Health Tips: ਐਲਰਜੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਚੀਜ਼ਾਂ ਨੂੰ ਖਾਣ ’ਤੇ ਮਿਲੇਗੀ ਰਾਹਤ

05/20/2022 1:23:18 PM

ਜਲੰਧਰ - ਐਲਰਜੀ ਇਕ ਅਜਿਹੀ ਸਮੱਸਿਆ ਹੈ, ਜੋ ਕਿਸੇ ਨੂੰ ਕਦੇ ਵੀ ਹੋ ਸਕਦੀ ਹੈ। ਦੁਨੀਆਂ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਖਾਣ ਵਾਲੀ ਚੀਜ਼ ਤੋਂ ਅਲਰਜੀ ਹੋਵੇਗੀ। ਇਸ ਤੋਂ ਬੱਚਣ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਐਲਰਜੀ ਆਮਤੌਰ ‘ਚ ਨੱਕ, ਗਲੇ, ਕੰਨ, ਫੇਫੜੇ ਅਤੇ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਦੁੱਧ, ਦਹੀਂ, ਲੱਸੀ ਅਤੇ ਪਨੀਰ ਤੋਂ ਅਲਰਜੀ ਹੁੰਦੀ ਹੋਵੇਗੀ। ਐਲਰਜੀ ਹੋਣ ‘ਤੇ ਨੱਕ ਵਹਿਣਾ, ਚਮੜੀ ‘ਤੇ ਖਾਰਸ਼, ਅੱਖਾਂ ‘ਚੋਂ ਪਾਣੀ ਨਿਕਲਣਾ, ਚਮੜੀ ‘ਤੇ ਰੈਸ਼ਜ ਪੈਣਾ, ਸਾਹ ਲੈਣ ‘ਚ ਦਿੱਕਤ ਆਉਣਾ, ਸੋਜ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਐਲਰਜੀ ਦਾ ਇਲਾਜ ਕੁਝ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ ਪਰ ਅਸੀਂ ਤੁਹਾਨੂੰ ਅੱਜ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਐਲਰਜੀ ਨੂੰ ਘੱਟ ਕੀਤਾ ਜਾ ਸਕਦਾ ਹੈ.....

1. ਕੀਵੀ
ਕੀਵੀ ‘ਚ ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਜੋ ਐਲਰਜੀ ਨੂੰ ਰੋਕਣ ‘ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਐਲਰਜੀ ਨੂੰ ਘੱਟ ਕਰਨ ਲਈ ਤੁਸੀਂ ਕੀਵੀ ਦੀ ਥਾਂ ਸੰਤਰੇ ਅਤੇ ਮੋਸਮੀ ਵੀ ਖਾ ਸਕਦੇ ਹੋ।

2. ਅਨਾਨਾਸ
ਅਨਾਨਾਸ ‘ਚ ਬਰੋਮੇਲੇਨ ਨਾਮਕ ਐਂਜਾਇਮ ਹੁੰਦਾ ਹੈ, ਜੋ ਦਮੇ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਸੀਂ ਚਮੜੀ ਦੇ ਕਈ ਰੋਗਾਂ ਤੋਂ ਰਾਹਤ ਪਾ ਸਕਦੇ ਹੋ।

3. ਸੇਬ
ਰੋਜ਼ਾਨਾ 1 ਸੇਬ ਖਾਣ ਨਾਲ ਤੁਹਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਡਾਕਟਰਾਂ ਦਾ ਕਹਿਣਾ ਕਿ ਜਿਹੜਾ ਵਿਅਕਤੀ ਰੋਜ਼ਾਨਾ ਸਵੇਰੇ ਇੱਕ ਸੇਬ ਦਾ ਸੇਵਨ ਕਰਦਾ ਹੈ ਉਹ ਆਪਣੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦਾ ਹੈ। ਸੇਬ ਦੇ ਛਿਲਕੇ ‘ਚ ਕੇਰਸੇਟਿਨ ਪਾਇਆ ਜਾਂਦਾ ਹੈ, ਜੋ ਐਂਟੀਆਕਸੀਡੈਂਟ ਨਾਲ ਭਰਪੂਰ ਹੈ। ਐਲਰਜੀ ਨੂੰ ਘੱਟ ਕਰਨ ਲਈ ਤੁਸੀਂ ਸੇਬ ਦਾ ਜੂਸ ਵੀ ਪੀ ਸਕਦੇ ਹੋ।

4. ਐਲੋਵੇਰਾ
ਚਮੜੀ ਦੀ ਐਲਰਜੀ ਦਾ ਘਰੇਲੂ ਇਲਾਜ ਕਰਨ ਲਈ ਐਲੋਵੇਰਾ ਜੈੱਲ ‘ਚ ਕੱਚੇ ਅੰਬ ਦਾ ਪਲਪ ਮਿਲਾ ਕੇ ਲਗਾਓ। ਇਸ ਪਲਪ ਨੂੰ ਲਗਾਉਣ ਨਾਲ ਸਕਿਨ ਦੀ ਜਲਨ, ਖਾਰਿਸ਼ ਤੇ ਸੋਜ ਘੱਟ ਹੋਵੇਗੀ।

5. ਕਪੂਰ ਤੇ ਨਾਰੀਅਲ ਤੇਲ
ਕਪੂਰ ਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਲਗਾਉਣ ਨਾਲ ਚਮੜੀ ਦੀ ਐਲਰਜੀ ਤੋਂ ਰਾਹਤ ਮਿਲਦੀ ਹੈ। ਦਿਨ ‘ਚ ਘੱਟ ਤੋਂ ਘੱਟ 2 ਵਾਰ ਇਸ ਮਿਸ਼ਰਣ ਨੂੰ ਲਗਾਉਣ ਨਾਲ ਤੁਹਾਡੀ ਐਲਰਜੀ ਦੀ ਸਮੱਸਿਆ ਦੂਰ ਹੋ ਜਾਵੇਗੀ।

6. ਸ਼ਹਿਦ
ਚਮੜੀ ਨਾਲ ਸਬੰਧਿਤ ਕਿਸੇ ਵੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਸ਼ਹਿਦ ਦਾ ਇਸਤੇਮਾਲ ਕਰੋ। ਦਿਨ ‘ਚ 2 ਤੋਂ 3 ਵਾਰ ਸ਼ਹਿਦ ਦਾ ਇਸਤੇਮਾਲ ਕਰਨ ਨਾਲ ਚਮੜੀ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।

7. ਹਲਦੀ
ਐਲਰਜੀ ਤੋਂ ਬਚਣ ਲਈ ਹਲਦੀ ਸਭ ਤੋਂ ਦਮਦਾਰ ਹੈ। ਹਲਦੀ ‘ਚ ਤਾਕਤਵਰ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਐਲਰਜੀ ਨਾਲ ਲੜਣ ‘ਚ ਮਦਦ ਕਰਦੇ ਹਨ। ਇਕ ਗਲਾਸ ਗਰਮ ਦੁੱਧ ‘ਚ ਇਕ ਚਮਚ ਹਲਦੀ ਮਿਲਾ ਕੇ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਹਲਦੀ ਦੀ ਵਰਤੋਂ ਖਾਣਾ ਬਣਾਉਣ ਦੌਰਾਨ ਵੀ ਕਰ ਸਕਦੇ ਹੋ।

8. ਨਿੰਬੂ
ਇਮਊਨ ਸਿਸਟਮ ਨੂੰ ਵਧਾਉਣ ਲਈ ਨਿੰਬੂ ਐਲਰਜੀ ਤੋਂ ਦੂਰ ਰੱਖਣ ‘ਚ ਮਦਦਗਾਰ ਸਾਬਤ ਹੁੰਦਾ ਹੈ। ਨਿੰਬੂ ‘ਚ ਭਾਰੀ ਮਾਤਰਾ ‘ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਐਲਰਜੀ ਤੋਂ ਬਚਣ ਲਈ ਰੋਜ਼ਾਨਾ ਨਿੰਬੂ ਪਾਣੀ ਪੀਣਾ ਸ਼ੁਰੂ ਕਰ ਦਿਓ। ਤੁਸੀਂ ਸਲਾਦ ਜਾਂ ਜੂਸ ਦੇ ਨਾਲ ਵੀ ਨਿੰਬੂ ਮਿਲਾ ਕੇ ਲੈ ਸਕਦੇ ਹੋ।

9. ਗ੍ਰੀਨ ਟੀ
ਜਿਨ੍ਹਾਂ ਲੋਕਾਂ ਨੂੰ ਐਲਰਜੀ ਬਹੁਤ ਜਲਦੀ ਹੋ ਜਾਂਦੀ ਹੈ ਉਨ੍ਹਾਂ ਨੂੰ ਗ੍ਰੀਨ-ਟੀ ਪੀਣੀ ਚਾਹੀਦੀ ਹੈ। ਗ੍ਰੀਨ-ਟੀ ਪੀਣ ਨਾਲ ਨਾ ਸਿਰਫ ਇਮਊਨ ਸਿਸਟਮ ਮਜ਼ਬੂਤ ਹੋਵੇਗਾ ਸਗੋਂ ਐਲਰਜੀ ਤੋਂ ਬਚਣ ‘ਚ ਵੀ ਮਦਦ ਮਿਲੇਗੀ।


rajwinder kaur

Content Editor

Related News