Health Tips : ‘ਹੱਥਾਂ ਦੀਆਂ ਹਥੇਲੀਆਂ’ ਬੀਮਾਰੀ ਤੋਂ ਪਹਿਲਾਂ ਤੁਹਾਨੂੰ ਦਿੰਦੀਆਂ ਨੇ ਇਹ ਸੰਕੇਤ, ਇੰਝ ਕਰੋ ਪਛਾਣ
Saturday, Jun 05, 2021 - 01:04 PM (IST)
ਜਲੰਧਰ (ਬਿਊਰੋ) - ਜੇਕਰ ਤੁਹਾਡੇ ਹੱਥਾਂ ਦਾ ਰੰਗ ਬਦਲ ਰਿਹਾ ਹੈ, ਤਾਂ ਇਸ ਨੂੰ ਤੁਸੀਂ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਰੰਗਾਂ ਦਾ ਬਦਲਣਾ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਇਹ ਸੰਕੇਤ ਪਛਾਣ ਕੇ ਅਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਾਂ। ਅਸੀਂ ਆਪਣੇ ਹੱਥ ਨੂੰ ਧਿਆਨ ਨਾਲ ਦੇਖ ਕੇ ਤੁਸੀਂ ਇਹ ਪਤਾ ਲਗਾ ਸਕਦੇ ਹਾਂ, ਕਿ ਸਾਨੂੰ ਕਿਹੜੀ ਬੀਮਾਰੀ ਹੋ ਸਕਦੀ ਹੈ। ਜਦੋਂ ਵੀ ਸਾਡੇ ਸਰੀਰ ਨੂੰ ਕੋਈ ਵੀ ਬੀਮਾਰੀ ਲੱਗਦੀ ਹੈ, ਤਾਂ ਉਹ ਕੁਝ ਸਮਾਂ ਪਹਿਲਾਂ ਕੋਈ ਨਾ ਕੋਈ ਸੰਕੇਤ ਜ਼ਰੂਰ ਦਿੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਬੀਮਾਰੀਆਂ ਦੇ ਸੰਕੇਤ ਬਾਰੇ ਦੱਸਾਂਗੇ, ਜੋ ਤੁਸੀਂ ਆਪਣੇ ਹੱਥਾਂ ਦੀਆਂ ਹਥੇਲੀਆਂ ਦੇਖ ਕੇ ਪਛਾਣ ਸਕਦੇ ਹੋ...
ਹਥੇਲੀਆਂ ਦਾ ਪੀਲਾਪਣ
ਜੇਕਰ ਤੁਹਾਡੇ ਹੱਥਾਂ ਦੀਆਂ ਹਥੇਲੀਆਂ ਜ਼ਿਆਦਾ ਪੀਲੀਆਂ ਦਿਖਾਈ ਦਿੰਦੀਆਂ ਹਨ, ਤਾਂ ਇਹ ਪੀਲੀਏ ਦਾ ਸੰਕੇਤ ਹੋ ਸਕਦਾ ਹੈ। ਇਸ ਦਾ ਮਤਲਬ ਤੁਹਾਡੇ ਲੀਵਰ ਅਤੇ ਗਾਲ ਬਲੈਡਰ ਵਿੱਚ ਖ਼ਰਾਬੀ ਹੋ ਸਕਦੀ ਹੈ। ਇਸ ਲਈ ਜੇਕਰ ਹਥੇਲੀਆਂ ਪੀਲੀਆਂ ਦਿਖਾਈ ਦੇਣ ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ।
ਪੜ੍ਹੋ ਇਹ ਵੀ ਖਬਰ - Health Tips: ਜੇਕਰ ਤੁਹਾਡੇ ’ਚ ਵਿਖਾਈ ਦੇਣ ਇਹ ‘ਲੱਛਣ’, ਤਾਂ ਤੁਸੀਂ ਵੀ ਹੋ ਸਕਦੇ ਹੋ ‘ਸ਼ੂਗਰ’ ਦੇ ਮਰੀਜ਼
ਹਥੇਲੀਆਂ ’ਤੇ ਪਸੀਨਾ ਆਉਣਾ
ਜੇਕਰ ਤੁਹਾਡੀਆਂ ਹਥੇਲੀਆਂ ’ਤੇ ਲੰਬੇ ਸਮੇਂ ਤੋਂ ਪਸੀਨਾ ਆ ਰਿਹਾ ਹੈ ਤਾਂ ਇਹ ਲੰਗ ਡਿਜੀਜ਼ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਹਥੇਲੀਆਂ ’ਤੇ ਜ਼ਿਆਦਾ ਪਸੀਨਾ ਤਣਾਅ ਦੀ ਸਮੱਸਿਆ ਕਰਕੇ ਵੀ ਆਉਂਦਾ ਹੈ।
ਹਥੇਲੀਆਂ ਦਾ ਸਫ਼ੈਦ ਹੋਣਾ
ਜੇਕਰ ਤੁਹਾਡੀਆਂ ਹਥੇਲੀਆਂ ਸਾਧਾਰਨ ਤੋਂ ਜ਼ਿਆਦਾ ਸਫ਼ੇਦ ਦਿਖਾਈ ਦਿੰਦੀਆਂ ਹਨ, ਤਾਂ ਇਹ ਅਨੀਮੀਆਂ ਦੀ ਬੀਮਾਰੀ ਦਾ ਸੰਕੇਤ ਹੋ ਸਕਦੀਆਂ ਹਨ। ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੀ ਘਾਟ ਹੁੰਦੀ ਹੈ, ਤਾਂ ਸਾਡੀਆਂ ਹਥੇਲੀਆਂ ਸਫ਼ੈਦ ਰੰਗ ਦੀਆਂ ਦਿਖਾਈ ਦਿੰਦੀਆਂ ਹਨ ।
ਪੜ੍ਹੋ ਇਹ ਵੀ ਖਬਰ - Health Tips : ‘ਬ੍ਰੇਨ ਟਿਊਮਰ’ ਹੋਣ ਤੋਂ ਪਹਿਲਾਂ ਸਰੀਰ ’ਚ ਦਿਖਾਈ ਦਿੰਦੇ ਹਨ ਇਹ ਬਦਲਾਅ, ਕਦੇ ਨਾ ਕਰੋ ਨਜ਼ਰਅੰਦਾਜ਼
ਹਥੇਲੀਆਂ ਦਾ ਰੁੱਖਾਪਣ
ਜੇਕਰ ਤੁਹਾਡੇ ਹੱਥਾਂ ਦੀਆਂ ਹਥੇਲੀਆਂ ’ਤੇ ਬਿਨਾਂ ਕਿਸੇ ਵੱਜਾ ਤੋਂ ਰੁੱਖਾਪਣ ਰਹਿੰਦਾ ਹੈ, ਤਾਂ ਇਹ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਓ।
ਹਥੇਲੀਆਂ ਵਿੱਚ ਦਰਦ
ਜੇਕਰ ਤੁਹਾਡੇ ਹੱਥਾਂ ਦੀਆਂ ਹਥੇਲੀਆਂ ਜ਼ਿਆਦਾ ਸਖ਼ਤ ਹੋ ਗਈਆਂ ਹਨ ਅਤੇ ਦਰਦ ਹੁੰਦਾ ਹੈ ਤਾਂ ਇਹ ਦਿਲ ਦੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਦਿਲ ਦੇ ਰੋਗ ਹੋਣ ਲੱਗਦੇ ਹਨ।
ਪੜ੍ਹੋ ਇਹ ਵੀ ਖਬਰ - Health Tips : ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਨੂੰ ਕੁਝ ਦਿਨਾਂ ’ਚ ਠੀਕ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਹਥੇਲੀਆਂ ਦਾ ਰੰਗ ਨੀਲਾ ਹੋਣਾ
ਜੇਕਰ ਤੁਹਾਡੀ ਹਥੇਲੀਆਂ ਦਾ ਰੰਗ ਨੀਲਾ ਹੋ ਰਿਹਾ ਹੈ ਤਾਂ ਸਮਝ ਲਓ ਤੁਹਾਡੇ ਸਰੀਰ ਵਿੱਚ ਬਲੱਡ ਸਰਕੁਲੇਸ਼ਨ ਸਹੀ ਨਹੀਂ ਹੈ। ਸਾਡੀਆਂ ਹਥੇਲੀਆਂ ਦਾ ਰੰਗ ਨੀਲਾ ਉਸ ਸਮੇਂ ਹੁੰਦਾ ਹੈ, ਜਦੋਂ ਖੂਨ ਦੇ ਸੰਚਾਰ ਦੀ ਗਤੀ ਘੱਟ ਹੋ ਜਾਂਦੀ ਹੈ। ਇਸ ਵੱਲ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
ਹਥੇਲੀਆਂ ਦਾ ਰੰਗ ਹਲਕਾ ਲਾਲ ਹੋਣਾ
ਜੇਕਰ ਤੁਹਾਡੀਆਂ ਹਥੇਲੀਆਂ ਦਾ ਰੰਗ ਹੌਲੀ-ਹੌਲੀ ਹਲਕਾ ਲਾਲ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦੇਈਏ ਕਿ ਤੰਦਰੁਸਤ ਇਨਸਾਨ ਦੇ ਹੱਥਾਂ ਦੀਆਂ ਹਥੇਲੀਆਂ ਦਾ ਰੰਗ ਗੁਲਾਬੀ ਹੁੰਦਾ ਹੈ, ਜਿਸ ਨੂੰ ਕੋਈ ਬੀਮਾਰੀ ਨਹੀਂ ਹੁੰਦੀ।
ਪੜ੍ਹੋ ਇਹ ਵੀ ਖਬਰ - Health Tips : ਰਾਤ ਨੂੰ ਸੌਂਦੇ ਸਮੇਂ ਕੀ ਤੁਹਾਨੂੰ ਵੀ ਆਉਂਦੀ ਹੈ ‘ਖੰਘ’, ਤਾਂ ਜ਼ਰੂਰ ਖਾਓ ਇਹ ਚੀਜ਼ਾਂ, ਮਿਲੇਗਾ ਆਰਾਮ