ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੈ ਅੰਗੂਰ, ਜਾਣੋ ਇਸ ਦੇ ਸੇਵਨ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ

Saturday, Feb 11, 2023 - 07:59 PM (IST)

ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੈ ਅੰਗੂਰ, ਜਾਣੋ ਇਸ ਦੇ ਸੇਵਨ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ

ਨਵੀਂ ਦਿੱਲੀ (ਬਿਊਰੋ)- ਅੰਗੂਰ ਇੱਕ ਰਸੀਲਾ ਫੱਲ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਅੰਗੂਰ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਦੂਜੇ ਫਲਾਂ ਦੀ ਤਰ੍ਹਾਂ ਇਸਨੂੰ ਕੱਟਣ ਅਤੇ ਛੀਲਣ ਦਾ ਝੰਜਟ ਨਹੀਂ ਹੁੰਦਾ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਅੰਗੂਰ ਭਾਰਤ ਵਿੱਚ ਮਿਲਦੇ ਹਨ, ਕਾਲੇ ਅਤੇ ਹਰੇ ਅੰਗੂਰ। ਅੰਗੂਰ ਬੇਸ਼ੱਕ ਹੀ ਕਿਸੇ ਵੀ ਰੰਗ ਦਾ ਖਾਓ , ਇਹ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ।

ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਅੰਗੂਰ ਇਕ ਕੁਦਰਤੀ ਫਲ ਹੈ। ਇਹ ਖਾਣ 'ਚ ਕਾਫੀ ਮਿੱਠਾ ਅਤੇ ਸੁਆਦ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...

ਪੋਸ਼ਕ ਤੱਤਾਂ ਨਾਲ ਭਰਪੂਰ 

ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦਾ ਐਂਟੀਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਟੀਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖਤਰਨਾਕ ਬੀਮਾਰੀਆਂ 'ਚ ਲਾਭਕਾਰੀ ਹੁੰਦੇ ਹਨ।

ਦਿਲ ਦੀ ਬੀਮਾਰੀ 'ਚ ਲਾਹੇਵੰਦ 

ਦਿਲ ਦੀਆਂ ਬੀਮਾਰੀਆਂ ਲਈ ਵੀ ਅੰਗੂਰ ਕਾਫੀ ਫਾਇਦੇਮੰਦ ਹੁੰਦਾ ਹੈ। ਅੰਗੂਰ ਦਿਲ 'ਚ ਜਮ੍ਹਾ ਬੈਡ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦੇ ਦੋਰੇ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

PunjabKesari

ਕਬਜ਼ ਦੀ ਸਮੱਸਿਆ 'ਚ ਰਾਹਤ

ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ ਅੰਗੂਰ ਦਾ ਰਸ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।

ਇਹ ਵੀ ਪੜ੍ਹੋ : ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਐਲਰਜੀ 'ਚ ਫਾਇਦੇਮੰਦ 

ਅੰਗੂਰ ਦੀ ਵਰਤੋਂ ਨਾਲ ਐਲਰਜੀ ਦੀ ਸਮੱਸਿਆ ਵੀ ਨਹੀਂ ਹੁੰਦੀ ਕਿਉਂਕਿ ਇਸ 'ਚ ਮੌਜੂਦ ਜਵਲਣਸ਼ੀਲ ਵਿਰੋਧੀ ਤੱਤ ਸਰੀਰ 'ਚੋਂ ਐਲਰਜੀ ਨੂੰ ਘੱਟ ਕਰਦੇ ਹਨ।

ਸ਼ੂਗਰ 'ਚ ਲਾਭਕਾਰੀ 

ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫਾਇਦੇਮੰਦ ਹੁੰਦੇ ਹਨ। ਅੰਗੂਰ ਸਰੀਰ 'ਚ ਸ਼ੂਗਰ ਦੀ ਮਾਤਰਾ ਘੱਟ ਕਰਦੇ ਹਨ।

PunjabKesari

ਖੂਨ ਦੀ ਕਮੀ ਕਰੇ ਦੂਰ

ਕਾਲੇ ਅੰਗੂਰ ਸਰੀਰ 'ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ 'ਚ ਅੰਗੂਰ ਦੇ ਜੂਸ 'ਚ 2 ਚਮਚ ਸ਼ਹਿਦ ਮਿਲਾਕੇ ਪੀਓ।

ਦਾਗ ਧੱਬੇ ਅਤੇ ਝੁਰੜੀਆਂ ਕਰੇ ਦੂਰ 

ਅੰਗੂਰ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਦੂਰ ਰਹਿੰਦੀਆਂ ਹਨ

ਅੱਖਾਂ ਲਈ ਫਾਇਦੇਮੰਦ 

ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਲਿਊਟਿਨ ਅੱਖਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।

PunjabKesari

ਚਮਕਦਾਰ ਚਮੜੀ 

ਅੰਗੂਰ ਖਾਣ ਨਾਲ ਚਮੜੀ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ ਕਿਉਂਕਿ ਇਸ 'ਚ ਵਿਟਾਮਿਨ-ਸੀ ਚਮੜੀ ਦੇ ਸੈੱਲਾਂ 'ਚ ਜਾਨ ਭਰ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

ਬਲੱਡ ਪ੍ਰੈਸ਼ਰ ਦੀ ਸਮੱਸਿਆ ਕਰੇ ਦੂਰ 

ਅੰਗੂਰ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਕਿਸੇ ਨੂੰ ਜੇਕਰ ਬੀਪੀ ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ ਕਿਉਂਕਿ ਅੰਗੂਰ 'ਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਦੀ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News