ਜੇਕਰ ਤੁਸੀਂ ਵੀ ਸੌਂਦੇ ਹੋ ਪੇਟ ਦੇ ਭਾਰ ਤਾਂ ਜਾਣ ਲਓ ਇਸ ਦੇ ਨੁਕਸਾਨ

08/01/2018 10:37:24 AM

ਨਵੀਂ ਦਿੱਲੀ— ਉਂਝ ਤਾਂ ਸਾਰਿਆਂ ਦਾ ਸੌਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ ਪਰ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਪੇਟ ਦੇ ਭਾਰ ਸੌਂਣਾ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇਕ ਹੋ ਤਾਂ ਆਪਣੀ ਇਸ ਆਦਤ ਦੇ ਨੁਕਸਾਨ ਜਾਣ ਲਓ। ਪੇਟ ਦੇ ਭਾਰ ਸੌਣ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਘੇਰਦੀਆਂ ਹਨ, ਜਿਸ 'ਚੋਂ ਇਕ ਹੈ ਬਲੱਡ ਸਰਕੁਲੇਸ਼ਨ ਸਹੀ ਤਰੀਕਿਆਂ ਨਾਲ ਨਾ ਹੋਣਾ। ਜੇਕਰ ਤੁਸੀਂ ਵੀ ਪੇਟ ਦੇ ਭਾਰ ਸੌਂਦੇ ਹੋ ਤਾਂ ਅੱਜ ਹੀ ਆਪਣੇ ਸੌਣ ਦੀ ਇਸ ਪੋਜੀਸ਼ਨ ਨੂੰ ਬਦਲ ਦਿਓ। ਚਲੋ ਜਾਣਦੇ ਹਾਂ ਕਿ ਪੇਟ ਦੇ ਭਾਰ ਸੌਣ ਨਾਲ ਕੀ-ਕੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਸੌਣ ਦੀ ਸਹੀ ਪੋਜੀਸ਼ਨ ਵੀ ਦੱਸਣ ਜਾ ਰਹੇ ਹਾਂ। 
1. ਸਿਰਦਰਦ 
ਜੇਕਰ ਤੁਸੀਂ ਪੇਟ ਦੇ ਭਾਰ ਸੌਂਦੇ ਹੋ ਤਾਂ ਤੁਹਾਡਾ ਸਿਰ ਹਰ ਸਮੇਂ ਦਰਦ ਕਰਦਾ ਰਹਿੰਦਾ ਹੋਵੇਗਾ, ਇਸ ਪੋਜੀਸ਼ਨ 'ਚ ਸੌਣ ਨਾਲ ਗਰਦਨ ਮੁੜ ਜਾਂਦੀ ਹੈ ਅਤੇ ਸਿਰ ਤਕ ਬਲੱਡ ਦੀ ਸਪਲਾਈ ਨਹੀਂ ਹੋ ਪਾਉਂਦੀ,ਜਿਸ ਵਜ੍ਹਾ ਨਾਲ ਵੀ ਸਿਰ ਦਰਦ ਹੋਣ ਲੱਗਦਾ ਹੈ। 
2. ਜੋੜਾਂ 'ਚ ਦਰਦ 
ਸਰੀਰ ਦੀ ਸਹੀ ਪੋਜੀਸ਼ਨ ਨਾ ਹੋਣ ਕਾਰਨ ਵੀ ਹੱਡੀਆਂ 'ਚ ਦਰਦ ਰਹਿਣ ਲੱਗਦਾ ਹੈ। ਅਕਸਰ ਪੇਟ ਦੇ ਭਾਰ ਸੌਣ ਵਾਲੇ ਵਿਅਕਤੀ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਸੀ ਹੀ ਪੋਜੀਸ਼ਨ 'ਚ ਸੌ ਰਹੇ ਹੋ ਤਾਂ ਆਪਣੀ ਆਦਤ ਨੂੰ ਸੁਧਾਰ ਲਓ।
3. ਚਿਹਰੇ 'ਤੇ ਅਸਰ
ਜਦੋਂ ਅਸੀਂ ਪੇਟ ਦੇ ਭਾਰ ਸੌਂਦੇ ਹਾਂ ਤਾਂ ਸਕਿਨ ਨੂੰ ਚੰਗੀ ਜਿਹੀ ਆਕਸੀਜਨ ਨਹੀਂ ਮਿਲ ਪਾਉਂਦੀ। ਨਾਲ ਹੀ ਬਿਸਤਰ 'ਤੇ ਲੱਗੇ ਬੈਕਟੀਰੀਆ ਚਿਹਰੇ ਦੇ ਸੰਪਰਕ 'ਚ ਆ ਜਾਂਦੇ ਹਨ, ਜਿਸ ਵਜ੍ਹਾ ਨਾਲ ਚਿਹਰੇ 'ਤੇ ਦਾਗ-ਧੱਬੇ ਅਤੇ ਪਿੰਪਲਸ ਹੋਣ ਲੱਗਦੇ ਹਨ।
4. ਪੇਟ ਖਰਾਬ 
ਪੇਟ ਦੇ ਬਲ ਸੌਣ ਨਾਲ ਖਾਣਾ ਠੀਕ ਢੰਗ ਨਾਲ ਪਚ ਨਹੀਂ ਪਾਉਂਦਾ, ਜਿਸ ਨਾਲ ਇਨਡਾਈਜੇਸ਼ਨ ਦੀ ਸ਼ਿਕਾਇਤ ਰਹਿੰਦੀ ਹੈ। ਕਦੇ-ਕਦੇ ਪੇਟ 'ਚ ਦਰਦ ਵੀ ਰਹਿਣ ਲੱਗਦਾ ਹੈ। ਇਸ ਲਈ ਹਮੇਸ਼ਾ ਖੱਬੇ ਪਾਸੇ ਕਰਵਟ ਲੈ ਕੇ ਹੀ ਸੌਵੋ। 
5. ਬੈਕ ਪੇਨ ਦੀ ਸ਼ਿਕਾਇਤ 
ਪੇਟ ਦੇ ਭਾਰ ਸੌਣ ਨਾਲ ਰੀਢ ਦੀ ਹੱਡੀ ਆਪਣੀ ਕੁਦਰਤੀ ਸ਼ੇਪ 'ਚ ਨਹੀਂ ਰਹਿੰਦੀ, ਜਿਸ ਵਜ੍ਹਾ ਨਾਲ ਬੈਕ ਪੇਨ ਹੋਣ ਲੱਗਦੀ ਹੈ। ਕਦੇ-ਕਦੇ ਦਰਦ ਇੰਨਾ ਵਧ ਜਾਂਦਾ ਹੈ ਕਿ ਬੈਠਣਾ-ਉਠਣਾ ਤਕ ਮੁਸ਼ਕਿਲ ਹੋ ਜਾਂਦਾ ਹੈ।


Related News