ਚੱਲਦੇ ਸ਼ੋਅ ''ਚ ਭੜਕੇ ਦਿਲਜੀਤ ਦੋਸਾਂਝ, ਕਿਹਾ– ਕਿਸੇ ਦੇ ਪਿਓ ਦਾ ਥੋੜ੍ਹਾ ਹੈ ਹਿੰਦੁਸਤਾਨ

Thursday, Dec 12, 2024 - 05:42 PM (IST)

ਜਲੰਧਰ (ਵਿਸ਼ੇਸ਼)– ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਦੇ ਕੰਸਰਟ ਨਾਲ ਲਗਾਤਾਰ ਵਿਵਾਦ ਜੁੜ ਰਹੇ ਹਨ। ਦੱਸਣਯੋਗ ਹੈ ਕਿ ਦਿਲਜੀਤ ਦੇ ਇੰਦੌਰ ਕੰਸਰਟ ਨੂੰ ਬਜਰੰਗ ਦਲ ਨੇ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਦਾ ਗਾਇਕ ਨੇ ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਸ਼ਾਇਰੀ ਜ਼ਰੀਏ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਬੀਤੇ ਐਤਵਾਰ ਆਪਣੇ ਦਿਲ-ਲੁਮਿਨਾਤੀ ਟੂਰ ਕੰਸਰਟ ’ਚ ਇੰਦੌਰ ਦੀ ਸਭ ਤੋਂ ਮਸ਼ਹੂਰ ਗਜ਼ਲ ‘ਕਿਸੀ ਕੇ ਬਾਪ ਦਾ ਹਿੰਦੁਸਤਾਨ ਥੋੜ੍ਹਾ ਹੀ ਹੈ’ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ।

ਇਹ ਵੀ ਪੜ੍ਹੋ- ਦਿਲਜੀਤ ਬਣੇ ਬਾਲੀਵੁੱਡ ਦੇ 'ਡੌਨ', ਸ਼ਾਹਰੁਖ ਨੇ ਕਿਹਾ- ਤੂੰ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸਕੇਗਾ...

ਵਰਣਨਯੋਗ ਹੈ ਕਿ ਦੁਸਾਂਝ ਦੇ ਇੰਦੌਰ ਕੰਸਰਟ ਨੂੰ ਬਜਰੰਗ ਦਲ ਨੇ ਰੱਦ ਕਰਵਾਉਣ ਦੀ ਮੰਗ ਕੀਤੀ ਸੀ। ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਕੰਸਰਟ ’ਚ ਖੁੱਲ੍ਹੇ ’ਚ ਸ਼ਰਾਬ ਤੇ ਮਾਸ ਪਰੋਸਿਆ ਜਾਂਦਾ ਹੈ, ਜਿਸ ਦੇ ਉਹ ਖਿਲਾਫ ਹੈ। ਉਨ੍ਹਾਂ ਦਾ ਮਕਸਦ ਦੇਸ਼ ਦੀ ਸੱਭਿਅਤਾ ਨੂੰ ਬਚਾਉਣਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚਿਤਾਵਨੀ, ਜਾਰੀ ਹੋ ਗਿਆ ਇਹ ਹੁਕਮ

ਇਸੇ ਵਿਚਾਲੇ ਗਾਇਕ ਦਿਲਜੀਤ ਦੁਸਾਂਝ ਨੇ ਉਨ੍ਹਾਂ ਨੂੰ ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਸ਼ਾਇਰੀ ਜ਼ਰੀਏ ਜਵਾਬ ਦਿੱਤਾ ਹੈ। ਦੱਸਣਯੋਗ ਹੈ ਕਿ ਰਾਹਤ ਇੰਦੌਰੀ ਦਾ 2020 ’ਚ ਦਿਹਾਂਤ ਹੋ ਗਿਆ ਸੀ। ਉਨਵਾਂ ਦੀ ਸ਼ਾਇਰੀ ਦੇ ਅਲਫਾਜ਼ ਹਨ–‘‘ਅਗਰ ਖਿਲਾਫ ਹੈਂ ਹੋਨੇ ਦੋ, ਜਾਨ ਥੋੜ੍ਹੀ ਹੈ। ਯੇ ਸਬ ਧੂੰਆਂ ਹੈ ਆਸਮਾਂ ਥੋੜ੍ਹੀ ਹੈ। ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਹੈ।’’

ਇਹ ਵੀ ਪੜ੍ਹੋ- ਬਿਨਾਂ ਖਿੜਕੀ ਵਾਲੇ ਘਰ 'ਚ ਹਨੀ ਸਿੰਘ ਨੇ ਗੁਜਾਰੇ 24 ਸਾਲ, ਡੁੱਬਦੇ ਕਰੀਅਰ ਨੂੰ ਇੰਝ ਮਿਲਿਆ ਕਿਨਾਰਾ

ਇੰਦੌਰੀ ਦੀ ਸ਼ਾਇਰੀ ਨੂੰ ਹੁਣੇ ਜਿਹੇ ਉਸ ਵੇਲੇ ਲੋਕਪ੍ਰਿਯਤਾ ਮਿਲੀ ਜਦੋਂ ਇਹ ਨਾਗਰਿਕਤਾ (ਸੋਧ) ਕਾਨੂੰਨ ਅਤੇ ਸਰਬ ਭਾਰਤੀ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਖਿਲਾਫ ਵਿਰੋਧ ਕਰਨ ਵਾਲਿਆਂ ਲਈ ਇਕ ਨਾਅਰਾ ਬਣ ਗਈ ਸੀ। ਇਸ ਕੰਸਰਟ ਬਾਰੇ ਇੰਦੌਰ ’ਚ ਬਜਰੰਗ ਦਲ ਦੇ ਨੇਤਾ ਤਨੂ ਸ਼ਰਮਾ ਦਾ ਕਹਿਣਾ ਹੈ ਕਿ ਸਾਡਾ ਵਿਰੋਧ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News