Health Tips: ਅੱਖਾਂ ਲਈ ਲਾਹੇਵੰਦ ਹਨ ''ਹਰੀਆਂ ਫਲੀਆਂ'', ਖਾਣ ਨਾਲ ਹੋਣਗੇ ਹੋਰ ਵੀ ਲਾਭ

Tuesday, Jul 12, 2022 - 05:41 PM (IST)

ਨਵੀਂ ਦਿੱਲੀ—ਹਰੀ ਬੀਨਸ ਜਿਸ ਨੂੰ ਹਰੀਆਂ ਫਲੀਆਂ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਦੇ ਪੋਸ਼ਟਿਕ ਤੱਤਾਂ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ। ਹਰੀਆਂ ਫਲੀਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਸੀ, ਕੇ ਅਤੇ ਬੀ6 ਮੌਜੂਦ ਹੁੰਦਾ ਹੈ। ਇਹ ਫਾਲਿਕ ਐਸਿਡ ਦਾ ਵੀ ਚੰਗਾ ਸਰੋਤ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਸਿਲੀਕਾਨ, ਆਇਰਨ, ਮੈਗਨੀਜ, ਬੀਟਾ ਕੈਰੋਟੀਨ, ਪ੍ਰੋਟੀਨ, ਪੋਟਾਸ਼ੀਅਮ ਅਤੇ ਕਾਪਰ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਭਾਰ ਘੱਟ ਕਰਨ 'ਚ ਬਹੁਤ ਹੀ ਫਾਇਦੇਮੰਦ ਹੈ। ਇਹ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਆਸਾਨੀ ਨਾਲ ਕਿਤੇ ਵੀ ਉਗਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਹਰੀਆਂ ਫਲੀਆਂ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਸ਼ੂਗਰ ਨੂੰ ਕੰਟਰੋਲ ਕਰੇ
ਹਰੀਆਂ ਫਲੀਆਂ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸ਼ੂਗਰ ਨੂੰ ਵਧਣ ਤੋਂ ਰੋਕਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ। ਸ਼ੂਗਰ ਦੇ ਮਰੀਜਾਂ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ।

PunjabKesari
2. ਹੱਡੀਆਂ ਨੂੰ ਮਜ਼ਬੂਤ ਕਰੇ
ਹਰੀਆਂ ਫਲੀਆਂ 'ਚ ਕੈਲਸ਼ੀਅਮ ਵੀ ਮੌਜੂਦ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਏ, ਕੇ ਅਤੇ ਸਿਲੀਕਾਨ ਵੀ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਦੀ ਘਾਟ ਹੋਣ 'ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
3. ਅੱਖਾਂ ਲਈ ਫਾਇਦੇਮੰਦ
ਹਰੀਆਂ ਫਲੀਆਂ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਬਹੁਤ ਹੀ ਫਾਇਦੇਮੰਦ ਹੁੰਦੀਆਂ ਹੈ। ਇਸ 'ਚ ਮੌਜੂਦ ਕੈਰੋਟੀਨਾਈਡਸ ਅੱਖਾਂ ਦੇ ਅੰਦਰੂਨੀ ਹਿੱਸਿਆ ਦੇ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ।
4. ਕੈਂਸਰ ਤੋਂ ਬਚਾਅ
ਹਰੀਆਂ ਫਲੀਆਂ ਦੀ ਵਰਤੋਂ ਨਾਲ ਕੈਂਸਰ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਇਸ ਲਈ ਕੈਂਸਰ ਦੇ ਮਰੀਜ਼ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari
5. ਦਿਲ ਨੂੰ ਸਿਹਤਮੰਦ ਰੱਖੇ
ਹਰੀਆਂ ਫਲੀਆਂ 'ਚ ਮੌਜੂਦ ਫਲੇਵੇਨਾਈਡਸ ਦਿਲ ਨਾਲ ਜੁੜੀਆਂ ਬੀਮਾਰੀਆਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਨਾਲ ਹੀ ਇਹ ਖੂਨ ਦੇ ਥੱਕੇ ਵੀ ਨਹੀਂ ਜੰਮਣ ਦਿੰਦਾ।
6. ਢਿੱਡ ਨੂੰ ਰੱਖੇ ਸਿਹਤਮੰਦ
ਹਰੀਆਂ ਫਲੀਆਂ ਦੀ ਨਿਯਮਿਤ ਵਰਤੋਂ ਨਾਲ ਢਿੱਡ ਸਿਹਤਮੰਦ ਰਹਿੰਦਾ ਹੈ। ਇਸ ਤੋਂ ਇਲਾਵਾ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਗੈਸ, ਕਬਜ਼ ਅਤੇ ਮਰੋੜ ਦੀ ਪ੍ਰੇਸ਼ਾਨੀ ਵੀ ਨਹੀਂ ਹੁੰਦੀ।


Aarti dhillon

Content Editor

Related News