ਬਲੱਡ ਪ੍ਰੈਸ਼ਰ ਨੂੰ ਕੰਟਰੋਲ ''ਚ ਰੱਖਦੈ ਸੌਂਫ ਦਾ ਪਾਣੀ, ਜਾਣੋ ਹੋਰ ਵੀ ਹੈਰਾਨੀਜਨਕ ਫਾਇਦੇ

04/26/2019 10:36:17 AM

ਨਵੀਂ ਦਿੱਲੀ (ਬਿਊਰੋ) — ਖਾਣਾ ਖਾਣ ਤੋਂ ਬਾਅਦ ਅਕਸਰ ਲੋਕ ਸੌਂਫ ਖਾਣਾ ਪਸੰਦ ਕਰਦੇ ਹਨ, ਕਿਉਂਕਿ ਸੌਂਫ ਦਾ ਸੇਵਨ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਂਦਾ ਹੈ ਅਤੇ ਇਸ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਸੌਂਫ ਖਾਣ ਨਾਲ ਸਿਹਤ ਸਬੰਧੀ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਇਹ ਇਕ ਦਵਾਈ ਦੇ ਰੂਪ 'ਚ ਸਰੀਰ ਦੀਆਂ ਬੀਮਾਰੀਆਂ ਅਤੇ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਵੀ ਮਦਦ ਕਰਦੀ ਹੈ।

ਇੰਝ ਬਣਾਓ ਸੌਂਫ ਦਾ ਪਾਣੀ : —

ਇਕ ਗਲਾਸ ਪਾਣੀ 'ਚ 2 ਚਮਚ ਸੌਂਫ ਪਾਓ। ਇਸ ਨੂੰ ਰਾਤ ਭਰ ਭਿਓਂ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਸੌਂਫ ਦਾ ਅਰਕ ਰਾਤ ਭਾਰ ਪਾਣੀ 'ਚ ਆ ਜਾਵੇਗਾ। ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਪਾਣੀ ਪੀਓ ਅਤੇ ਫਿਰ ਸੌਂਫ ਖਾ ਲਓ।

PunjabKesari

ਭਾਰ ਘਟਾਉਂਦੀ ਹੈ ਸੌਂਫ

ਸੌਂਫ 'ਚ ਰੋਜ਼ਾਨਾ ਲੋੜ ਦਾ 17 ਫੀਸਦੀ ਵਿਟਾਮਿਨ ਸੀ, 7 ਫੀਸਦੀ ਕੈਲਸ਼ੀਅਮ, 6 ਫੀਸਦੀ ਆਇਰਨ, 6 ਫੀਸਦੀ ਮੈਗਨੀਸ਼ੀਅਮ, 3 ਫੀਸਦੀ ਪੋਟਾਸ਼ੀਅਮ ਅਤੇ 19 ਫੀਸਦੀ ਮੈਗਜ਼ੀਨ ਹੁੰਦਾ ਹੈ। ਇਸ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਸੌਂਫ 'ਚ ਅਜਿਹੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਦੇ ਮੈਟਾਬਾਲਿਜਮ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਇਸ ਨਾਲ ਤੁਹਾਡੇ ਸਰੀਰ 'ਚ ਜਮ੍ਹਾ ਹੋਈ ਵਾਧੂ ਚਰਬੀ ਤੇਜ਼ੀ ਨਾਲ ਘਟਦੀ ਹੈ।

ਕਬਜ਼, ਐਸੀਡਿਟੀ ਦੀ ਸਮੱਸਿਆ ਹੋਵੇਗੀ ਦੂਰ

ਸੌਂਫ ਸਾਰੀਆਂ ਸਮੱਸਿਆਵਾਂ 'ਚ ਫਾਇਦੇਮੰਦ ਹੁੰਦੀ ਹੈ। ਸੌਂਫ ਦਾ ਪਾਣੀ ਪੀਣ ਨਾਲ ਅਤੇ ਸੌਂਫ ਖਾਣ ਨਾਲ ਕਬਜ਼, ਐਸੀਡਿਟੀ ਅਤੇ ਮੈਟਾਬਾਲਿਜਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਸੌਂਫ ਪਾਚਨ ਦੀ ਕਿਰਿਆ ਨੂੰ ਤੇਜ਼ ਕਰਦੀ ਹੈ।

PunjabKesari

ਵਧੇਗਾ ਸਰੀਰ 'ਚ ਖੂਨ

ਸੌਂਫ 'ਚ ਆਇਰਨ ਦੀ ਮਾਤਰਾ ਕਾਫੀ ਹੁੰਦੀ ਹੈ। ਇਹੀ ਕਾਰਨ ਹੈ ਕਿ ਸੌਂਫ ਦੇ ਪਾਣੀ ਦਾ ਨਿਯਮਿਤ ਸੇਵਨ ਕਰਨ ਨਾਲ ਸਰੀਰ 'ਚ ਹੀਮੋਗਲੋਬਿਨ ਵਧਦਾ ਹੈ। ਅਨੀਮੀਆ (ਖੂਨ ਦੀ ਕਮੀ) ਦੇ ਰੋਗੀਆਂ ਲਈ ਸੌਂਫ ਖਾਣਾ ਅਤੇ ਇਸ ਦਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ।

PunjabKesari

ਸਾਫ ਹੁੰਦਾ ਹੈ ਖੂਨ

ਸੌਂਫ 'ਚ ਸਰੀਰ ਨੂੰ ਡੀਟਾਕਸ ਕਰਨ ਦਾ ਗੁਣ ਕੁਦਰਤੀ ਰੂਪ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਸੌਂਫ ਦਾ ਪਾਣੀ ਅਤੇ ਸੁੱਕੀ ਸੌਂਫ ਖਾਣ ਨਾਲ ਖੂਨ 'ਚ ਮੌਜੂਦ ਗੰਦਗੀ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ 'ਤੇ ਨਿਖਾਰ ਆਉਂਦਾ ਹੈ।

ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ 'ਚ

ਦਿੱਲੀ ਦੇ ਆਰ. ਐੱਮ. ਐੱਲ. ਆਈ. ਹਸਪਤਾਲ ਦੀ ਡਾਇਟੀਸ਼ੀਅਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਸੌਂਫ ਦੇ ਪਾਣੀ 'ਚ ਪੋਟਾਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

PunjabKesari


Related News