ਜੇਕਰ ਪ੍ਰੈਗਨੈਂਸੀ ਦੌਰਾਨ ਤੁਸੀਂ ਵੀ ਖਾਂਦੇ ਹੋ ''ਅਮਰੂਦ'' ਤਾਂ ਹੋ ਜਾਓ ਖ਼ਬਰਦਾਰ

Saturday, Aug 15, 2020 - 01:36 PM (IST)

ਨਵੀਂ ਦਿੱਲੀ (ਬਿਊਰੋ) : ਪ੍ਰੈਗਨੈਂਸੀ ਹਰ ਮਹਿਲਾ ਲਈ ਇੱਕ ਅਜਿਹਾ ਤਜਰਬਾ ਹੁੰਦਾ ਹੈ, ਜਿਸ ਦੀ ਖ਼ੁਸ਼ੀ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਕਈ ਤਕਲੀਫ਼ਾਂ ਦੇ ਬਾਵਜੂਦ ਇੱਕ ਗਰਭਵਤੀ ਮਹਿਲਾ ਬੇਹੱਦ ਖ਼ੁਸ਼ ਹੁੰਦੀ ਹੈ। ਇਸ ਤਜਰਬੇ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਇਸ ਦੌਰਾਨ ਹਰ ਮਹਿਲਾ ਨੂੰ ਆਪਣੇ ਨਾਲ ਹੋਣ ਵਾਲੇ ਬੱਚੇ ਦਾ ਵੀ ਪੂਰਾ ਖ਼ਿਆਲ ਰੱਖਣਾ ਪੈਂਦਾ ਹੈ। ਉਸ ਦੀ ਖ਼ੁਰਾਕ 'ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤੇ ਉਸ ਨੂੰ ਫਲ, ਸਬਜ਼ੀਆਂ, ਸੁੱਕੇ ਮੇਵੇ ਤੇ ਹੋਰ ਪੌਸ਼ਟਿਕ ਚੀਜ਼ਾਂ ਨੂੰ ਖ਼ੁਰਾਕ 'ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕੁਝ ਫਲ ਅਜਿਹੇ ਹਨ, ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਖਾਣ ਲਈ ਮਨ੍ਹਾ ਵੀ ਕੀਤਾ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਹਨ, ਜਿਨ੍ਹਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਜਾਣਦੇ ਹਾਂ ਪ੍ਰੈਗਨੈਂਸੀ ਦੌਰਾਨ ਅਮਰੂਦ ਖਾਣਾ ਚਾਹੀਦਾ ਹੈ ਜਾਂ ਨਹੀਂ : -
PunjabKesari
- ਗਰਭਵਤੀ ਜਨਾਨੀ ਲਈ ਪੱਕਿਆ ਹੋਇਆ ਅਤੇ ਬਿਨਾਂ ਛਿਲਕੇ ਵਾਲਾ ਅਮਰੂਦ ਖਾਣਾ ਸੁਰੱਖਿਅਤ ਹੈ। ਅਮਰੂਦ 'ਚ ਫਾਈਬਰ ਉਚਿੱਤ ਮਾਤਰਾ 'ਚ ਹੁੰਦਾ ਹੈ ਅਤੇ ਇਹ ਪਾਚਨ 'ਚ ਸੁਧਾਰ ਲਿਆਉਂਦਾ ਹੈ। ਇਸ 'ਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਪ੍ਰੈਗਨੈਂਸੀ ਦੌਰਾਨ ਅਮਰੂਦ ਖਾਣ ਦੇ ਫ਼ਾਇਦੇ :-

1. ਫੋਲਿਕ ਐਸਿਡ, ਕੈਲਸ਼ੀਅਮ ਤੇ ਵਿਟਾਮਿਨ-ਬੀ9 ਯੁਕਤ ਅਮਰੂਦ ਨਵਜਾਤ ਬੱਚੇ ਦੇ ਦਿਮਾਗ਼ ਅਤੇ ਹੱਡੀਆਂ ਦੇ ਵਿਕਾਸ 'ਚ ਮਦਦ ਕਰ ਸਕਦਾ ਹੈ।

2. ਅਮਰੂਦ 'ਚ ਮੌਜੂਦ ਮੈਗਨੀਸ਼ੀਅਮ ਮਾਸਪੇਸ਼ੀਆਂ ਅਤੇ ਨਸਾਂ ਨੂੰ ਆਰਾਮ ਦਿੰਦਾ ਹੈ। ਇਸ ਫਲ 'ਚ ਐਂਟੀਆਕਸੀਡੈਂਟ ਗੁਣਾਂ ਨਾਲ ਵਿਟਾਮਿਨ-ਏ, ਸੀ ਤੇ ਈ ਤੋਂ ਇਲਾਵਾ ਪੋਲੀਫੈਨੋਲਸ ਤੇ ਕੈਰੋਟੀਨੋਏਡਸ ਹੁੰਦੇ ਹਨ, ਜੋ ਬੈਕਟੀਰੀਅਲ ਲਾਗ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ।

3. ਗਰਭ ਅਵਸਥਾ ਦੌਰਾਨ ਆਇਰਨ ਦੀ ਕਮੀ ਹੋਣ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਖ਼ਤਰਾ ਰਹਿੰਦਾ ਹੈ। ਅਮਰੂਦ ਇਸ ਨੂੰ ਦੂਰ ਕਰ ਸਕਦਾ ਹੈ।

4. ਅਮਰੂਦ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਖ਼ੂਨ ਦੇ ਥੱਕੇ ਜੰਮਣ ਤੋਂ ਰੋਕਦਾ ਹੈ।

5. ਅਮਰੂਦ ਬਲੱਡ ਸ਼ੂਗਰ ਪੱਧਰ ਨੂੰ ਵੀ ਘੱਟ ਕਰਦਾ ਹੈ, ਜਿਸ ਨਾਲ ਜੈਸਟੇਸ਼ਨਲ ਡਾਇਬਟੀਜ਼ ਦਾ ਖ਼ਤਰਾ ਨਹੀਂ ਰਹਿੰਦਾ।
PunjabKesari
ਗਰਭ ਅਵਸਥਾ 'ਚ ਅਮਰੂਦ ਖਾਣ ਦੇ ਨੁਕਸਾਨ :-
ਅਮਰੂਦ 'ਚ ਫਾਈਬਰ ਹੁੰਦਾ ਹੈ, ਜਿਸ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਾਲ ਦਸਤ ਵਰਗੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਇਸ ਨਾਲ ਪ੍ਰੈਗਨੈਂਸੀ 'ਚ ਡਿਹਾਈਡ੍ਰੇਸ਼ਨ ਹੋ ਸਕਦਾ ਹੈ। ਪੱਕਿਆ ਜਾਂ ਅੱਧ-ਪੱਕਿਆ ਅਮਰੂਦ ਖਾਣ ਨਾਲ ਪ੍ਰੈਗਨੈਂਸੀ ਦੌਰਾਨ ਦੰਦਾਂ 'ਚ ਦਰਦ ਜਾਂ ਦੰਦਾਂ ਨਾਲ ਜੁੜੀ ਕੋਈ ਪਰੇਸ਼ਾਨੀ ਵੀ ਹੋ ਸਕਦੀ ਹੈ।
PunjabKesari


sunita

Content Editor

Related News