''ਲਸਣ'' ਹੈ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ, ਬਲੱਡ ਪ੍ਰੈਸ਼ਰ ਸਣੇ ਕਰੇ ਸਾਹ ਦੇ ਰੋਗ ਦੂਰ
Tuesday, Feb 20, 2024 - 04:51 PM (IST)
ਮੁੰਬਈ (ਬਿਊਰੋ) : ਗੁਣਾਂ ਨਾਲ ਭਰਪੂਰ ਲਸਣ ਜਿੱਥੇ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ, ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲਸਣ ਵਿਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ, ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਨਾਲ ਐਲੀਸਿਨ , ਸੈਲੇਨੀਅਮ, ਇਜਾਇਨ ਫਾਸਫੋਰਸ, ਆਇਰਨ ਵੀ, ਵਿਟਾਮਿਨ-ਏ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦੇ ਹਨ।
ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਲਸਣ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ। ਆਓ ਜਾਣਦੇ ਲਸਣ ਦੇ ਫ਼ਾਇਦਿਆਂ ਬਾਰੇ -
1. ਬਲੱਡ ਪ੍ਰੈਸ਼ਰ ਕੰਟਰੋਲ
ਰੋਜ਼ਾਨਾ ਲਸਣ ਖਾਣ ਨਾਲ ਸ਼ੂਗਰ ਦੇ ਰੋਗ ਦੂਰ ਹੁੰਦੇ ਹਨ ਅਤੇ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
2. ਐਲਰਜੀ ਤੋਂ ਰਾਹਤ
ਲਸਣ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਐਲਰਜੀ ਨੂੰ ਦੂਰ ਕਰਦੇ ਹਨ। ਰੋਜ਼ਾਨਾ ਲਸਣ ਖਾਣ ਨਾਲ ਐਲਰਜੀ ਦੇ ਨਿਸ਼ਾਨ ਤੇ ਧੱਫੜ ਦੂਰ ਜੋ ਜਾਂਦੇ ਹਨ।
3. ਸ਼ੂਗਰ ਵਿਚ ਫ਼ਾਇਦੇਮੰਦ
ਲਸਣ ਸਰੀਰ ਵਿਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਇਨਸੁਲਿਨ ਦੀ ਮਾਤਰਾ ਵਧਾਉਂਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ ਲਸਣ ਖਾਣਾ ਚਾਹੀਦਾ ਹੈ।
4. ਦਿਲ ਦੇ ਰੋਗ
ਸਵੇਰੇ ਖਾਲੀ ਢਿੱਡ ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਤੇ ਦਿਲ ਸਿਹਤਮੰਦ ਰਹਿੰਦਾ ਹੈ।
5. ਸਾਹ ਦੇ ਰੋਗ
ਰੋਗੀ ਨੂੰ ਲਸਣ ਦੀ ਇਕ ਕਲੀ ਨੂੰ ਹਰ ਰੋਜ਼ ਲੂਣ ਨਾਲ ਗਰਮ ਕਰਕੇ ਖਾਣਾ ਚਾਹੀਦਾ ਹੈ। ਤਿੰਨ ਕਲੀਆਂ ਦੁੱਧ 'ਚ ਪਕਾ ਕੇ ਖਾਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
6. ਢਿੱਡ ਦੇ ਰੋਗ
ਜੇਕਰ ਤੁਹਾਨੂੰ ਢਿੱਡ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ, ਲੂਣ, ਦੇਸੀ ਘਿਓ, ਭੁੰਨੀ ਹੋਈ ਹੀਂਗ ਤੇ ਅਦਰਕ ਦਾ ਰਸ ਖਾ ਸਕਦੇ ਹੋ। ਇਹ ਬਹੁਤ ਫ਼ਾਇਦੇਮੰਦ ਹੈ।
7. ਐਸੀਡਿਟੀ ਅਤੇ ਗੈਸ
ਜੇਕਰ ਤੁਹਾਨੂੰ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਪਹਿਲਾਂ ਲਸਣ ਦੀਆਂ 1-2 ਕਲੀਆਂ, ਥੋੜ੍ਹੇ ਜਿਹੇ ਘਿਓ ਵਿਚ ਕਾਲੀ ਮਿਰਚ ਅਤੇ ਲੂਣ ਮਿਲਾ ਕੇ ਖਾਓ।
8. ਦੰਦਾਂ ਦੇ ਰੋਗ
ਦੰਦਾਂ ਵਿਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਲਸਣ ਨੂੰ ਪੀਸ ਕੇ ਲਗਾਓ। ਦਰਦ 'ਚ ਕੁਝ ਰਾਹਤ ਮਿਲੇਗੀ।
9. ਸਰਦੀ ਖਾਂਸੀ ਤੋਂ ਆਰਾਮ ਦਿਵਾਏ
ਲਸਣ ਸਾਹ ਸਰਦੀ ਜ਼ੁਕਾਮ, ਖਾਂਸੀ, ਅਸਥਮਾ, ਨਿਮੋਨੀਆ ਜਿਹੀਆਂ ਬੀਮਾਰੀਆਂ ਲਈ ਇਹਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਰਦੀ-ਖਾਂਸੀ ਤੋਂ ਛੁੱਟਕਾਰਾ ਦਿਵਾਉਂਦਾ ਹੈ।
ਇੰਝ ਕਰੋ ਕੱਚੇ ਲਸਣ ਦੀ ਵਰਤੋਂ
ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ 2 ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਕੱਚਾ ਲਸਣ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਲਸਣ ਦੇ ਜ਼ਿਆਦਾ ਫਾਇਦੇ ਲੈਣ ਲਈ ਹਮੇਸ਼ਾ ਲਸਣ ਨੂੰ ਖ਼ਾਲੀ ਪੇਟ ਕੱਚਾ ਖਾਣਾ ਚਾਹੀਦਾ ਹੈ। ਇਸ ਨੂੰ ਤੁਸੀਂ ਅੱਗ 'ਤੇ ਭੁੰਨ ਕੇ ਵੀ ਖਾ ਸਕਦੇ ਹੋ। ਕੱਚਾ ਲਸਣ ਖਾਣ ਲਈ ਸਭ ਤੋਂ ਪਹਿਲਾਂ 2 ਤੁਰੀਆਂ ਨੂੰ 10 ਮਿੰਟ ਲਈ ਕੱਟ ਕੇ ਰੱਖ ਲਵੋ। ਫਿਰ ਉਸ ਤੋਂ ਬਾਅਦ ਪਾਣੀ ਨਾਲ ਇਸ ਦਾ ਸੇਵਨ ਕਰੋ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ।