ਇਹ ਕੁਦਰਤੀ ਤਰੀਕਾ ਦੂਰ ਕਰਦਾ ਹੈ ਬੀਮਾਰੀਆਂ, ਖਰਚਾ ਸਿਰਫ 2 ਰੁਪਏ

09/02/2017 6:14:21 PM

ਜਲੰਧਰ— ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸੰਬੰਧੀ ਕੁਝ ਫਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਡਰਿੰਕ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦਾ ਜੂਸ ਬਣਾਉਣਾ ਅਤੇ ਉਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
ਡਰਿੰਕ ਬਣਾਉਣ ਦਾ ਤਰੀਕਾ
ਇਕ ਗਿਲਾਸ ਪਾਣੀ ਓਬਾਲ ਲਓ। ਫਿਰ ਉਸ ਵਿਚ ਧਨੀਆ ਕੱਟ ਕੇ ਮਿਲਾਓ। ਧਨੀਏ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਪੋਣੀ ਨਾਲ ਛਾਣ ਲਓ। ਫਿਰ ਇਸ ਵਿਚ ਨਿਬੂੰ ਰਸ ਅਤੇ ਨਮਕ ਮਿਲਾਓ। ਇਸ ਡਰਿੰਕ ਨੂੰ ਰੋਜ਼ ਪੀਓ।
ਹੋਣ ਵਾਲੇ ਫਾਇਦੇ
1. ਇਸ ਡਰਿੰਕ ਨੂੰ ਪੀਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਕਿਡਨੀ ਸਮੱਸਿਆ ਦੂਰ ਹੁੰੰਦੀ ਹੈ।
2. ਇਸ ਵਿਚ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਜਮਾਂ ਵਾਧੂ ਚਰਬੀ ਖਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।
3. ਇਸ ਡਰਿੰਕ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਲ ਸੰਬੰਧੀ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿਚ ਸਹਾਈ ਹੈ।
4. ਇਸ ਵਿਚ ਕਾਰਬੋਹਾਈਡ੍ਰੇਟਸ ਵੀ ਵੱਧ ਮਾਤਰਾ ਵਿਚ ਹੁੰਦਾ ਹੈ, ਜੋ ਡੱਲ ਸਕਿਨ ਨੂੰ ਠੀਕ ਕਰਨ ਵਿਚ ਸਹਾਈ ਹੈ।
5. ਧਨੀਏ ਵਿਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰਦੇ ਹਨ।
6. ਇਸ ਦੇ ਇਲਾਵਾ ਧਨੀਏ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ।


Related News