Health Tips: ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਸਾਹ ਫੁੱਲਣ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਨਾ ਕਰੋ ਨਜ਼ਰਅੰਦਾਜ਼

Saturday, Sep 11, 2021 - 01:54 PM (IST)

ਜਲੰਧਰ (ਬਿਊਰੋ) - ਅੱਜਕੱਲ੍ਹ ਕੈਂਸਰ ਦੀ ਬੀਮਾਰੀ ਬਹੁਤ ਵਧ ਗਈ ਹੈ। ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ। ਸਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੁੰਦਾ ਹੈ, ਉਸ ਨੂੰ ਉਸ ਨਾਮ ਦੇ ਕੈਂਸਰ ਤੋਂ ਜਾਣਿਆ ਜਾਂਦਾ ਹੈ। ਜਿਵੇਂ ਮੂੰਹ ਵਿੱਚ ਹੋਣ ਵਾਲੀ ਕੈਂਸਰ ਨੂੰ ਮੂੰਹ ਦਾ ਕੈਂਸਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚਮੜੀ ਦਾ ਕੈਂਸਰ, ਲੀਵਰ ਦਾ ਕੈਂਸਰ, ਖ਼ੂਨ ਦਾ ਕੈਂਸਰ। ਅੱਜਕੱਲ੍ਹ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ, ਜੋ ਬਹੁਤ ਗੰਭੀਰ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ। ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਕਈ ਤਰ੍ਹਾਂ ਦੇ ਲੱਛਣ ਵਿਖਾਈ ਦਿੰਦੇ ਹਨ, ਜਿਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ। ਜੇਕਰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ, ਤਾਂ ਇਸ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਵਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ... 

ਭੁੱਖ ਘੱਟ ਲੱਗਣਾ
ਭੁੱਖ ਘੱਟ ਲੱਗਣ ਦੀ ਸਮੱਸਿਆ ਸਾਡੇ ਪਾਚਨ ਤੰਤਰ ਨਾਲ ਜੁੜੀ ਹੁੰਦੀ ਹੈ। ਇਹ ਪਾਚਣ ਕਿਰਿਆ ਖਰਾਬ ਹੋਣਾ ਇਕ ਆਮ ਸਮੱਸਿਆ ਹੈ। ਜਦੋਂ ਸਾਡੀ ਪਾਚਣ ਕਿਰਿਆ ਖ਼ਰਾਬ ਹੁੰਦੀ ਹੈ ਤਾਂ ਇਹ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ। ਜੇਕਰ ਤੁਹਾਨੂੰ ਇਹ ਸਮੱਸਿਆ ਲੰਬੇ ਸਮੇਂ ਤਕ ਰਹਿੰਦੀ ਹੈ ਅਤੇ ਕਈ ਦਿਨਾਂ ਤਕ ਭੁੱਖ ਘੱਟ ਲੱਗਦੀ ਹੈ, ਤਾਂ ਤੁਸੀਂ ਡਾਕਟਰ ਤੋਂ ਟੈਸਟ ਕਰਵਾਓ, ਕਿਉਂਕਿ ਇਹ ਢਿੱਡ ਦੇ ਕੈਂਸਰ ਦਾ ਸ਼ੁਰੂਆਤੀ ਲੱਛਣ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਪੈਰਾਂ ’ਤੋਂ ਸੇਕ ਨਿਕਲਣ ’ਤੇ ‘ਹਲਦੀ ਵਾਲਾ ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗੀ ਰਾਹਤ

ਲੰਬੇ ਸਮੇਂ ਤਕ ਸਰਦੀ ਜ਼ੁਕਾਮ ਰਹਿਣਾ
ਮੌਸਮ ਦੇ ਬਦਲਾਅ ਦੇ ਕਾਰਨ ਸਰਦੀ ਜ਼ੁਕਾਮ ਹੋਣਾ ਇਕ ਆਮ ਸਮੱਸਿਆ ਹੈ। ਇਹ ਸਰਦੀ ਜ਼ੁਕਾਮ ਦਵਾਈ ਦੇ ਨਾਲ ਠੀਕ ਹੋ ਜਾਂਦਾ ਹੈ ਪਰ ਜੇਕਰ ਇਹ ਸਰਦੀ ਜ਼ੁਕਾਮ ਦਵਾਈ ਦੇ ਨਾਲ ਠੀਕ ਨਹੀਂ ਹੋ ਰਿਹਾ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ, ਤਾਂ ਇਹ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ ।

ਸੱਟ ਠੀਕ ਨਾ ਹੋਣੀ
ਜਦੋਂ ਸਾਡੇ ਸਰੀਰ ਵਿੱਚ ਕਿਸੇ ਵੀ ਕਾਰਨ ਸੱਟ ਲੱਗ ਜਾਂਦੀ ਹੈ, ਤਾਂ ਉਸ ਦਾ ਜ਼ਖ਼ਮ ਕੁਝ ਦਿਨਾਂ ਵਿਚ ਠੀਕ ਹੋ ਜਾਂਦਾ ਹੈ। ਜੇਕਰ ਇਹ ਜ਼ਖ਼ਮ ਜਲਦੀ ਠੀਕ ਨਹੀਂ ਹੁੰਦਾ, ਤਾਂ ਇਹ ਵੀ ਕੈਂਸਰ ਦਾ ਲੱਛਣ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health:ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹੋਵੇਗਾ ਫ਼ਾਇਦਾ

ਲਗਾਤਾਰ ਸਾਹ ਫੁੱਲਣਾ
ਜ਼ਿਆਦਾਤਰ ਜਦੋਂ ਅਸੀਂ ਤੇ ਚੱਲਦੇ ਹਾਂ, ਜਾਂ ਫਿਰ ਦੌੜਦੇ ਹਾਂ ਤਾਂ ਸਾਡਾ ਸਾਹ ਫੁੱਲਣ ਲੱਗਦਾ ਹੈ। ਬਹੁਤ ਸਾਰੇ ਲੋਕਾਂ ਨੂੰ ਬਿਨਾਂ ਕੰਮ ਕੀਤੇ ਸਾਹ ਫੁੱਲਣ ਦੀ ਸਮੱਸਿਆ ਹੋਣ ਲੱਗਦੀ ਹੈ। ਇਹ ਸਾਹ ਫੁੱਲਣਾ ਵੀ ਸਿਹਤ ਲਈ ਚੰਗਾ ਸੰਕੇਤ ਨਹੀਂ ਹੁੰਦਾ, ਕਿਉਂਕਿ ਇਹ ਫੇਫੜਿਆਂ ਦੇ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੈ। ਕਈ ਵਾਰ ਸਾਹ ਫੁੱਲਣਾ ਕੋਲੈਸਟ੍ਰੋਲ ਵਧਣ ਤੇ ਦਿਲ ਦੀਆਂ ਸਮੱਸਿਆਵਾਂ ਕਾਰਨ ਹੋ ਸਕਦਾ ਹੈ । ਇਸ ਲਈ ਸਾਹ ਫੁੱਲਣ ਦੀ ਸਮੱਸਿਆ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ।

ਲਗਾਤਾਰ ਖੂਨ ਆਉਣਾ
ਜੇਕਰ ਤੁਹਾਨੂੰ ਮੱਲ ਅਤੇ ਪਿਸ਼ਾਬ ਰਾਹੀਂ ਲਗਾਤਾਰ ਖੂਨ ਦੀ ਸਮੱਸਿਆ ਹੋ ਰਹੀ ਹੈ। ਇਸ ਤੋਂ ਇਲਾਵਾ ਖੰਘ ਵਿਚ ਖੂਨ ਆਉਣਾ ਵੀ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਤੋਂ ਟੈਸਟ ਕਰਵਾਓ ।

ਪੜ੍ਹੋ ਇਹ ਵੀ ਖ਼ਬਰ - Health Tips: ਹੱਥਾਂ-ਪੈਰਾਂ ਦੇ ਨਹੁੰ ਸੁੱਕ ਰਹੇ ਹਨ ਤਾਂ ‘ਐਲੋਵੇਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਦੂਰ ਹੋਵੇਗੀ ਇਨਫੈਕਸ਼ਨ 


rajwinder kaur

Content Editor

Related News