ਖ਼ੂਨ ਵਧਾਉਣ ਦੇ ਚੱਕਰ 'ਚ ਤੁਸੀਂ ਤਾਂ ਕਰਦੇ ਇਸ ਜੂਸ ਦੀ ਸੇਵਨ, ਜਾਣ ਲਓ ਨੁਕਸਾਨ
Friday, Jan 31, 2025 - 06:02 PM (IST)

ਹੈਲਥ ਡੈਸਕ- ਚੁਕੰਦਰ ਦਾ ਜੂਸ ਐਂਟੀਆਕਸੀਡੈਂਟਸ, ਨਾਈਟ੍ਰੇਟਸ ਤੇ ਵਿਟਾਮਿਨਸ ਨਾਲ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਸਟੈਮਿਨਾ ਵਧਾਉਂਦਾ ਹੈ, ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ, ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ, ਸਕਿਨ ਨੂੰ ਚਮਕਦਾਰ ਬਣਾਉਂਦਾ ਹੈ ਤੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।
ਹਾਲਾਂਕਿ ਚੁਕੰਦਰ ਦੇ ਜੂਸ ਦਾ ਬਹੁਤ ਜ਼ਿਆਦਾ ਸੇਵਨ ਜਾਂ ਕੁਝ ਹੈਲਥ ਕੰਡੀਸ਼ਨਜ਼ 'ਚ ਇਸਨੂੰ ਪੀਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹੁੰਦੇ ਹਨ। ਇਸ ਲਈ ਕੁਝ ਹਾਲਾਤ 'ਚ ਚੁਕੰਦਰ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ...
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਇਹ ਨੁਕਸਾਨ
ਬੀਟੂਰੀਆ ਦਾ ਡਰ
ਚੁਕੰਦਰ ਦਾ ਜੂਸ ਜ਼ਿਆਦਾ ਪੀਣ ਨਾਲ ਪਿਸ਼ਾਬ ਤੇ ਮਲ ਦਾ ਰੰਗ ਗੁਲਾਬੀ ਜਾਂ ਲਾਲ ਹੋ ਸਕਦਾ ਹੈ। ਇਸ ਸਥਿਤੀ ਨੂੰ ਬੀਟੂਰੀਆ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਨੁਕਸਾਨਦੇਹ ਨਹੀਂ ਹੁੰਦਾ, ਪਰ ਕੁਝ ਲੋਕਾਂ ਲਈ ਚਿੰਤਾ ਦਾ ਕਾਰਨ ਹੋ ਸਕਦਾ ਹੈ। ਚੁਕੰਦਰ 'ਚ ਮੌਜੂਦ ਬੀਟਾ-ਸਾਇਯਾਨਿਨ ਨਾਂ ਦਾ ਪਿਗਮੈਂਟ ਇਸ ਰੰਗ ਬਦਲਣ ਲਈ ਜ਼ਿੰਮੇਵਾਰ ਹੁੰਦਾ ਹੈ।
ਲੋਅ ਬਲੱਡ ਪ੍ਰੈਸ਼ਰ
ਚੁਕੰਦਰ 'ਚ ਮੌਜੂਦ ਨਾਈਟ੍ਰੇਟਸ ਬਲੱਡ ਪ੍ਰੈਸ਼ਰ ਨੂੰ ਘਟਾਉਣ 'ਚ ਮਦਦਗਾਰ ਹੁੰਦੇ ਹਨ। ਹਾਲਾਂਕਿ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਬਲੱਡ ਪ੍ਰੈਸ਼ਰ ਬਹੁਤ ਘੱਟ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਘੱਟ ਬਲੱਡ ਪ੍ਰੈਸ਼ਰ ਹੁੰਦਾ ਹੈ। ਇਸ ਨਾਲ ਚੱਕਰ ਆਉਣਾ, ਕਮਜ਼ੋਰੀ ਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਕਿਡਨੀ ਸਟੋਨ
ਚੁਕੰਦਰ 'ਚ ਆਕਸੀਲੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਇਸ ਦਾ ਜੂਸ ਜ਼ਿਆਦਾ ਮਾਤਰਾ 'ਚ ਪੀਂਦੇ ਹੋ ਤਾਂ ਜਾਣ ਲਓ ਕਿ ਇਸ ਨਾਲ ਕਿਡਨੀ ਸਟੋਨ ਬਣਨ ਦਾ ਖਤਰਾ ਵਧ ਸਕਦਾ ਹੈ। ਆਕਸਲੇਟਸ ਕੈਲਸ਼ੀਅਮ ਨਾਲ ਮਿਲ ਕੇ ਗੁਰਦਿਆਂ 'ਚ ਕ੍ਰਿਸਟਲ ਬਣਾਉਂਦੇ ਹਨ ਜੋ ਸਮੇਂ ਦੇ ਨਾਲ ਪੱਥਰੀ 'ਚ ਬਦਲ ਜਾਂਦੇ ਹਨ।
ਪਾਚਨ ਨਾਲ ਜੁੜਈਆਂ ਸਮੱਸਿਆਵਾਂ
ਚੁਕੰਦਰ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਚੁਕੰਦਰ ਖਾਣ ਜਾਂ ਇਸ ਦਾ ਰਸ ਜ਼ਿਆਦਾ ਮਾਤਰਾ 'ਚ ਪੀਣ ਨਾਲ ਪੇਟ ਫੁੱਲਣਾ, ਗੈਸ, ਕਬਜ਼ ਜਾਂ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਐਲਰਜੀ ਦੀ ਸਮੱਸਿਆ
ਕੁਝ ਲੋਕਾਂ ਨੂੰ ਚੁਕੰਦਰ ਤੋਂ ਐਲਰਜੀ ਹੋ ਸਕਦੀ ਹੈ। ਐਲਰਜੀ ਦੇ ਲੱਛਣਾਂ 'ਚ ਸਕਿਨ 'ਤੇ ਧੱਫੜ, ਖੁਜਲੀ, ਸਾਹ ਲੈਣ 'ਚ ਮੁਸ਼ਕਲ ਤੇ ਸੋਜ ਸ਼ਾਮਲ ਹੋ ਸਕਦੇ ਹਨ।
ਆਇਰਨ ਤੇ ਕੈਲਸ਼ੀਅਮ ਦੀ ਅਬਜ਼ਾਰਪਸ਼ਨ
ਚੁਕੰਦਰ 'ਚ ਮੌਜੂਦ ਕੁਝ ਤੱਤ ਆਇਰਨ ਅਤੇ ਕੈਲਸ਼ੀਅਮ ਸੋਖਣ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜ਼ਿਆਦਾ ਸੇਵਨ ਨਾਲ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਕਰਦੇ ਹੋ 'ਚਾਹ-ਪਰਾਂਠੇ' ਨਾਲ ਸਵੇਰ ਦੀ ਸ਼ੁਰੂਆਤ ਤਾਂ ਪੜ੍ਹੋ ਇਹ ਖ਼ਬਰ
ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਨੂੰ ਚੁਕੰਦਰ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਅਜਿਹੀ ਸਥਿਤੀ 'ਚ ਚੁਕੰਦਰ ਦਾ ਜੂਸ ਜ਼ਿਆਦਾ ਪੀਣ ਨਾਲ ਸਿਰਦਰਦ, ਥਕਾਵਟ, ਚੱਕਰ ਆਉਣਾ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕਦੋਂ ਪੀਣਾ ਚਾਹੀਦਾ ਹੈ?
ਦੁਪਹਿਰ ਜਾਂ ਸ਼ਾਮ ਨੂੰ ਚੁਕੰਦਰ ਦਾ ਜੂਸ ਪੀਣਾ ਸਭ ਤੋਂ ਵਧੀਆ ਹੈ। ਇਹ ਦੁਪਹਿਰ ਵੇਲੇ ਥਕਾਵਟ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਅਤੇ ਸ਼ਾਮ ਨੂੰ ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।