ਪ੍ਰੈਗਨੈਂਸੀ ਤੋਂ ਲੈ ਕੇ ਪੱਥਰੀ ਕੱਢਣ ''ਚ ਮਦਦ ਕਰਦੈ ''ਖਰਬੂਜਾ'', ਹੋਰ ਵੀ ਮਿਲਦੇ ਨੇ ਫਾਇਦੇ

05/26/2019 12:24:08 PM

ਨਵੀਂ ਦਿੱਲੀ/ਜਲੰਧਰ (ਏਜੰਸੀਆਂ)— ਕੜਕਦੀ ਗਰਮੀ 'ਚ ਖਰਬੂਜਾ ਨਾ ਸਿਰਫ ਸਿਹਤ ਦਿੰਦਾ ਹੈ ਸਗੋਂ ਕਈ ਬੀਮਾਰੀਆਂ ਦਾ ਇਲਾਜ ਵੀ ਇਸ ਫਲ 'ਚ ਲੁਕਿਆ ਹੈ। ਖਰਬੂਜਾ ਪ੍ਰੋਟੀਨ, ਡਾਇਰਟਰੀ ਫਾਈਬਰ, ਵਿਟਾਮਿਨਸ ਅਤੇ ਮਿਨਰਲਸ ਦੀ ਅਜਿਹੀ ਖਾਨ ਹੈ, ਜਿਸ ਦਾ ਸਵਾਦ ਹਰ ਕੋਈ ਲੈਣਾ ਚਾਹੇਗਾ। ਖਾਸ ਗੱਲ ਇਹ ਹੈ ਕਿ ਇਸ 'ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ :
ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦਗਾਰ
ਖਰਬੂਜਾ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਅੱਖਾਂ ਲਈ ਜ਼ਰੂਰੀ ਹੈ। ਇਹ ਅੱਖਾਂ ਦੇ ਮਸਲਜ਼ ਨੂੰ ਵੀ ਮਜ਼ਬੂਤ ਕਰਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਜੇ ਤੁਸੀਂ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਖਰਬੂਜਾ ਖਾਓ। ਇਸ 'ਚ ਬੇਹੱਦ ਘੱਟ ਫੈਟ ਹੁੰਦੀ ਹੈ ਅਤੇ ਪਾਣੀ ਦੀ ਵੀ ਕਾਫੀ ਮਾਤਰਾ ਹੁੰਦੀ ਹੈ। ਖਰਬੂਜਾ ਖਾਣ ਤੋਂ ਬਾਅਦ ਛੇਤੀ ਭੁੱਖ ਨਹੀਂ ਲਗਦੀ, ਜਿਸ ਕਾਰਨ ਡਾਈਟ ਇੰਟੇਕ ਵੀ ਰੈਗੂਲੇਟ ਹੁੰਦਾ ਹੈ। ਇਸ ਦੇ ਬੀਜਾਂ 'ਚ ਇਕ ਵਿਸ਼ੇਸ਼ ਤਰ੍ਹਾਂ ਦਾ ਫਾਈਬਰ ਪਾਇਆ ਜਾਂਦਾ ਹੈ ਜੋ ਭਾਰ ਘਟਾਉਣ 'ਚ ਮਦਦ ਕਰਦਾ ਹੈ।

PunjabKesari
ਕਿਡਨੀ ਸਟੋਨ 'ਚ ਫਾਇਦੇਮੰਦ
ਖਰਬੂਜੇ ਦੇ ਐਕਸਟ੍ਰੈਕਟ 'ਚ ਆਕਸੀਕਾਈਨ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਕਿਡਨੀ ਸਟੋਨ ਤੋਂ ਇਲਾਵਾ ਕਿਡਨੀ ਨਾਲ ਸਬੰਧਤ ਬੀਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਨਾਲ ਹੀ ਇਹ ਕਿਡਨੀ ਨੂੰ ਸਾਫ ਵੀ ਰੱਖਦਾ ਹੈ।
ਪ੍ਰੈਗਨੈਂਸੀ 'ਚ ਮਦਦਗਾਰ
ਖਰਬੂਜੇ ਨੂੰ ਜੇ ਇਕ ਸੀਮਤ ਮਾਤਰਾ 'ਚ ਖਾਧਾ ਜਾਵੇ ਤਾਂ ਇਹ ਪ੍ਰੈਗਨੈਂਸੀ 'ਚ ਵੀ ਮਦਦ ਕਰਦਾ ਹੈ। ਇਸ 'ਚ ਕਾਫੀ ਘੱਟ ਕੈਲੋਰੀ ਹੁੰਦੀ ਹੈ ਅਤੇ ਨਿਊਟ੍ਰੀਐਂਟਸ ਤੇ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਪ੍ਰੈਗਨੈਂਟ ਔਰਤਾਂ ਲਈ ਜ਼ਰੂਰੀ ਹੈ। ਹਾਲਾਂਕਿ ਕੁਝ ਡਾਕਟਰ ਖਰਬੂਜਾ ਨਾ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦੇ ਛਿਲਕੇ 'ਚ ਲਿਸਟੀਰੀਆ ਨਾਂ ਦਾ ਬੈਕਟੀਰੀਆ ਹੁੰਦਾ ਹੈ, ਜੋ ਪ੍ਰੈਗਨੈਂਸੀ ਦੌਰਾਨ ਨੁਕਸਾਨ ਦੇ ਸਕਦਾ ਹੈ ਪਰ ਇਸ ਦੇ ਅੰਦਰ ਦਾ ਹਿੱਸਾ ਇਕਦਮ ਸੁਰੱਖਿਅਤ ਹੈ। ਇਸ ਲਈ ਜਦੋਂ ਵੀ ਖਰਬੂਜਾ ਖਾਓ ਤਾਂ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਹੀ ਖਾਓ।

PunjabKesari
ਪੀਰੀਅਡਸ ਦੇ ਦਰਦ 'ਚ ਲਾਭਕਾਰੀ
ਪੀਰੀਅਡਸ ਦੇ ਦਰਦ ਨੂੰ ਰਿਲੀਵ ਕਰਨ 'ਚ ਵੀ ਖਰਬੂਜਾ ਮਦਦ ਕਰਦਾ ਹੈ। ਇਸ 'ਚ ਐਂਟੀ-ਕੌਂਗੁਲੈਂਟ ਪ੍ਰੋਪਰਟੀਜ਼ ਹੁੰਦੀ ਹੈ ਜੋ ਬਲੱਡ ਕਲਾਟ ਨੂੰ ਘੋਲ ਦਿੰਦੀ ਹੈ ਅਤੇ ਮਾਸਪੇਸ਼ੀਆਂ ਦੇ ਮਰੋੜ ਨੂੰ ਘੱਟ ਕਰ ਦਿੰਦੀ ਹੈ।
ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ
ਖਰਬੂਜਾ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਸ 'ਚ ਮੌਜੂਦ ਵਿਟਾਮਿਨ-ਸੀ ਸਰੀਰ ਤੋਂ ਫ੍ਰੀ ਰੈਡੀਕਲਸ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਇਹ ਰੈਡੀਕਲਸ ਸਰੀਰ ਦੀਆਂ ਕੋਸ਼ਕਾਵਾਂ ਨੂੰ ਡੈਮੇਜ ਕਰ ਦਿੰਦੇ ਹਨ, ਜਿਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।


shivani attri

Content Editor

Related News