Health Tips: ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਚਬਾਉਣ ਨਾਲ ਹੋਣਗੇ ਸਰੀਰ ਨੂੰ ਬੇਮਿਸਾਲ ਫ਼ਾਇਦੇ
Thursday, Apr 20, 2023 - 04:26 PM (IST)
ਨਵੀਂ ਦਿੱਲੀ- ਹਰ ਕਿਸੇ ਨੂੰ ਆਪਣੇ ਘਰ 'ਚ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਘਰ 'ਚ ਪੁਦੀਨਾ ਲਗਾ ਕੇ ਤੁਸੀਂ ਲੋੜ ਪੈਣ 'ਤੇ ਇਸ ਦੀ ਆਰਾਮ ਨਾਲ ਵਰਤੋਂ ਕਰ ਸਕਦੇ ਹੋ। ਦਰਅਸਲ ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਇਹ ਨਾ ਸਿਰਫ਼ ਹੀਲਿੰਗ ਗੁਣਾਂ ਨਾਲ ਭਰਪੂਰ ਹਨ ਸਗੋਂ ਜੀਵਨਸ਼ੈਲੀ ਨਾਲ ਸਬੰਧਤ ਕਈ ਬੀਮਾਰੀਆਂ ਨੂੰ ਰੋਕਣ 'ਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਪੁਦੀਨੇ ਦੀਆਂ ਪੱਤੀਆਂ ਚਬਾਉਣ ਦੇ ਕਈ ਫ਼ਾਇਦੇ ਹਨ। ਤੁਹਾਨੂੰ ਦੱਸਦੇ ਹਾਂ ਕਿਵੇਂ?
ਇਹ ਵੀ ਪੜ੍ਹੋ- ਪੈਟਰੋਲੀਅਮ ਕਰੂਡ ’ਤੇ 6,400 ਰੁਪਏ ਪ੍ਰਤੀ ਟਨ ’ਤੇ ਵਧਿਆ ਟੈਕਸ
ਜਾਣੋ ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਚਬਾਉਣ ਦੇ ਫ਼ਾਇਦੇ
1. ਢਿੱਡ 'ਚ ਕੀੜੇ ਨਹੀਂ ਹੋਣਗੇ
ਪੁਦੀਨੇ ਦੀਆਂ ਪੱਤੀਆਂ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਢਿੱਡ 'ਚ ਕੀੜੇ ਹੋਣ ਦੀ ਸਥਿਤੀ 'ਚ ਲਾਭਦਾਇਕ ਹੋ ਸਕਦੇ ਹਨ। ਜਦੋਂ ਅਸੀਂ ਨਿਯਮਿਤ ਤੌਰ 'ਤੇ ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਂਦੇ ਹਾਂ ਤਾਂ ਇਸ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ। ਇਸ ਨਾਲ ਮਤਲੀ, ਉਲਟੀ ਅਤੇ ਢਿੱਡ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
2. ਐਸੀਡਿਟੀ ਨਹੀਂ ਹੋਵੇਗੀ
ਐਸੀਡਿਟੀ 'ਚ ਸਵੇਰੇ ਖਾਲੀ ਢਿੱਡ ਪੁਦੀਨੇ ਦੀਆਂ ਪੱਤੀਆਂ ਚਬਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਦੀਆਂ ਕੂਲਿੰਗ ਵਿਸ਼ੇਸ਼ਤਾਵਾਂ ਅਤੇ ਕੁਝ ਐਂਟੀਆਕਸੀਡੈਂਟ ਢਿੱਡ ਦੇ ਪੀ.ਐੱਚ ਨੂੰ ਸੰਤੁਲਿਤ ਕਰਨ ਅਤੇ ਐਸਿਡਿਕ ਦੇ ਰਸ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਸ ਨਾਲ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
3. ਮੂੰਹ 'ਚ ਛਾਲੇ ਨਹੀਂ ਹੋਣਗੇ
ਮੂੰਹ 'ਚ ਛਾਲੇ ਅਕਸਰ ਢਿੱਡ 'ਚ ਵਧਦੀ ਗਰਮੀ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਫੂਡ ਇਨਫੈਕਸ਼ਨ ਜਾਂ ਓਰਲ ਇਨਫੈਕਸ਼ਨ ਕਾਰਨ ਵੀ ਇਹ ਸਮੱਸਿਆ ਪਰੇਸ਼ਾਨ ਕਰਦੀ ਹੈ। ਅਜਿਹੇ 'ਚ ਪੁਦੀਨੇ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਇਸ ਦਾ ਐਂਟੀਬੈਕਟੀਰੀਅਲ ਗੁਣ ਮੂੰਹ ਦੇ ਛਾਲਿਆਂ ਨੂੰ ਘੱਟ ਕਰਦਾ ਹੈ, ਢਿੱਡ ਨੂੰ ਠੰਡਾ ਕਰਦਾ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਦਾ ਹੈ।
4. ਚਮਕਦਾਰ ਚਮੜੀ ਪਾਉਣ 'ਚ ਮਿਲੇਗੀ ਮਦਦ
ਚਮਕਦਾਰ ਚਮੜੀ ਲਈ ਪੁਦੀਨੇ ਦੀਆਂ ਪੱਤੀਆਂ ਖਾਣ ਨਾਲ ਫ਼ਾਇਦਾ ਹੁੰਦਾ ਹੈ। ਦਰਅਸਲ, ਇਹ ਖੂਨ ਨੂੰ ਸਾਫ਼ ਕਰਨ ਅਤੇ ਖੂਨ ਸੰਚਾਰ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਹੈ। ਇਸ ਦੇ ਨਾਲ ਹੀ ਇਹ ਚਮਕਦਾਰ ਚਮੜੀ ਪਾਉਣ 'ਚ ਵੀ ਮਦਦ ਕਰਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।