ਸਿਰਫ਼ ਢਿੱਡ ਦੀ ਚਰਬੀ ਹੀ ਘੱਟ ਨਹੀਂ ਕਰਦਾ ਨਿੰਬੂ ਤੇ ਸ਼ਹਿਦ ਦਾ ਪਾਣੀ, ਸਗੋਂ ਇਨ੍ਹਾਂ ਸਮੱਸਿਆਵਾਂ ਤੋਂ ਵੀ ਮਿਲਦੈ ਛੁਟਕਾਰਾ

Monday, May 22, 2023 - 01:42 PM (IST)

ਸਿਰਫ਼ ਢਿੱਡ ਦੀ ਚਰਬੀ ਹੀ ਘੱਟ ਨਹੀਂ ਕਰਦਾ ਨਿੰਬੂ ਤੇ ਸ਼ਹਿਦ ਦਾ ਪਾਣੀ, ਸਗੋਂ ਇਨ੍ਹਾਂ ਸਮੱਸਿਆਵਾਂ ਤੋਂ ਵੀ ਮਿਲਦੈ ਛੁਟਕਾਰਾ

ਜਲੰਧਰ (ਬਿਊਰੋ)– ਨਿੰਬੂ ਤੇ ਸ਼ਹਿਦ ਦਾ ਪਾਣੀ ਇਕ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਢਿੱਡ ਦੀ ਚਰਬੀ ਨੂੰ ਘਟਾਉਣ ’ਚ ਮਦਦ ਕਰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਇਸ ਪੀਣ ਵਾਲੇ ਪਦਾਰਥ ਦਾ ਨਿਯਮਿਤ ਸੇਵਨ ਕਰਨ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ, ਜੋ ਭਾਰ ਘਟਾਉਣ ’ਚ ਮਦਦਗਾਰ ਸਾਬਿਤ ਹੁੰਦੇ ਹਨ। ਇਹ ਡਿਟਾਕਸ ਡਰਿੰਕ ਗਰਮੀਆਂ ਦੇ ਮੌਸਮ ’ਚ ਸਰੀਰ ਨੂੰ ਸਿਹਤਮੰਦ ਰੱਖਣ ਦਾ ਵੀ ਕੰਮ ਕਰਦੀ ਹੈ। ਆਓ ਜਾਣਦੇ ਹਾਂ ਨਿੰਬੂ ਤੇ ਸ਼ਹਿਦ ਦਾ ਪਾਣੀ ਪੀਣ ਦੇ ਫ਼ਾਇਦੇ–

ਮੈਟਾਬੋਲਿਜ਼ਮ ਨੂੰ ਕਰਦੈ ਬੂਸਟ
ਨਿੰਬੂ ਤੇ ਸ਼ਹਿਦ ਦਾ ਮਿਸ਼ਰਣ ਸਾਡੀ ਪਾਚਨ ਕਿਰਿਆ ਨੂੰ ਕੰਟਰੋਲ ਕਰਕੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਜੇਕਰ ਤੁਸੀਂ ਵਰਕਆਊਟ ਸੈਸ਼ਨਜ਼ ਦੌਰਾਨ ਆਪਣੇ ਊਰਜਾ ਪੱਧਰ ਨੂੰ ਉੱਚਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤੋਂ ਵਧੀਆ ਵਿਕਲਪ ਨਹੀਂ ਮਿਲ ਸਕਦਾ। ਇਸ ਦੇ ਲਈ ਇਕ ਕੱਪ ਕੋਸੇ ਪਾਣੀ ’ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਵਰਕਆਊਟ ਦੌਰਾਨ ਤੁਹਾਡੇ ਸਰੀਰ ’ਚ ਊਰਜਾ ਦਾ ਪੱਧਰ ਠੀਕ ਰਹਿੰਦਾ ਹੈ। ਇਹ ਸਾਡੇ ਸਰੀਰ ’ਚ ਫੈਟ ਬਰਨ ਕਰਨ ’ਚ ਮਦਦ ਕਰਦਾ ਹੈ।

ਸਰੀਰ ਡਿਟਾਕਸ ਰਹਿੰਦੈ
ਸਿਹਤਮੰਦ ਪੀਣ ਵਾਲੇ ਪਦਾਰਥ ਸਾਡੇ ਸਰੀਰ ਨੂੰ ਡਿਟਾਕਸ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਵਿਟਾਮਿਨ ਸੀ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਨਿੰਬੂ ਦਾ ਰਸ ਪਾਣੀ ’ਚ ਮਿਲਾ ਕੇ ਪੀਣ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ। ਵਿਟਾਮਿਨ ਤੋਂ ਇਲਾਵਾ ਇਸ ਨੂੰ ਪੀਣ ਨਾਲ ਸਰੀਰ ’ਚ ਮੈਗਨੀਸ਼ੀਅਮ ਤੇ ਫਾਸਫੋਰਸ ਦੀ ਕਮੀ ਵੀ ਪੂਰੀ ਹੁੰਦੀ ਹੈ। ਜੋ ਸਾਡੀਆਂ ਅੰਤੜੀਆਂ ਦੀ ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਇਹ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਸਰੀਰ ਨੂੰ ਡਿਟਾਕਸ ਕਰਦਾ ਹੈ।

ਕਬਜ਼ ਦੀ ਸਮੱਸਿਆ ਤੋਂ ਰਾਹਤ
ਇਕ ਗਲਾਸ ਕੋਸੇ ਪਾਣੀ ’ਚ ਇਕ ਚਮਚ ਸ਼ਹਿਦ ਤੇ ਦੋ ਚਮਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਰੀਰ ਸਿਹਤਮੰਦ ਰਹਿੰਦੀ ਹੈ। ਨਿੰਬੂ ’ਚ ਮੌਜੂਦ ਪੇਕਟਿਨ ਫਾਈਬਰ ਸ਼ੂਗਰ ਤੇ ਸਟਾਰਚ ਦੇ ਪਾਚਨ ਨੂੰ ਹੌਲੀ ਕਰਨ ਦਾ ਕੰਮ ਕਰਦੇ ਹਨ, ਜਿਸ ਨਾਲ ਸਾਡੀਆਂ ਅੰਤੜੀਆਂ ਦੀ ਸਿਹਤ ਨੂੰ ਫ਼ਾਇਦਾ ਹੁੰਦਾ ਹੈ। ਇਸ ਡਰਿੰਕ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਫੈਟ ਨੂੰ ਹੌਲੀ-ਹੌਲੀ ਬਰਨ ਕਰਨਾ ਸ਼ੁਰੂ ਕਰ ਦਿੰਦਾ ਹੈ। ਪਾਣੀ ’ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਦਰਅਸਲ, ਇਸ ’ਚ ਡਾਇਟਰੀ ਫਾਈਬਰ ਦੀ ਮਾਤਰਾ ਹੁੰਦੀ ਹੈ, ਜਿਸ ਕਾਰਨ ਵਿਅਕਤੀ ਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।

ਪਾਚਨ ’ਚ ਮਦਦਗਾਰ
ਬਾਇਓਐਕਟਿਵ ਮਿਸ਼ਰਣਾਂ, ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੂਰ ਸ਼ਹਿਦ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ। ਕੋਸੇ ਪਾਣੀ ’ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਦੂਜੇ ਪਾਸੇ ਨਿੰਬੂ ’ਚ ਪਾਇਆ ਜਾਣ ਵਾਲਾ ਡੀ-ਲਿਮੋਲੇਨਿਕ ਐਸਿਡ ਰਿਫਲਕਸ ਦੀ ਸਥਿਤੀ ਨੂੰ ਦੂਰ ਕਰਦਾ ਹੈ। ਨਾਲ ਹੀ ਇਸ ’ਚ ਮੌਜੂਦ ਵਿਟਾਮਿਨ ਬੀ6 ਭੋਜਨ ਨੂੰ ਊਰਜਾ ’ਚ ਬਦਲਣ ਦਾ ਕੰਮ ਕਰਦਾ ਹੈ।

ਗੁਰਦੇ ਦੀ ਪੱਥਰੀ ਨੂੰ ਰੋਕਦਾ ਹੈ
ਪਿਸ਼ਾਬ ਕਰਦੇ ਸਮੇਂ ਜਲਨ ਨੂੰ ਦੂਰ ਕਰਨ ਲਈ ਪਾਣੀ ’ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਓ। ਇਨ੍ਹਾਂ ਦੋਵਾਂ ਚੀਜ਼ਾਂ ਦਾ ਸੁਮੇਲ ਸਰੀਰ ’ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਨਿੰਬੂ ’ਚ ਮੌਜੂਦ ਸਿਟਰਿਕ ਐਸਿਡ ਗੁਰਦੇ ਦੀ ਪੱਥਰੀ ਨੂੰ ਰੋਕਣ ’ਚ ਕਾਰਗਰ ਹੈ।

ਨੋਟ– ਤੁਸੀਂ ਨਿੰਬੂ ਤੇ ਸ਼ਹਿਦ ਦੇ ਪਾਣੀ ਦਾ ਸੇਵਨ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News