ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਦਿਵਾਉਣਗੇ ''ਬਰਫ'' ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਓ

Friday, Jun 02, 2023 - 10:13 AM (IST)

ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਦਿਵਾਉਣਗੇ ''ਬਰਫ'' ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਓ

ਨਵੀਂ ਦਿੱਲੀ (ਬਿਊਰੋ) - ਗਰਮੀ ਹੋਵੇ ਜਾਂ ਸਰਦੀ ਮੂੰਹ 'ਚ ਛਾਲਿਆਂ ਦਾ ਹੋਣਾ ਆਮ ਸਮੱਸਿਆ ਹੈ। ਅਕਸਰ ਲੋਕਾਂ ਨੂੰ ਇਸ ਪਰੇਸ਼ਾਨੀ ਨਾਲ ਜੂਝਦੇ ਹੋਏ ਦੇਖਿਆ ਜਾਂਦਾ ਹੈ। ਮੂੰਹ ਦੇ ਛਾਲੇ ਕਈ ਵਾਰ ਪਾਚਣ ਅਤੇ ਢਿੱਡ ਸੰਬੰਧੀ ਸਮੱਸਿਆਵਾਂ ਜਿਵੇਂ ਢਿੱਡ ਦੀ ਗਰਮੀ ਜਾਂ ਕਬਜ਼ ਆਦਿ ਹੋਣ ਕਰਕੇ ਹੋ ਜਾਂਦੇ ਹਨ। ਮੂੰਹ ਦੇ ਛਾਲੇ ਹੋਣ 'ਤੇ ਜਿੱਥੇ ਮੂੰਹ 'ਚ ਬਹੁਤ ਤਕਲੀਫ਼ ਹੁੰਦੀ ਹੈ ਉੱਥੇ ਹੀ ਖਾਣਾ ਖਾਣ 'ਚ ਵੀ ਬਹੁਤ ਔਖ ਹੁੰਦੀ ਹੈ। ਕਈ ਵਾਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣਾ 'ਤੇ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆਂ ਨੂੰ ਤੁਸੀਂ ਕੁਝ ਆਮ ਘਰੇਲੂ ਨੁਸਖ਼ਿਆਂ ਨਾਲ ਦੂਰ ਕਰ ਸਕਦੇ ਹੋ।


ਬੇਕਿੰਗ ਸੋਡਾ - ਮੂੰਹ 'ਚ ਛਾਲੇ ਹੋਣ 'ਤੇ ਕੋਸੇ ਪਾਣੀ 'ਚ ਇੱਕ ਚਮਚਾ ਬੇਕਿੰਗ ਸੋਡਾ ਮਿਲਾ ਲਓ ਫਿਰ ਇਸ ਨਾਲ ਦਿਨ 'ਚ ਕਈ ਵਾਰ ਕੁਰਲੀ ਕਰੋ। ਇਸ ਨਾਲ ਰਾਹਤ ਮਿਲੇਗੀ ਅਤੇ ਮੂੰਹ 'ਚ ਹੋਣ ਵਾਲਾ ਦਰਦ ਘੱਟ ਹੋ ਜਾਵੇਗਾ।

PunjabKesari

ਬਰਫ਼ - ਮੂੰਹ 'ਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਕਸਰ ਇਹ ਢਿੱਡ ਦੀ ਗਰਮੀ ਕਾਰਨ ਹੁੰਦੇ ਹਨ। ਅਜਿਹੇ 'ਚ ਬਰਫ਼ ਦਾ ਇਸਤੇਮਾਲ਼ ਫਾਇਦੇਮੰਦ ਰਹਿੰਦਾ ਹੈ। ਇਸ ਲਈ ਬਰਫ਼ ਦੇ ਟੁੱਕੜੇ ਹਲਕੇ ਹੱਥ ਨਾਲ ਆਪਣੀ ਜੀਭ 'ਤੇ ਲਗਾਓ ਜੇਕਰ ਇਸ ਨਾਲ ਲਾਰ ਟਪਕੇ ਤਾਂ ਇਸ ਨੂੰ ਟਪਕਣ ਦਿਓ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਆਰਾਮ ਮਿਲੇਗਾ।

ਫਟਕੜੀ - ਫਟਕੜੀ ਨਾਲ ਛਾਲਿਆਂ ਦੀ ਦਰਦ ਤੋਂ ਰਾਹਤ ਮਿਲਦੀ ਹੈ। ਫਟਕੜੀ ਨੂੰ ਛਾਲਿਆਂ ਵਾਲੀ ਥਾਂ ਤੇ ਲਗਾਓ। ਹਾਲਾਂਕਿ ਕਈ ਵਾਰ ਇਸ ਨੂੰ ਲਗਾਉਂਦੇ ਸਮੇਂ ਤੇਜ਼ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ।

ਕੋਸਾ ਪਾਣੀ - ਇਹ ਆਸਾਨ ਉਪਾਅ ਵੀ ਤੁਹਾਨੂੰ ਰਾਹਤ ਦਿਵਾਏਗਾ। ਇਸ ਲਈ ਕੋਸੇ ਪਾਣੀ 'ਚ ਲੂਣ ਮਿਲਾਓ ਅਤੇ ਇਸ ਪਾਣੀ ਨਾਲ ਦਿਨ 'ਚ ਕਈ ਵਾਰ ਕੁਰਲੀ ਕਰੋ। ਤੁਹਾਡੇ ਛਾਲੇ ਸੁੱਕਣ ਲੱਗਣਗੇ।

PunjabKesari
ਹਰੀ ਇਲਾਇਚੀ - ਹਰੀ ਇਲਾਇਚੀ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਲਈ ਇਲਾਇਚੀ ਦੇ ਦਾਣਿਆਂ ਨੂੰ ਬਾਰੀਕ ਪੀਸ ਕੇ ਇਸ 'ਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਮੂੰਹ ਦੀ ਗਰਮੀ ਠੀਕ ਹੋਵੇਗੀ ਅਤੇ ਛਾਲੇ ਠੀਕ ਹੋਣ ਲੱਗਣਗੇ।

ਹਲਦੀ - ਮੂੰਹ ਦੇ ਛਾਲਿਆਂ ਦੇ ਆਰਾਮ ਲਈ ਹਲਦੀ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਥੋੜੀ ਜਿਹੀ ਹਲਦੀ ਲਓ ਅਤੇ ਇਸ ਨੂੰ ਪਾਣੀ 'ਚ ਉਬਾਲ ਲਵੋ। ਫਿਰ ਇਸ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਵੀ ਆਰਾਮ ਮਿਲੇਗਾ।


author

sunita

Content Editor

Related News