Health Tips: ਜਾਣੋ ਕਿਉਂ ਨੀਲੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਪੈਰਾਂ ਦੀਆਂ ਨਸਾਂ? ਅਪਣਾਓ ਐਲੋਵੇਰਾ ਦਾ ਇਹ ਨੁਸਖ਼ਾ
Thursday, Jul 22, 2021 - 12:55 PM (IST)
ਜਲੰਧਰ (ਬਿਊਰੋ) - ਵੈਰੀਕੋਜ਼ ਵੇਨਸ ਪੈਰਾਂ ਦੀਆਂ ਨਸਾਂ ਵਿੱਚ ਸੋਜ ਨੂੰ ਕਹਿੰਦੇ ਹਨ। ਵੈਰੀਕੋਜ਼ ਵੇਨਸ ਇੱਕ ਖ਼ਤਰਨਾਕ ਬੀਮਾਰੀ ਹੈ। ਇਸ ਬੀਮਾਰੀ ਵਿੱਚ ਪੈਰਾਂ ਦੀਆਂ ਨਸਾਂ ਫੈਲੀਆਂ, ਫੁੱਲੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਕਈ ਵਾਰ ਇਨ੍ਹਾਂ ਨਸਾਂ ’ਚ ਜ਼ਿਆਦਾ ਸੋਜ ਆ ਜਾਣ ’ਤੇ ਇਹ ਜ਼ਿਆਦਾ ਫੁੱਲੀਆਂ ਹੋਈਆਂ ਦਿਖਾਈ ਦੇਣ ਲੱਗ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਵਹਿ ਰਹੇ ਖ਼ੂਨ ਦਾ ਰੰਗ ਵੀ ਬਦਲਿਆ ਹੋਇਆ ਦਿਖਾਈ ਦਿੰਦਾ ਹੈ। ਇਸ ਸਮੇਂ ਨਸਾਂ ਦਾ ਗੂੜਾ ਨੀਲਾ, ਬੈਂਗਨੀ ਅਤੇ ਲਾਲ ਰੰਗ ਹੋ ਜਾਂਦਾ ਹੈ।
ਵੈਰੀਕੋਜ਼ ਵੇਨਸ ਦੀ ਸਮੱਸਿਆ ਸਮੇਂ ਪੈਰਾਂ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ। ਅੱਜ ਕੱਲ੍ਹ ਛੋਟੀ ਉਮਰ ਦੇ 25% ਲੋਕ ਵੀ ਇਸ ਸਮੱਸਿਆ ਦੇ ਸ਼ਿਕਾਰ ਹਨ। ਵੈਰੀਕੋਜ਼ ਵੇਨਸ ਦੀ ਸਮੱਸਿਆ ਪੁਰਸ਼ਾਂ ਤੋਂ ਜ਼ਿਆਦਾ ਮਹਿਲਾਵਾਂ ਨੂੰ ਹੁੰਦੀ ਹੈ। ਵੈਰੀਕੋਜ਼ ਵੇਨਸ ਦੀ ਸਮੱਸਿਆ ਸਮੇਂ ਪੈਰਾਂ ਦੀਆਂ ਪਿੰਡਲੀਆਂ ਪਿੱਛੇ ਨਸਾਂ ਦਾ ਗੁੱਛਾ ਵੱਜ ਜਾਂਦਾ ਹੈ, ਜਿਸ ਕਰਕੇ ਪੈਰਾਂ ਵਿੱਚ ਖਿਚਾਅ ਅਤੇ ਦਰਦ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਸਮੱਸਿਆ ਤੋਂ ਅਪਰੇਸ਼ਨ ਦੁਆਰਾ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਜੋ ਲੋਕ ਅਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਉਨ੍ਹਾਂ ਲਈ ਅਸੀਂ ਇਕ ਸੌਖਾ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ...
ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ
ਕਿਉਂ ਹੁੰਦੀ ਹੈ ਵੈਰੀਕੋਜ਼ ਵੇਨਸ ਦੀ ਸਮੱਸਿਆ
ਵੈਰੀਕੋਜ਼ ਵੇਨਸ ਦੀ ਸਮੱਸਿਆ ਉਸ ਸਮੇਂ ਹੁੰਦੀ ਹੈ ਜਦੋਂ ਨਸਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀਆਂ। ਪੈਰਾਂ ਤੋਂ ਬਲੱਡ ਨੂੰ ਹਾਰਟ ਤੱਕ ਲੈ ਜਾਣ ਲਈ ਪੈਰਾਂ ਦੀਆਂ ਨਸਾਂ ਵਿੱਚ ਵਾਲਵ ਹੁੰਦੇ ਹਨ। ਇਹ ਵਾਲਵ ਖ਼ਰਾਬ ਹੋ ਜਾਣ ਜਾਂ ਫਿਰ ਪੈਰਾਂ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਪੈਰਾਂ ਦਾ ਬਲੱਡ ਹਾਰਟ ਤੱਕ ਨਹੀਂ ਪਹੁੰਚ ਪਾਉਂਦਾ ਅਤੇ ਇਹ ਬਲੱਡ ਪੈਰਾਂ ਦੀਆਂ ਨਸਾਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ। ਬਲੱਡ ਨਸਾਂ ਵਿੱਚ ਜੰਮਣ ਕਰਕੇ ਪੈਰਾਂ ਦੀਆਂ ਨਸਾਂ ਫੈਲਣ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਗੁੱਛਾ ਵੱਜ ਜਾਂਦਾ ਹੈ।
ਨਸਾਂ ਨੀਲੇ ਰੰਗ ਦੀਆਂ ਕਿਉਂ ਦਿਖਾਈ ਦਿੰਦੀਆਂ ਹਨ
. ਸਾਡੇ ਬਲੱਡ ਵਿੱਚ ਇੱਕ ਹੀਮੋਗਲੋਬਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜਿਸ ਕਰਕੇ ਬਲੱਡ ਦਾ ਰੰਗ ਲਾਲ ਹੁੰਦਾ ਹੈ। ਹੀਮੋਗਲੋਬਿਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਆਕਸਾਈਡ ਦੋਵੇਂ ਚੰਗੀ ਤਰ੍ਹਾਂ ਘੁਲ ਜਾਂਦੀਆਂ ਹਨ ।
. ਜੇਕਰ ਸਾਡੇ ਟਿਸ਼ੂਜ ਵਿੱਚ ਕਾਰਬਨ ਡਾਈ ਆਕਸਾਈਡ ਆ ਜਾਵੇ ਤਾਂ ਇਹ ਹੀਮੋਗਲੋਬਿਨ ਨਾਲ ਰਿਐਕਸ਼ਨ ਕਰਕੇ ਕਾਰਵੋਕਸੀ ਹੀਮੋਗਲੋਬਿਨ ਬਣਾ ਲੈਂਦਾ ਹੈ। ਇਸ ਕਰਕੇ ਖੂਨ ਅਸ਼ੁੱਧ ਹੋ ਜਾਂਦਾ ਹੈ ਅਤੇ ਇਸ ਖੂਨ ਦਾ ਰੰਗ ਨੀਲਾ ਅਤੇ ਬੈਂਗਣੀ ਹੋ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ- ਵਾਰ-ਵਾਰ ਚੱਕਰ ਆਉਣ ’ਤੇ ਤੁਸੀਂ ‘ਮਾਈਗ੍ਰੇਨ’ ਸਣੇ ਇਨ੍ਹਾਂ ਰੋਗਾਂ ਦੇ ਹੋ ਸਕਦੇ ਹੋ ਸ਼ਿਕਾਰ, ਅਪਣਾਓ ਇਹ ਘਰੇਲੂ ਨੁਸਖ਼ੇ
ਵੈਰੀਕੋਜ਼ ਵੇਨਸ ਹੋਣ ਦੇ ਮੁੱਖ ਕਾਰਨ
. ਮਿਹਨਤ ਵਾਲਾ ਕੰਮ ਘੱਟ ਕਰਨਾ
. ਹਾਰਮੋਨਜ਼ ਦੇ ਬਦਲਾਅ ਕਰਕੇ
. ਉਮਰ ਦਾ ਵਧਣਾ
. ਪਰਿਵਾਰ ਵਿੱਚ ਪਹਿਲਾਂ ਤੋਂ ਕਿਸੇ ਨੂੰ ਹੋਣਾ
ਵੇਰੀਕੋਜ਼ ਵੇਨਸ ਲਈ ਘਰੇਲੂ ਨੁਸਖ਼ਾ
ਅੱਧਾ ਕੱਪ - ਐਲੋਵੇਰਾ
ਅੱਧਾ ਕੱਪ – ਕੱਟੀ ਹੋਈ ਗਾਜਰ
10 ml – ਸੇਬ ਦਾ ਸਿਰਕਾ
ਪੜ੍ਹੋ ਇਹ ਵੀ ਖ਼ਬਰ- ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਟਕੜੀ’ ਦੀ ਇੰਝ ਕਰੋ ਵਰਤੋਂ, ਜਾਣੋ ਹੋਰ ਵੀ ਫ਼ਾਇਦੇ
ਬਣਾਉਣ ਦੀ ਵਿਧੀ
ਇਹ ਸਾਰੇ ਸਾਮਾਨ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਪੈਰਾਂ ਦੀਆਂ ਨਸਾਂ ਤੇ ਲਗਾ ਕੇ ਕਿਸੇ ਹਲਕੇ ਕੱਪੜੇ ਨਾਲ ਬੰਨ੍ਹ ਲਓ ਅਤੇ ਪੈਰਾਂ ਨੂੰ ਸਿਰਹਾਣੇ ਤੇ ਰੱਖੋ । ਇਸ ਤਰ੍ਹਾਂ ਪੇਸਟ ਲਗਾ ਕੇ 30 ਮਿੰਟ ਲਈ ਪੈ ਜਾਓ । ਇਸ ਪੇਸਟ ਨੂੰ ਦਿਨ ਵਿੱਚ ਤਿੰਨ ਵਾਰ ਲਗਾਓ । ਇਹ ਰੋਗ ਬਹੁਤ ਹੀ ਹੌਲੀ ਹੌਲੀ ਠੀਕ ਹੋਣ ਵਾਲਾ ਹੁੰਦਾ ਹੈ । ਇਸ ਲਈ ਲਗਾਤਾਰ 2 ਮਹੀਨੇ ਤੱਕ ਇਸ ਤਰ੍ਹਾਂ ਕਰੋ ਅਤੇ ਇਹ ਰੋਗ ਠੀਕ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ- Health Tips: ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ‘ਭਾਰ’ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ