ਵਾਰ-ਵਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਬੀਮਾਰੀ
Monday, Mar 03, 2025 - 11:43 AM (IST)
 
            
            ਜਲੰਧਰ- ਵਾਰ-ਵਾਰ ਸਿਰ ਦਰਦ ਹੁੰਦਾ ਹੈ ਅਤੇ ਇਹ ਦਰਦ ਬਣਿਆ ਰਹਿੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਕਈ ਵਾਰ ਲੋਕ ਇਸ ਨੂੰ ਸਿਰਫ਼ ਥਕਾਵਟ, ਨੀਂਦ ਦੀ ਕਮੀ ਜਾਂ ਆਮ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।ਕਈ ਵਾਰ ਲੋਕ ਇਸ ਨੂੰ ਸਿਰਫ਼ ਥਕਾਵਟ, ਨੀਂਦ ਦੀ ਕਮੀ ਜਾਂ ਆਮ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੇਕਰ ਇਹ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।ਸਿਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ, ਜਿਸ 'ਚ ਮਾਈਗਰੇਨ, ਹਾਈ ਬਲੱਡ ਪ੍ਰੈਸ਼ਰ, ਸਾਈਨਸ, ਅਤੇ ਇੱਥੋਂ ਤੱਕ ਕਿ ਬ੍ਰੇਨ ਟਿਊਮਰ ਵੀ ਸ਼ਾਮਲ ਹੋ ਸਕਦੇ ਹਨ। ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਇਸ ਵੱਲ ਧਿਆਨ ਦਿਓ ਅਤੇ ਸਹੀ ਕਾਰਨ ਪਤਾ ਲਗਾਉਣ ਤੋਂ ਬਾਅਦ ਇਲਾਜ ਕਰਵਾਓ।
ਇਹ ਵੀ ਪੜ੍ਹੋ-ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਸ਼ਹੂਰ ਡਾਂਸਰ ਨੇ ਕਰ ਲਈ ਖੁਦਕੁਸ਼ੀ
ਹਾਈ ਬਲੱਡ ਪ੍ਰੈਸ਼ਰ ਵੀ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ। ਜਦੋਂ ਸਰੀਰ ਵਿੱਚ ਬਲੱਡ ਪ੍ਰੈਸ਼ਰ (BP) ਵਧਦਾ ਹੈ, ਤਾਂ ਇਹ ਦਿਮਾਗ ਦੀਆਂ ਨਾੜੀਆਂ ‘ਤੇ ਦਬਾਅ ਪਾਉਂਦਾ ਹੈ ਅਤੇ ਇਸ ਨਾਲ ਸਿਰ ਦਰਦ ਹੁੰਦਾ ਹੈ।ਸਿਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਇਹ ਆਮ ਹੁੰਦਾ ਹੈ ਪਰ ਜੇਕਰ ਇਹ ਅਕਸਰ ਹੁੰਦਾ ਹੈ ਜਾਂ ਦਰਦ ਬਹੁਤ ਤੇਜ਼ ਹੁੰਦਾ ਹੈ, ਤਾਂ ਇਹ ਕਿਸੇ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ। ਸਭ ਤੋਂ ਆਮ ਕਾਰਨਾਂ ਵਿੱਚ ਮਾਈਗਰੇਨ, ਹਾਈ ਬਲੱਡ ਪ੍ਰੈਸ਼ਰ, ਤਣਾਅ, ਸਾਈਨਸ ਇਨਫੈਕਸ਼ਨ ਅਤੇ ਅੱਖਾਂ ਦੀ ਕਮਜ਼ੋਰੀ ਸ਼ਾਮਲ ਹਨ।
ਮਾਈਗ੍ਰੇਨ ਇੱਕ ਕਿਸਮ ਦਾ ਸਿਰ ਦਰਦ ਹੈ ਜਿਸ ਵਿੱਚ ਸਿਰ ਦੇ ਇੱਕ ਪਾਸੇ ਤੇਜ਼ ਦਰਦ ਹੁੰਦਾ ਹੈ ਅਤੇ ਕਈ ਘੰਟਿਆਂ ਤੱਕ ਰਹਿ ਸਕਦਾ ਹੈ। ਇਸ ਦੇ ਨਾਲ, ਰੌਸ਼ਨੀ ਅਤੇ ਆਵਾਜ਼ ਨਾਲ ਪ੍ਰੇਸ਼ਾਨੀ, ਉਲਟੀਆਂ ਜਾਂ ਚੱਕਰ ਆਉਣੇ ਵੀ ਹੋ ਸਕਦੇ ਹਨ।ਕਈ ਵਾਰ ਅੱਖਾਂ ਦੀ ਕਮਜ਼ੋਰੀ ਕਾਰਨ ਵੀ ਸਿਰ ਦਰਦ ਹੋ ਸਕਦਾ ਹੈ। ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਤੁਸੀਂ ਲੰਬੇ ਸਮੇਂ ਤੱਕ ਬਿਨਾਂ ਐਨਕਾਂ ਦੇ ਮੋਬਾਈਲ, TV ਜਾਂ ਕੰਪਿਊਟਰ ਵੱਲ ਦੇਖ ਰਹੇ ਹੋ, ਤਾਂ ਇਸ ਨਾਲ ਸਿਰ ਦਰਦ ਹੋ ਸਕਦਾ ਹੈ।
ਇਹ ਵੀ ਪੜ੍ਹੋ-ਸੁਨੰਦਾ ਸ਼ਰਮਾ ਨੂੰ ਕਿਸ ਨੇ ਦਿੱਤਾ 'ਧੋਖਾ'? ਕਿਹਾ- ਕਿਸੇ ਨਾਲ ਵੀ ਇੰਝ ਨਾ ਹੋਵੇ
Brain Tumor ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ, ਜਿਸ 'ਚ ਸਿਰ ਦਰਦ ਬਣਿਆ ਰਹਿੰਦਾ ਹੈ ਅਤੇ ਸਮੇਂ ਦੇ ਨਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ। ਜੇਕਰ ਸਿਰ ਦਰਦ ਦੇ ਨਾਲ ਉਲਟੀਆਂ, ਕਮਜ਼ੋਰੀ, ਬੋਲਣ ਵਿੱਚ ਮੁਸ਼ਕਲ ਜਾਂ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            