ਦੀ ਥਾਂ ਤੁਸੀਂ ਲੱਸੀ ਲੈ ਲਓ। ਇਸ 'ਚ ਮਿਠਾਸ ਅਤੇ ਖੱਟਾਸ ਦੋਵੇਂ ਹੁੰਦੀਆਂ ਹਨ, ਜੋ ਸਰੀਰ ਲਈ ਠੀਕ ਨਹੀਂ। ਆਯੁਰਵੈਦ ਦੇ ਹਿਸਾਬ ਨਾਲ ਅਜਿਹਾ ਕਰਨ ਨਾਲ ਬਲਗਮ ਦੀ ਸਮੱਸਿਆ ਵੱਧਦੀ ਹੈ। ਇਸ ਨਾਲ ਗਲੇ ’ਚ ਖਰਾਸ਼ ਵੀ ਹੋ ਸਕਦੀ ਹੈ।

PunjabKesari
ਦੁੱਧ
ਜੇਕਰ ਤੁਹਾਨੂੰ ਰਾਤ ਦੇ ਸਮੇਂ ਦੁੱਧ ਪੀਣ ਦੀ ਆਦਤ ਹੈ ਤਾਂ ਤੁਸੀਂ ਉਸ ’ਚ ਥੋੜਾ ਜਿਹਾ ਬਦਲਾਅ ਲੈ ਆਓ। ਰਾਤ ਦੇ ਸਮੇਂ ਘੱਟ ਫੈਟ ਵਾਲਾ ਅਤੇ ਗਾਂ ਦਾ ਦੁੱਧ ਪੀਓ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋਂ ਕਿ ਰਾਤ ਦੇ ਸਮੇਂ ਠੰਡੇ ਦੀ ਥਾਂ ਗਰਮ ਦੁੱਧ ਦਾ ਸੇਵਨ ਕਰੋ। ਗਰਮ ਦੁੱਧ ਸਰੀਰ ’ਚ ਜਲਦੀ ਪਚ ਜਾਂਦਾ ਹੈ। 
ਪ੍ਰੋਟੀਨ ਵਾਲੀਆਂ ਚੀਜ਼ਾਂ ਤੋਂ ਰਹੋ ਦੂਰ
ਰਾਤ ਦੇ ਭੋਜਨ ’ਚ ਪ੍ਰੋਟੀਨ ਭਰਪੂਰ ਚੀਜ਼ਾਂ ਦਾਲ, ਹਰੀ ਸਬਜ਼ੀਆਂ, ਕੜੀ ਪੱਤਾ ਅਤੇ ਫਲ ਕਦੇ ਨਾ ਖਾਓ। ਇਸ ਨਾਲ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨਾ ਵੀ ਚਾਹੁੰਦੇ ਹੋ ਤਾਂ ਘੱਟ ਖਾਓ, ਤਾਂਕਿ ਕੋਈ ਨੁਕਸਾਨ ਨਾ ਹੋ ਸਕੇ।

PunjabKesari
ਤਿੱਖਾ ਭੋਜਨ
ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਢਿੱਡ 'ਚ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖ਼ਰਾਬ ਹੋਵੇਗੀ ਅਤੇ ਸਿਹਤ 'ਤੇ ਅਸਰ ਪਵੇਗਾ।
ਚਾਕਲੇਟ
ਕਿਹਾ ਜਾਂਦਾ ਹੈ ਕਿ ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹੋ।
ਫਾਸਟ ਫੂਡ
ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧਦਾ ਹੈ। ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਜਲਦੀ ਹਜ਼ਮ ਵੀ ਨਹੀਂ ਹੁੰਦਾ।

PunjabKesari


Aarti dhillon

Content Editor

Related News