ਰੱਖੜੀ ਮੌਕੇ ਆਪਣੀ ਭੈਣ ਨੂੰ ਦਿਓ ਚੰਗੀ ਸਿਹਤ, ਗਿਫਟ ਕਰੋ ਸਿਹਤ ਨਾਲ ਜੁੜੀਆਂ ਇਹ ਚੀਜ਼ਾਂ

08/30/2023 11:59:15 AM

ਮੁੰਬਈ (ਬਿਊਰੋ)– ਰੱਖੜੀ ਸਭ ਤੋਂ ਖ਼ੂਬਸੂਰਤ ਤਿਉਹਾਰਾਂ ’ਚੋਂ ਇਕ ਹੈ। ਹਰ ਭੈਣ-ਭਰਾ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਤਿਉਹਾਰ ਭੈਣਾਂ-ਭਰਾਵਾਂ ਵਿਚਕਾਰ ਅਟੁੱਟ ਬੰਧਨ ਦਾ ਪ੍ਰਤੀਕ ਹੈ। ਇਸ ਤਿਉਹਾਰ ’ਤੇ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀ ਹੈ, ਜਦਕਿ ਭਰਾ ਆਪਣੀ ਭੈਣ ਨੂੰ ਤੋਹਫ਼ਾ ਤੇ ਸੁਰੱਖਿਆ ਦੇਣ ਦਾ ਵਾਅਦਾ ਕਰਦਾ ਹੈ। ਅਜਿਹੇ ’ਚ ਭਰਾ ਆਪਣੀ ਭੈਣ ਨੂੰ ਖ਼ੁਸ਼ ਕਰਨ ਲਈ ਸਭ ਤੋਂ ਵਧੀਆ ਤੋਹਫ਼ਾ ਦੇਣਾ ਚਾਹੁੰਦਾ ਹੈ ਪਰ ਅਕਸਰ ਤੋਹਫ਼ੇ ਬਾਰੇ ਭੰਬਲਭੂਸਾ ਹੁੰਦਾ ਹੈ। ਅਜਿਹੇ ’ਚ ਅਸੀਂ ਤੁਹਾਡੇ ਲਈ ਰੱਖੜੀ ਦੇ ਕੁਝ ਅਜਿਹੇ ਗਿਫਟ ਆਇਡੀਆਜ਼ ਲੈ ਕੇ ਆਏ ਹਾਂ, ਜਿਸ ਨਾਲ ਤੁਹਾਡੀ ਭੈਣ ਦੀ ਸਿਹਤ ਵੀ ਬਿਹਤਰ ਰਹੇਗੀ। ਤੁਸੀਂ ਆਪਣੀ ਭੈਣ ਨੂੰ ਫਿਟਨੈੱਸ ਦੀਆਂ ਅਜਿਹੀਆਂ ਚੀਜ਼ਾਂ ਗਿਫਟ ਕਰ ਸਕਦੇ ਹੋ, ਜਿਸ ਨਾਲ ਉਹ ਸਰੀਰਕ ਤੌਰ ’ਤੇ ਤੰਦਰੁਸਤ ਰਹੇ। ਨਾਲ ਹੀ ਮਾਨਸਿਕ ਤੌਰ ’ਤੇ ਮਜ਼ਬੂਤ।

ਇਸ ਰੱਖੜੀ ਭੈਣ ਨੂੰ ਚੰਗੀ ਸਿਹਤ ਦਾ ਦਿਓ ਤੋਹਫ਼ਾ

ਸਮਾਰਟ ਘੜੀ
ਤੁਸੀਂ ਇਸ ਰੱਖੜੀ ’ਤੇ ਆਪਣੀ ਭੈਣ ਨੂੰ ਇਕ ਸਮਾਰਟ ਘੜੀ ਗਿਫਟ ਕਰ ਸਕਦੇ ਹੋ। ਇਹ ਤੋਹਫ਼ਾ ਤੁਹਾਡੀ ਭੈਣ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ’ਚ ਮਦਦ ਕਰੇਗਾ। ਨਾਲ ਹੀ ਇਹ ਉਸ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਣ ’ਚ ਮਦਦ ਕਰੇਗਾ। ਤੁਹਾਡੀ ਭੈਣ ਸਮਾਰਟ ਘੜੀ ਦੀ ਮਦਦ ਨਾਲ ਆਪਣੀ ਸਿਹਤ ਸਬੰਧੀ ਅਪਡੇਟ ਪ੍ਰਾਪਤ ਕਰ ਸਕਦੀ ਹੈ। ਸਮਾਰਟ ਘੜੀ ਦੀ ਮਦਦ ਨਾਲ ਕੈਲਰੀ, ਦਿਲ ਦੀ ਗਤੀ ਤੇ ਨੀਂਦ ਦਾ ਪੈਟਰਨ ਚੈੱਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਸਮਾਰਟ ਘੜੀ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੀ ਹੈ ਤੇ ਰਾਤ ਨੂੰ ਤੁਹਾਨੂੰ ਪੂਰੀ ਅਪਡੇਟ ਦਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿਆਦਾ ਪਾਣੀ ਪੀਣਾ ਸਿਹਤ ਲਈ ਹੈ ਖ਼ਤਰਨਾਕ, ਜਾਣੋ ਕਿੰਨੇ ਲਿਟਰ ਰਹੇਗਾ ਫ਼ਾਇਦੇਮੰਦ

ਡਿਟਾਕਸ ਬੋਤਲ
ਅੱਜ-ਕੱਲ ਹਰ ਕੋਈ ਆਪਣੇ ਸਰੀਰ ਨੂੰ ਡਿਟਾਕਸ ਕਰਨ ਲਈ ਨਵੇਂ ਤਰੀਕੇ ਅਪਣਾ ਰਿਹਾ ਹੈ। ਜੇਕਰ ਤੁਹਾਡੀ ਭੈਣ ਵੀ ਆਪਣੇ ਸਰੀਰ ਨੂੰ ਡਿਟਾਕਸ ਕਰਨ ਲਈ ਵੱਖ-ਵੱਖ ਡਰਿੰਕਸ ਪੀਂਦੀ ਹੈ ਤਾਂ ਤੁਸੀਂ ਉਸ ਨੂੰ ਡਿਟਾਕਸ ਦੀ ਬੋਤਲ ਗਿਫਟ ਕਰ ਸਕਦੇ ਹੋ। ਅੱਜ-ਕੱਲ ਬਜ਼ਾਰ ’ਚ ਕਈ ਤਰ੍ਹਾਂ ਦੀਆਂ ਡਿਟਾਕਸ ਦੀਆਂ ਬੋਤਲਾਂ ਮਿਲਦੀਆਂ ਹਨ, ਜਿਨ੍ਹਾਂ ’ਚ ਪਾਣੀ ਦੇ ਨਾਲ ਨਿੰਬੂ, ਪੁਦੀਨਾ ਜਾਂ ਅਦਰਕ ਆਦਿ ਵੀ ਮਿਲਾਇਆ ਜਾ ਸਕਦਾ ਹੈ। ਦਿਨ ਭਰ ਇਸ ਪਾਣੀ ਨੂੰ ਪੀਣ ਨਾਲ ਸਰੀਰ ’ਚ ਜਮ੍ਹਾ ਜ਼ਹਿਰੀਲੇ ਤੱਤ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਨਾਲ ਹੀ ਸਰੀਰ ਤਾਜ਼ਾ ਤੇ ਊਰਜਾਵਾਨ ਮਹਿਸੂਸ ਕਰਦਾ ਹੈ।

ਯੋਗਾ ਮੈਟ
ਜੇਕਰ ਤੁਹਾਡੀ ਭੈਣ ਫਿੱਟ ਤੇ ਸਿਹਤਮੰਦ ਰਹਿਣ ਲਈ ਯੋਗਾ ਕਰਦੀ ਹੈ ਜਾਂ ਕਸਰਤ ਕਰਦੀ ਹੈ ਤਾਂ ਇਸ ਰੱਖੜੀ ’ਤੇ ਤੁਸੀਂ ਉਸ ਨੂੰ ਯੋਗਾ ਮੈਟ ਵੀ ਗਿਫਟ ਕਰ ਸਕਦੇ ਹੋ। ਤੁਸੀਂ ਆਪਣੀ ਭੈਣ ਨੂੰ ਚੰਗੀ ਕੁਆਲਿਟੀ ਦਾ ਯੋਗਾ ਮੈਟ ਦੇ ਕੇ ਯੋਗਾ ਲਈ ਪ੍ਰੇਰਿਤ ਕਰ ਸਕਦੇ ਹੋ। ਰੋਜ਼ਾਨਾ ਯੋਗਾ ਕਰਨ ਨਾਲ ਤੁਹਾਡੀ ਭੈਣ ਨਾ ਸਿਰਫ਼ ਸਰੀਰਕ ਤੌਰ ’ਤੇ, ਸਗੋਂ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਮਹਿਸੂਸ ਕਰੇਗੀ।

ਫਿਟਨੈੱਸ ਕਲਾਸ ਮੈਂਬਰਸ਼ਿਪ
ਤੁਸੀਂ ਆਪਣੀ ਭੈਣ ਨੂੰ 1-2 ਮਹੀਨਿਆਂ ਦੀ ਫਿਟਨੈੱਸ ਕਲਾਸ ਮੈਂਬਰਸ਼ਿਪ ਵੀ ਗਿਫਟ ਕਰ ਸਕਦੇ ਹੋ। ਇਹ ਤੋਹਫ਼ਾ ਤੁਹਾਡੀ ਭੈਣ ਨੂੰ ਬਹੁਤ ਪਸੰਦ ਆਵੇਗਾ। ਨਾਲ ਹੀ ਇਹ ਤੋਹਫ਼ਾ ਵੀ ਤੁਹਾਡੀ ਭੈਣ ਲਈ ਤੁਹਾਡੇ ਪਿਆਰ ਦਾ ਪ੍ਰਗਟਾਵਾ ਕਰੇਗਾ। ਤੁਸੀਂ ਯੋਗਾ, ਪਿਲੇਟਸ, ਕਿੱਕਬਾਕਸਿੰਗ ਜਾਂ ਡਾਂਸ ਵਰਗੀਆਂ ਕਲਾਸਾਂ ਲਈ ਮੈਂਬਰਸ਼ਿਪ ਦੇ ਸਕਦੇ ਹੋ। ਇਸ ਨਾਲ ਤੁਹਾਡੀ ਭੈਣ ਸਰੀਰਕ ਤੇ ਮਾਨਸਿਕ, ਦੋਵਾਂ ਤਰ੍ਹਾਂ ਨਾਲ ਇਕਦਮ ਫਿੱਟ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਉਮੀਦ ਹੈ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਆਰਟੀਕਲ ’ਚ ਦੱਸੀਆਂ ਚੀਜ਼ਾਂ ਨੂੰ ਤੁਸੀਂ ਆਪਣੀ ਜ਼ਿੰਦਗੀ ’ਚ ਅਪਣਾ ਕੇ ਵੀ ਫਿੱਟ ਰਹਿ ਸਕਦੇ ਹੋ।


Rahul Singh

Content Editor

Related News